Rajinder Singh Badheri : ਰਾਜਿੰਦਰ ਸਿੰਘ ਬਡਹੇੜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਨਾਂ ਮੋਹਾਲੀ ਅਤੇ ਸ਼ਹੀਦ ਭਗਤ ਸਿੰਘ ਦਾ ਨਾਂ ਨਵਾਂਸ਼ਹਿਰ ਕਰਨ ਦੀ ਮੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਕੀਤੀ। ਉਨ੍ਹਾਂ ਦੱਸਿਆ ਕਿ ਲਗਭਗ 50 ਸਾਲ ਪਹਿਲਾਂ ਰੋਪੜ ਜ਼ਿਲ੍ਹੇ ਦੇ ਪਿੰਡਾਂ ਮੋਹਾਲ਼ੀ,ਮਦਨਪੁਰ,ਮਟੌਰ,ਸਾਹੀਮਾਜਰਾ,ਕੁੰਭੜਾ,ਸੋਹਾਣਾ,ਲੰਬਿਆਂ,ਕੰਬਾਲ਼ਾ ਅਤੇ ਕੰਬਾਲ਼ੀ ਦੀ ਜ਼ਮੀਨ ਗ੍ਰਹਿਣ ਕਰਕੇ ਵਸਾਇਆ ਗਿਆ ਸੀ ਅਤੇ ਉਸ ਸਮੇਂ ਦੇ ਮੁੱਖ ਮੰਤਰੀ ਨੇ ਇਸ ਸ਼ਹਿਰ ਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂ ਤੇ ਰੱਖਿਆ ਸੀ ।ਇਸ ਨਗਰ ਦੀ ਸ਼ੁਰੂਆਤ ਚੰਡੀਗੜ੍ਹ ਲੁਧਿਆਣਾ ਮੁੱਖ ਮਾਰਗ ‘ਤੇ ਸਥਿਤ ਪਿੰਡ ਮੋਹਾਲ਼ੀ ਤੋਂ ਕੀਤੀ ਗਈ ਜਿੱਥੇ ਪਿੰਡ ਦਾ ਬੱਸ ਅੱਡਾ ਸਥਿਤ ਸੀ ਬਾਕੀ ਪਿੰਡ ਮੁੱਖ ਮਾਰਗ ਤੋਂ ਦੂਰੀ ‘ਤੇ ਸਨ ਇਹ ਹੀ ਕਾਰਨ ਸੀ ਸ਼ਹਿਰ ਦਾ ਨਾਂ ਮੋਹਾਲ਼ੀ ਹੀ ਪ੍ਰਚੱਲਤ ਹੋ ਗਿਆ ਜੋ ਇਸ ਸ਼ਹਿਰ ਦਾ ਨਾਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਿਰਫ ਕਾਗ਼ਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਅਤੇ ਐੱਸ.ਏ.ਐੱਸ.ਨਗਰ (ਮੋਹਾਲ਼ੀ) ਲਿਖਿਆ ਜਾਣ ਲੱਗਾ ।
ਅੱਜ ਤੋਂ ਲਗਭਗ 10 ਸਾਲ ਪਹਿਲਾਂ ਜਿਲ੍ਹਾ ਨਵਾਂਸ਼ਹਿਰ ਦਾ ਨਾਂ ਵੀ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆਸੀ ਪਰ ਇਹ ਮਸ਼ਹੂਰ ਨਹੀਂ ਹੋ ਸਕਿਆ। ਇਸੇ ਕਰਕੇ ਉਨ੍ਹਾਂ ਮੰਗ ਕੀਤੀ ਕਿ ਮੇਰੀ ਤੇ ਸਮੂਹ ਪੰਜਾਬੀਆਂ ਦੀ ਗੁਜ਼ਾਰਿਸ਼ ਹੈ ਕਿ ਦੋਵਾਂ ਦਾ ਨਾਂ ਬਦਲ ਕੇ ਪਹਿਲਾਂ ਵਾਲੇ ਹੀ ਰੱਖ ਦਿੱਤੇ ਜਾਣ। ਜਿਵੇਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਨਾਂ ਮੋਹਾਲੀ ਲਿਆ ਜਾਂਦਾ ਹੈ ਇਸ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਨਿਰਾਦਰ ਹੋ ਰਿਹਾ ਹੈ ਤੇ ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ ਨੂੰ ਨਵਾਂਸ਼ਹਿਰ ਹੀ ਕਹਿ ਕੇ ਬੁਲਾਇਆ ਜਾਂਦਾ ਰਿਹਾ ਹੈ। ਇਸ ਲਈ ਮੇਰੀ ਬੇਨਤੀ ਹੈ ਕਿ ਮੇਰੀ ਇਸ ਅਪੀਲ ‘ਤੇ ਧਿਆਨ ਦਿੱਤਾ ਜਾਵੇ ਅਤੇ ਤੁਰੰਤ ਹੀ ਕਾਰਵਾਈ ਕੀਤੀ ਜਾਵੇ।