Punjab launches magisterial: ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਦੀ ਗਿਣਤੀ123 ਤਕ ਪੁੱਜ ਗਈ ਹੈ। ਅੰਮ੍ਰਿਤਸਰ ਦੇ ਕੱਥੂਨੰਗਲ ਥਾਣੇ ਦੇ ਕੋਟਲਾ ਤਰਖਾਨਾ ਪਿੰਡ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਮੰਗਲਵਾਰ ਦੀ ਰਾਤ 47 ਸਾਲਾ ਬਲਦੇਵ ਸਿੰਘ ਨੇ ਪਿੰਡ ਤੋਂ ਹੀ ਸ਼ਰਾਬ ਲੈ ਕੇ ਪੀ ਲਈਸੀ। ਦੂਜੇ ਪਾਸੇ ਸੂਬੇ ਦੇ ਤਿੰਨ ਜ਼ਿਲਿਆਂ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ ਹੋ ਗਈ ਹੈ। ਜਲੰਧਰ ਡਵੀਜ਼ਨ ਦੇ ਕਮਿਸ਼ਨਰ ਰਾਜ ਕਲ ਚੌਧਰੀ ਨੇ ਮੈਜਿਸਟ੍ਰੇਟ ਜਾਂਚ ਸ਼ੁਰੂ ਕਰ ਦਿੱਤੀ ਹੈ। ਉਹ ਆਪਣੀ ਰਿਪੋਰਟ 21 ਦਿਨ ਦੇ ਅੰਦਰ ਤਿਆਰ ਕਰਕੇ ਮੁੱਖ ਮੰਤਰੀ ਨੂੰ ਦੇਣਗੇ। ਰਾਜ ਕਮਲ ਚੌਧਰੀ ਨੇ ਵੀਰਵਾਰ ਨੂੰ ਅਮ੍ਰਿਤਸਰ ਦੇ ਬਚਤ ਭਵਨ ‘ਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਅੰਮ੍ਰਿਤਸਰ ਦਿਹਾਤੀ ਦੇ SDM ਸੁਮਿਤ, ਐੱਸ. ਪੀ. ਗੌਰਵ ਤੂੜਾ, ਬਟਾਲਾ ਦੇ ਐੱਸ. ਡੀ. ਐੱਮ. ਬਲਵਿੰਦਰ ਸਿੰਘ, ਐੱਸ. ਪੀ. ਤੇਜਬੀਰ ਸਿੰਘ ਹੁੰਦਲ ਤੇ ਤਰਨਤਾਰਨ ਦੇ ਐੱਸ.ਡੀ. ਐੱਮ. ਰਜਨੀਸ਼ ਅਰੋੜਾ ਨਾਲ ਦੋ ਘੰਟੇ ਬੈਠਕ ਕੀਤੀ। ਚੌਧਰੀ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈ ਮੌਤ ਦਾ ਅੰਕੜਾ ਬਹੁਤ ਵੱਡਾ ਹੈ। ਲਾਪ੍ਰਵਾਹੀ ਹੋਈ ਹੈ।
ਮੁੱਖ ਤੌਰ ‘ਤੇ ਪੁਲਿਸ ਤੇ ਐਕਸਾਈਜ ਵਿਭਾਗ ਦੇ ਅਫਸਰਰ ਜਾਂਚ ਦਾ ਹਿੱਸਾ ਹੋਣਗੇ ਕਿਉਂਕਿ ਦੋਵੇਂ ਵਿਭਾਗਾਂ ਦਾ ਕੰਮ ਹੀ ਸ਼ਰਾਬ ਦੀ ਨਾਜਾਇਜ਼ ਵਿਕਰੀ ਨੂੰ ਰੋਕਣਾ ਹੈ। ਡਵੀਜ਼ਨ ਕਮਿਸ਼ਨਰ ਨੇ ਤਿੰਨਾ ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ ਤੇ ਬਟਾਲਾ ਦੇ ਪੁਲਿਸ ਅਧਿਕਾਰੀਆਂ ਤੋਂ ਹੁਣ ਤਕ ਦੀ ਜਾਂਚ ਦਾ ਬਿਓਰਾ, ਦੋਸ਼ੀਆਂ ਦੀ ਗ੍ਰਿਫਤਾਰੀ ਤੇ ਭਗੌੜੇ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਹੈ।
ਸਰਕਾਰ ਨੇ ਨਸ਼ਿਆਂ ਖਿਲਾਫ ਮਈ ਮਹੀਨੇ ‘ਚ ‘ਆਪ੍ਰੇਸ਼ਨ ਰੇਡ ਰੋਜ਼’ ਚਲਾਇਆ ਸੀ। ਇਸ ਮੁਹਿੰਮ ਦੌਰਾਨ ਉਕਤ ਤਿੰਨ ਜ਼ਿਲ੍ਹਿਆਂ ਨੇ ਨਸ਼ੇ ਖਿਲਾਫ ਕੀਤੀ ਗਈ ਕਾਰਵਾਈ ਦੀ ਰਿਪੋਰਟ ਵੀ ਮੰਗੀ ਸੀ। ਚੌਧਰੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਇਹ ਸਾਰੇ ਪੀੜਤ ਪਰਿਵਾਰਾਂ ਨੂੰ ਮਿਲ ਕੇ ਉਨ੍ਹਾਂ ਦੇ ਬਿਆਨ ਵੀ ਦਰਜ ਕਰਨਗੇ ਤੇ ਦੋਸ਼ੀਆਂ ਨੂੰ ਸਖਤ ਤੋਂਸਖਤ ਸਜ਼ਾ ਦਿੱਤੀ ਜਾਵੇਗੀ। ਡਵੀਜ਼ਨਲ ਕਮਿਸ਼ਨਰ ਨੇ ਐਕਸਾਈਜ਼ ਵਿਭਾਗ ਦੇ ਜੁਆਇੰਟ ਕਮਿਸ਼ਨਰ ਪੰਜਾਬ ‘ਚ ਚੱਲ ਰਹੀ ਡਿਸਟਰਲੀਆਂ ਦੀ ਰਿਪੋਰਟ ਵੀ ਮੰਗੀ ਹੈ। ਜ਼ਹਿਰੀਲੀ ਸ਼ਰਾਬ ਨਾਲ ਜਿਥੇ ਮੌਤਾਂ ਹੋਈਆਂ ਉਥੇ ਐਕਸਾਈਜ਼ ਵਿਭਾਗ ਦੇ ਕਿਹੜੇ ਇੰਸਪੈਕਟਰਾਂ ਦੀ ਡਿਊਟੀ ਲਗਾਈ ਗਈ ਸੀ, ਦੀ ਰਿਪੋਰਟ ਵੀ ਮੰਗੀ ਗਈ ਹੈ।