Railways are launching : ਕੋਵਿਡ-19 ਕਾਰਨ ਰੇਲ ਆਵਾਜਾਈ ਕਾਫੀ ਪ੍ਰਭਾਵਿਤ ਹੋਇਆ ਹੈ। ਲੌਕਡਾਊਨ ਕਾਰਨ ਫਸੇ ਯਾਤਰੀਆਂ ਨੂੰ ਘਰ ਪਹੁੰਚਾਉਣ ਲਈ ਰੇਲਵੇ ਨੇ ਕੁਝ ਸਪੈਸ਼ਲ ਟ੍ਰੇਨਾਂ ਚਲਾਈਆਂ ਸਨ ਪਰ ਕੋਰੋਨਾ ਵਾਇਰਸ ਦੇ ਡਰ ਕਾਰਨ ਯਾਤਰੀਆਂ ਵਿਚ ਉਤਸ਼ਾਹ ਘੱਟ ਹੀ ਦੇਖਣ ਨੂੰ ਮਿਲ ਰਿਹਾ ਹੈ। ਰੇਲਵੇ ਨੇ ਅੰਬਾਲਾ ਮੰਡਲ ਤੋਂ ਕਾਲਕਾ-ਹਾਵੜਾ ਤੇ ਚੰਡੀਗੜ੍ਹ-ਦੇਹਰਾਦੂਨ ਵਿਚ ਟ੍ਰੇਨ ਸ਼ੁਰੂ ਕਰਨ ਲਈ ਫਿਜੀਬਿਲਟੀ ਰਿਪੋਰਟ ਮੰਗੀ ਗਈ ਹੈ। ਰੇਲਵੇ ਨੇ ਪਹਿਲਾਂ ਤੋਂ ਚੱਲ ਰਹੀਆਂ ਟ੍ਰੇਨਾਂ ਦੇ ਵੀ ਕੋਚ ਵਧਾਉਣ ਨੂੰ ਲੈਕੇ ਜਵਾਬ ਮੰਗਿਆ ਹੈ। ਰੇਲਵੇ ਵਲੋਂ ਰਿਪੋਰਟ ਤਿਆਰ ਕਰ ਲਈ ਗਈ ਹੈ ਤੇ ਜਲਦ ਹੀ ਇਸ ਨੂੰ ਰੇਲਵੇ ਬੋਰਡ ਨੂੰ ਸੌਂਪ ਦਿੱਤਾ ਜਾਵੇਗਾ। ਅਧਿਕਾਰੀਆਂ ਮੁਤਾਬਕ ਰੇਲਵੇ 15 ਅਗਸਤ ਤੋਂ ਬਾਅਦ ਕਾਲਕਾ-ਹਾਵੜਾ ਤੇ ਚੰਡੀਗੜ੍ਹ-ਦੇਹਰਾਦੂਨ ਵਿਚ ਟ੍ਰੇਨ ਸ਼ੁਰੂ ਕਰ ਸਕਦਾ ਹੈ।
ਊਨਾ ਚੰਡੀਗੜ੍ਹ-ਦਿੱਲੀ ਜਨਸ਼ਤਾਬਦੀ ਤੇ ਕਾਲਰਕਾ-ਬਾਂਦ੍ਰਾ ਸਪੈਸ਼ਲ ਟ੍ਰੇਨ ‘ਚ ਕੋਚ ਵਧਾਉਣ ਨੂੰ ਲੈ ਕੇ ਵੀ ਅੰਬਾਲਾ ਮੰਡਲ ਤਿਆਰੀ ਕਰ ਰਿਹਾ ਹੈ। ਊਨਾ ਤੋਂ ਦਿੱਲੀ ਜਾਣ ਵਾਲੀ ਟ੍ਰੇਨ ‘ਚ ਇਨ੍ਹੀਂ ਦਿਨੀਂ 11 ਕੋਚ ਲੱਗੇ ਹਨ ਪਰ ਯਾਤਰੀਆਂ ਦੀ ਵਧਦੀ ਗਿਣਤੀ ਕਾਰਨ ਇਨ੍ਹਾਂ ਟ੍ਰੇਨਾਂ ਵਿਚ 20 ਕੋਚ ਲਗਾਉਣ ਦਾ ਫੈਸਲਾ ਹੋ ਸਕਦਾ ਹੈ। ਇਸੇ ਤਰ੍ਹਾਂ ਕਾਲਕਾ-ਬਾਂਦ੍ਰਾ ਸਪੈਸ਼ਲ ਟ੍ਰੇਨ ‘ਚ ਇਨ੍ਹੀਂ ਦਿਨੀਂ 14 ਕੋਚ ਲੱਗੇ ਹਨ ਜਿਸ ਨੂੰ ਵਧਾ ਕੇ 22 ਕਰਨ ਬਾਰੇ ਸੋਚਿਆ ਜਾ ਰਿਹਾ ਹੈ। ਇਸ ਲਈ ਰੇਲਵੇ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਗਈ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਵਿਭਾਗ ਹੁਣ ਜ਼ਿਆਦਾ ਟ੍ਰੇਨਾਂ ਸ਼ੁਰੂ ਕਰਨ ਦੇ ਪੱਖ ‘ਚ ਨਹੀਂ ਹੈ। ਇਸ ਤੋਂ ਪਹਿਲਾਂ ਚੱਲ ਰਹੀਆਂ ਇਨ੍ਹਾਂ ਦੋ ਟ੍ਰੇਨਾਂ ‘ਚ ਕੋਚ ਵਧਾਉਣ ਦਾ ਫੈਸਲਾ ਲਿਆ ਗਿਆ ਹੈ।