Punjab Government Restrictions : ਸੂਬੇ ਭਰ ਦੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਦੇ ਤਬਾਦਲਿਆਂ ‘ਤੇ ਕੁਝ ਹੀ ਘੰਟਿਆਂ ਬਾਅਦ ਹੀ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 8 ਸਤੰਬਰ ਨੂੰ ਹੀ ਸੂਬੇ ਭਰ ‘ਚ ਕੁੱਲ 23 ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੇ ਤਬਾਦਲੇ ਕੀਤੇ ਗਏ ਸਨ ਜਿਸ ‘ਚ ਸਬ ਰਜਿਸਟ੍ਰਾਰ ਦੋ ਲਖਵਿੰਦਰ ਪਾਲ ਸਿੰਘ ਗਿੱਲ ਦੇੀ ਥਾਂ ‘ਤੇ ਪ੍ਰਵੀਨ ਕੁਮਾਰ ਨੂੰ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।
ਤਬਾਦਲਿਆਂ ‘ਤੇ ਲੱਗੀ ਰੋਕ ਮੁਤਾਬਕ ਵਿਭਾਗੀ ਕਾਰਨਾਂ ਕਰਕੇ ਉਕਤ ਫੈਸਲਾ ਲਿਆ ਗਿਆ ਹੈ ਜਿਸ ਕਾਰਨ ਅਗਲੇ ਹੁਕਮਾਂ ਤਕ ਹੁਣ ਖਵਿੰਦਰਪਾਲ ਸਿੰਘ ਗਿੱਲ ਹੀ ਰਜਿਸਟ੍ਰਾਰ-2 ਦੇ ਅਹੁਦੇ ‘ਤੇ ਬਣੇ ਰਹਿਣਗੇ। ਇਸ ਦੇ ਨਾਲ ਹੀ ਸੂਬੇ ਦੇ ਹੋਰਨਾਂ ਜਿਲ੍ਹਿਆਂ ‘ਚ ਵੀ ਕੀਤੇ ਗਏ ਤਬਾਦਲਿਆਂ ‘ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਜਿਸ ਕਾਰਨ ਉਹ ਪਹਿਲਾਂ ਦੀ ਤਰ੍ਹਾਂ ਹੀ ਵੱਖ-ਵੱਖ ਅਹੁਦਿਆਂ ‘ਤੇ ਤਾਇਨਾਤ ਅਧਿਕਾਰੀ ਸੇਵਾਵਾਂ ਦੇਣਗੇ।