Railways will run : ਚੰਡੀਗੜ੍ਹ : ਰੇਲਵੇ ਵੱਲੋਂ NDA ਦੀ ਪ੍ਰੀਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਰੇਲਵੇ ਸਟੇਸ਼ਨ ਲਈ ਸਪੈਸ਼ਲ 9 ਟ੍ਰੇਨਾਂ ਚਲਾਉਣ ਦਾ ਫੈਸਲਾ ਲਿਆ ਗਿਆ ਹੈ। ਇਹ ਟ੍ਰੇਨਾਂ ਹਿਮਾਚਲ, ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਚੰਡੀਗੜ੍ਹ ਲਈ ਆਉਣਗੀਆਂ। ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਇਨ੍ਹਾਂ ਟ੍ਰੇਨਾਂ ਵਿੱਚ ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ ਵੀ ਸਫਰ ਕਰ ਸਕਣਗੇ। ਟ੍ਰੇਨ ‘ਚ ਸਫਰ ਕਰਨ ਵਾਲੇ ਸਾਰੇ ਯਾਤਰੀਆਂ ਦਾ ਮਾਸਕ ਪਹਿਨਣਾ ਲਾਜ਼ਮੀ ਹੈ। ਇਹ ਟ੍ਰੇਨਾਂ ਇਨ੍ਹਾਂ ਰੂਟਸ ‘ਤੇ ਹੀ ਵਾਪਸ ਵੀ ਜਾਣਗੀਆਂ।
ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਅਨਿਲ ਅਗਰਵਾਲ ਨੇ ਦੱਸਿਆ ਕਿ NDA ਪ੍ਰੀਖਿਆ ਦੇ ਮੱਦੇਨਜ਼ਰ 04606 ਨੰਬਰ ਦੀ ਟ੍ਰੇਨ 5 ਸਤੰਬਰ ਨੂੰ ਰਾਤ 10.30 ਵਜੇ ਚੰਡੀਗੜ੍ਹ ਲਈ ਰਵਾਨਾ ਹੋਣਗੀਆਂ। ਇਸ ਟ੍ਰੇਨ ਲਈ ਬਠਿੰਡਾ, ਬਰਨਾਲਾ, ਪਟਿਆਲਾ ਤੇ ਅੰਬਾਲਾ ‘ਚ ਵੀ ਸਟਾਪੇਜ ਹੋਣਗੇ। ਟ੍ਰੇਨ 11.45 ਵਜੇ ਬਠਿੰਡਾ, 1 ਵਜੇ ਬਰਨਾਲਾ, 2.30 ਵਜੇ ਪਟਿਆਲਾ, 3.45 ਵਜੇ ਅੰਬਾਲਾ ਤੇ 6 ਸਤੰਬਰ ਦੀ ਸਵੇਰ 5 ਵਜੇ ਚੰਡੀਗੜ੍ਹ ਪਹੁੰਚੇਗੀ। ਚੰਡੀਗੜ੍ਹ ਤੋਂ 6 ਸਤੰਬਰ ਨੂੰ 04605 ਨੰਬਰ ਦੀ ਵਿਸ਼ੇਸ਼ ਟ੍ਰੇਨ ਰਾਤ 10.30 ਵਜੇ ਵਾਪਸ ਫਰੀਦਕੋਟ ਲਈ ਰਵਾਨਾ ਹੋਵੇਗੀ।
ਫਰੀਦਕੋਟ ਤੋਂ ਚੰਡੀਗੜ੍ਹ ਦਾ ਕਿਰਾਇਆ 155 ਰੁਪਏ ਹੈ। ਵਿਸ਼ੇਸ਼ ਟ੍ਰੇਨ ‘ਚ 22 ਕੋਚ ਹੋਣਗੇ। ਇਸ ਦੇ ਨਾਲ ਹੀ 5 ਸਤੰਬਰ ਨੂੰ ਪਠਾਨਕੋਟ ਤੋਂ ਚੰਡੀਗੜ੍ਹ ਲਈ 04602 ਨੰਬਰ ਦੀ ਵਿਸ਼ੇਸ਼ ਟ੍ਰੇਨ ਰਾਤ 11 ਵਜੇ ਰਵਾਨਾ ਹੋਵੇਗੀ। ਇਹ ਟ੍ਰੇਨ ਜਲੰਧਰ, ਲੁਧਿਆਣੇ ਤੋਂ ਹੁੰਦੀ ਹੋਏ ਸਵੇਰੇ 4.45 ਵਜੇ ਚੰਡੀਗੜ੍ਹ ਪਹੁੰਚੇਗੀ। ਟ੍ਰੇਨ ‘ਚ 21 ਜਨਰਲ ਕੋਚ ਤੇ ਇਕ ਚੇਅਰਕਾਰ ਹੋਵੇਗੀ। ਟ੍ਰੇਨ ਐਤਵਾਰ ਨੂੰ ਰਾਤ 11 ਵਜੇ ਚੰਡੀਗੜ੍ਹ ਤੋਂ ਪਠਾਨਕੋਟ ਲਈ ਵਾਪਸ ਰਵਾਨਾ ਹੋਵੇਗੀ। ਇਸੇ ਤਰ੍ਹਾਂ 04604 ਨੰਬਰ ਦੀ ਟ੍ਰੇਨ ਸ਼ਨੀਵਾਰ ਰਾਤ 11 ਵਜੇ ਗੁਰਦਾਸਪੁਰ ਤੋਂ ਚੰਡੀਗੜ੍ਹ ਲਈ ਚੱਲੇਗੀ। ਟ੍ਰੇਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੋਂ ਹੁੰਦੇ ਹੋਏ ਐਤਵਾਰ ਨੂੰ ਸਵੇਰੇ 5.15 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਟ੍ਰੇਨ ‘ਚ 13 ਹੋਰ 7 ਕੋਚ ਹੋਣਗੇ। ਇਹ ਟ੍ਰੇਨ ਐਤਵਾਰ ਰਾਤ 10 ਵਜੇ ਵਾਪਸ ਗੁਰਦਾਸਪੁਰ ਲਈ ਚੱਲੇਗੀ। ਟ੍ਰੇਨ ‘ਚ ਵਿਦਿਆਰਥੀਆਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਹੋਵੇਗਾ।