Punjab Police exposes : ਪੰਜਾਬ ਪੁਲਿਸ ਨੇ 4 ਵਿਅਕਤੀਆਂ ਦੀ ਗਿ੍ਫਤਾਰੀ ਨਾਲ ਪਾਕਿਸਤਾਨ ਤੋਂ ਚਲਾਏ ਜਾ ਰਹੇ ਨਸ਼ਿਆਂ ਅਤੇ ਗੈਰਕਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਜਿਨ੍ਹਾਂ ਵਿੱਚ ਜੰਮੂ-ਕਸਮੀਰ ਦੇ ਸਾਂਬਾ ਜਿਲ੍ਹੇ ਵਿੱਚ ਤਾਇਨਾਤ ਇੱਕ ਬੀਐਸਐਫ ਸਿਪਾਹੀ ਵੀ ਸ਼ਾਮਲ ਹੈ। ਸਿਪਾਹੀ ਸੁਮਿਤ ਕੁਮਾਰ ਉਰਫ਼ ਨੋਨੀ ਤੋਂ ਵਿਦੇਸ਼ੀ ਹਥਿਆਰ ਵਜੋਂ 9 ਮਿਲੀਮੀਟਰ ਦੀ ਤੁਰਕੀ ਦੀ ਬਣੀ ਜਿਗਾਨਾ ਪਿਸਟਲ ਸਮੇਤ 80 ਜਿੰਦਾ ਕਾਰਤੂਸ (ਜਿਨ੍ਹਾਂ ਉਪਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੇ ਨਿਸ਼ਾਨ ਉਕਰੇ ਹੋਏ ਹਨ), ਦੋ ਮੈਗਜ਼ੀਨ ਅਤੇ 12 ਬੋਰ ਦੀ ਬੰਦੂਕ ਦੇ ਦੋ ਜਿੰਦਾ ਕਾਰਤੂਸ ਸਮੇਤ ਨਸ਼ੇ ਦੀ ਰਕਮ 32.30 ਲੱਖ ਰੁਪਏ ਬਰਾਮਦ ਕੀਤੀ ਗਈ ਹੈ।ਪੰਜਾਬ ਦੇ ਡੀਜੀਪੀ ਸ਼੍ਰੀ ਦਿਨਕਰ ਗੁਪਤਾ ਅਨੁਸਾਰ ਸਿਪਾਹੀ ਸੁਮਿਤ ਕੁਮਾਰ ਉਰਫ ਨੋਨੀ, ਪਿੰਡ ਮਗਰ ਮੂੰਡੀਆਂ ਥਾਣਾ ਦੋਰਾਂਗਲਾ, ਜਿਲਾ ਗੁਰਦਾਸਪੁਰ ਸਮੇਤ ਤਿੰਨ ਹੋਰ ਸਿਮਰਜੀਤ ਸਿੰਘ ਉਰਫ ਸਿੰਮਾ, ਮਨਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਵਿਰੁੱਧ ਆਈਪੀਸੀ ਦੀ ਧਾਰਾ 302, 506, 341, 120 ਬੀ, 212 ਅਤੇ 216, 25 ਅਸਲਾ ਐਕਟ ਅਧੀਨ ਥਾਣਾ ਕਰਤਾਰਪੁਰ ਜਿਲਾ ਜਲੰਧਰ ਵਿਖੇ ਦਰਜ ਕੀਤਾ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਜਲੰਧਰ (ਦਿਹਾਤੀ) ਪੁਲਿਸ ਨੇ ਅਮਨਪ੍ਰੀਤ ਸਿੰਘ ਨੂੰ 11 ਜੁਲਾਈ ਨੂੰ ਜਗਜੀਤ ਦੇ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਜਾਂਚ ਦੌਰਾਨ ਅਮਨਪ੍ਰੀਤ ਨੇ ਖੁਲਾਸਾ ਕੀਤਾ ਕਿ ਉਹ ਅਤੇ ਉਸਦਾ ਭਰਾ ਪਾਕਿਸਤਾਨ ਦੇ ਇੱਕ ਤਸਕਰ ਸ਼ਾਹ ਮੂਸਾ ਨਾਲ ਭਾਰਤ-ਪਾਕਿ ਸਰਹੱਦ ਪਾਰੋਂ ਹਥਿਆਰ ਅਤੇ ਨਸ਼ਾ ਤਸਕਰੀ ਲਈ ਸੰਪਰਕ ਵਿੱਚ ਸਨ। ਸੁਮਿਤ ਇਸ ਤੋਂ ਪਹਿਲਾਂ ਇਕ ਕਤਲ ਕੇਸ ਦੀ ਸੁਣਵਾਈ ਦੌਰਾਨ ਗੁਰਦਾਸਪੁਰ ਜੇਲ ਵਿਚ ਬੰਦ ਸੀ। ਉਥੇ ਉਹ ਮਨਪ੍ਰੀਤ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਪਿੰਡ ਦਾਰਾਪੁਰ ਥਾਣਾ ਭੈਣੀ ਮੀਆਂ ਖਾਂ ਜਿਲ੍ਹਾ ਗੁਰਦਾਸਪੁਰ ਤੋਂ ਮਿਲਿਆ ਸੀ।
ਸੁਮਿਤ ਵਲੋਂ ਬਾਰਡਰ ਪਾਰ ਤੋਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਵਿਚ ਸ਼ਾਮਲ ਹੋਣ ਦਾ ਵੀ ਖੁਲਾਸਾ ਕੀਤਾ ਗਿਆ ਹੈ। ਸੁਮਿਤ ਨੂੰ ਇਸ ਕੰਮ ਲਈ 39 ਲੱਖ ਰੁਪਏ ਮਿਲੇ ਸਨ ਜਿਸ ਵਿਚ ਪਹਿਲਾਂ 15 ਲੱਖ ਰੁਪਏ ਅਤੇਦੁਬਾਰਾ 24 ਲੱਖ ਰੁਪਏ ਦੋ ਵਾਰ ਵਿਚ ਉਸ ਨੂੰ ਇਹ ਪੈਸੇ ਮਿਲੇ ਸਨ। ਹੱਤਿਆ ਕਾਂਡ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਸੁਮਿਤ ਕੁਮਾਰ ਨੂੰ ਸਾਂਬਾ ਸੈਕਟਰ ਵਿਚ ਤਾਇਨਾਤ ਕੀਤਾ ਗਿਆ ਸੀ ਜਿਥੇ ਉਹ ਕੌਮਾਂਤਰੀ ਸਰਹੱਦ ਦੀ ਨਿਗਰਾਨੀ ਕਰਦਾ ਸੀ ਅਤੇ ਸਰਹੱਦ ਤੋਂ ਪਾਰ ਸਮਗਲਿੰਗ ਕਰਨ ਵਾਲੇ ਮਨਪ੍ਰੀਤ ਸਿੰਘ ਤੇ ਸੁਖਵੰਤ ਸਿੰਘ ਨਾਲ ਉਸ ਦੇ ਸਬੰਧ ਸਨ। ਇਸ ਸਾਰੇ ਮਾਮਲੇ ਨੂੰ ਧਿਆਨ ਵਿਚ ਰੱਖਦੇ ਹੋਏ ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਪੁਲਿਸ ਵਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਹੋਰ ਦੋਸ਼ੀਆਂ ਨੂੰ ਵੀ ਪਕੜ ਲਿਆ ਜਾਵੇਗਾ।