Rajendra Kumar of : ਅਧਿਆਪਕ ਦਿਵਸ ‘ਤੇ ਰਾਜ ਪੱਧਰੀ ਐਵਾਰਡ ਦਿੱਤੇ ਜਾਣਗੇ। ਇਸ ਲਈ ਸੂਬੇ ਭਰ ਦੇ 201 ਅਧਿਆਪਕਾਂ ਨੇ ਆਪਣੀਆਂ ਉਪਲਬਧੀਆਂ ਬਾਰੇ ਦੱਸਿਆ ਹੈ। ਕੋਵਿਡ-19 ਦੀ ਵਜ੍ਹਾ ਕਾਰਨ ਬਦਲਦੇ ਹਾਲਾਤਾਂ ਨੂੰ ਧਿਆਨ ‘ਚ ਰੱਖਦੇ ਹੋਏ ਸਿੱਖਿਆ ਵਿਭਾਗ ਵਲੋਂ ਉਮੀਦਵਾਰਾਂ ਦੀਆਂ ਉਪਲਬਧੀਆਂ ਦਾ ਵਰਚੂਅਲ ਮੁਲਾਂਕਣ ਕਰਨ ਦੀ ਤਿਆਰੀ ਵੀ ਕਰ ਲਈ ਗਈ ਹੈ ਤੇ ਵਿਭਾਗ ਵਲੋਂ ਤਰੀਕਾਂ ਦਾ ਐਲਾਨ ਵੀ ਡਿਜੀਟਲ ਤਰੀਕੇ ਨਾਲ ਕੀਤਾ ਜਾ ਰਿਹਾ ਹੈ।
ਫਰੀਦਕੋਟ ਜਿਲ੍ਹੇ ਦੇ ਕਸਬਾ ਬਾਜਾਖਾਨਾ ਨੇੜੇਲੇ ਪਿੰਡ ਵਾੜਾ ਭਾਈਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਕਾਰਜਸ਼ੀਲ ਅਧਿਆਪਕ ਰਾਜਿੰਦਰ ਕੁਮਾਰ ਦੀ ਚੋਣ ਦੇਸ਼ ਦੇ ਉਨ੍ਹਾਂ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਉਨ੍ਹਾਂ ਅਧਿਆਪਕਾਂ ‘ਚ ਹੋਈ ਹੈ, ਜਿੰਨ੍ਹਾਂ ਨੂੰ ਅਧਿਆਪਕ ਦਿਵਸ (5 ਸਤੰਬਰ) ਮੌਕੇ ਨੈਸ਼ਨਲ ਐਵਾਰਡ ਦਿੱਤੇ ਜਾਣੇ ਹਨ। ਸਕੂਲ ਸਿੱਖਿਆ ਵਿਭਾਗ ਪੰਜਾਬ ਦਾ ਮਾਣ ਬਣੇ ਰਾਜਿੰਦਰ ਕੁਮਾਰ ਇਸ ਵਰ੍ਹੇ ਕੌਮੀ ਪੁਰਸਕਾਰ ਹਾਸਿਲ ਕਰਨ ਵਾਲੇ ਇਕਲੌਤੇ ਅਧਿਆਪਕ ਹਨ ਅਤੇ ਦੇਸ਼ ਭਰ ਦੇ ਅਧਿਆਪਕਾਂ ਦੀ ਦਰਜ਼ਾਬੰਦੀ ‘ਚ ਉਹ ਤੀਸਰੇ ਸਥਾਨ ‘ਤੇ ਰਹੇ ਹਨ। ਕੋਵਿਡ-19 ਦੀ ਵਜ੍ਹਾ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਅਧਿਆਪਕ ਆਪਣੀ ਪੇਸ਼ਕਾਰੀ ਦੇਣਗੇ। ਵੀਡੀਓ ਕਾਨਫਰੰਸਿੰਗ ਜ਼ਰੀਏ ਇਹ ਮੁਲਾਂਕਣ 27 ਅਗਸਤ ਤਕ ਕੀਤਾ ਜਾਵੇਗਾ।
ਸਾਰਿਆਂ ਦੀ ਮੁਲਾਂਕਣ ਪ੍ਰਕਿਰਿਆ ਨਿਰਧਾਰਤ ਦਿਨ ਨੂੰ ਸਵੇਰੇ 10.00 ਵਜੇ ਤੋਂ ਜਿਲ੍ਹੇ ‘ਚ ਸਥਾਪਤ ਵਿਭਾਗ ਦੇ ਐੱਮ. ਆਈ. ਐੱਸ. ਕੇਂਦਰ ਜ਼ਰੀਏ ਸੰਚਾਲਿਕਤ ਕੀਤੀ ਜਾਵੇਗੀ। ਇਸ ਲਈ ਜਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਐੱਮ. ਆਈ. ਐੱਸ. ਵਿੰਗ ਦੇ ਕੋਆਰਡੀਨੇਟਰ ਦੀ ਸਹਾਇਤਾ ਲੈਣੀ ਹੋਵੇਗੀ। ਇਸ ਦੌਰਾਨ ਸਿਰਫ ਉਮੀਦਵਾਰ ਆਪਣੀ ਦਾਅਵੇਦਾਰੀ ਪੇਸ਼ ਕਰੇਗਾ ਜਿਸ ‘ਚ ਉਨ੍ਹਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਤੋਂ ਧਿਆਨ ਰੱਖਣਾ ਲਾਜ਼ਮੀ ਹੋਵੇਗਾ। ਰਾਜਿੰਦਰ ਕੁਮਾਰ ਨੂੰ ਮੁਬਾਰਕਬਾਦ ਦਿੰਦੇ ਹੋਏ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਰਕਾਰੀ ਸਕੂਲ ਅਧਿਆਪਕਾਂ ਲਈ ਮਾਰਗਦਰਸ਼ਕ ਬਣੀ ਉਕਤ ਜੋੜੀ ‘ਤੇ ਸਕੂਲ ਸਿੱਖਿਆ ਵਿਭਾਗ ਨੂੰ ਸਦਾ ਮਾਣ ਰਹੇਗਾ। ਉਹ ਅਤੇ ਸਮੁੱਚਾ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ, ਰਾਜਿੰਦਰ ਕੁਮਾਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦੇ ਹਨ।