Recovery of Rs : ਪਿਛਲੇ ਕੁਝ ਦਿਨਾਂ ਤੋਂ ਪਾਵਰਕਾਮ ਵਿਭਾਗ ਵਲੋਂ ਬਿਜਲੀ ਬਿੱਲਾਂ ਦੇ ਬਕਾਏ ਦੀ ਵਸੂਲੀ ਕੀਤੀ ਜਾ ਰਹੀ ਹੈ ਤੇ ਡਿਫਾਲਟਰਾਂ ਤੋਂ ਰਿਕਵਰੀ ਲਈ ਜਾ ਰਹੀ ਹੈ ਜਿਸ ਨਾਲ ਹੁਣ ਕਰਮਚਾਰੀਆਂ ਨੂੰ ਕੁਝ ਰਾਹਤ ਮਿਲ ਰਹੀ ਹੈ ਕਿਉਂਕਿ ਡਿਫਾਲਟਰਾਂ ਵਲੋਂ ਬਿਜਲੀ ਦੇ ਬਕਾਏ ਬਿਲ ਦਿੱਤੇ ਜਾਣ ਦੀ ਰਿਪੋਰਟ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਹੈ ਜਿਸ ਨਾਲ ਮੁਲਾਜ਼ਮਾਂ ਦੀ ਚਿੰਤਾ ਕੁਝ ਘਟੀ ਹੈ। ਪਾਵਰਕਾਮ ਵਿਚ ਕਰਮਚਾਰੀਆਂ ਦੀ ਘਾਟ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਅੱਜ ਕਲ ਗਰਮੀ ਜ਼ਿਆਦਾ ਹੋਣ ਕਾਰਨ ਸ਼ਿਕਾਇਤਾਂ ਜ਼ਿਆਦਾ ਆ ਰਹੀਆਂ ਹਨ ਤੇ ਪਰ ਪਾਵਰਕਾਮ ਵਿਭਾਗ ਕੋਲ ਸਟਾਫ ਦੀ ਕਾਫੀ ਕਮੀ ਹੈ ਜਿਸ ਕਾਰਨ ਹਰੇਕ ਵਿਅਕਤੀ ‘ਤੇ ਕੰਮ ਦਾ ਬੋਝ ਵਾਧੂ ਹੈ। ਕੈਸ਼ ਕਾਊਂਟਰਾਂ ਤੋਂ ਵਿਭਾਗ ਨੂੰ 1.60 ਕਰੋੜ ਰੁਪਇਆਂ ਦੇ ਬਿੱਲ ਮਿਲੇ ਹਨ ਤੇ ਹੁਣ ਬਕਾਏ ਬਿਲਾਂਦੀ ਰਕਮ 42 ਲੱਖ ਰੁਪਏ ਵਸੂਲੀ ਗਈ ਹੈ।
ਪਾਵਰਕਾਮ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੰਮ ਦੇ ਵਧਦੇ ਲੋਡ ਨੂੰ ਦੇਖਦੇ ਹੋਏ ਹੋਰ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਲੋਕਾਂ ਵਲੋਂ ਮਿਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਆਸਾਨੀ ਨਾਲ ਹੋ ਸਕੇ ਅਤੇ ਕਿਸੇ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਵਿਭਾਗ ਵਲੋਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਠੇਕੇ ‘ਤੇ ਸੀ. ਐੱਚ. ਬੀ. ਰੱਖੀ ਗਈ ਪਰ ਇਸ ਦੇ ਮੁਲਾਜ਼ਮ ਸਮੇਂ-ਸਮੇਂ ‘ਤੇ ਬਦਲਦੇ ਰਹਿੰਦੇ ਹਨ। ਵਿਭਾਗ ਵਲੋਂ 2.02 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੀ ਵਸੂਲੀ ਕੀਤੀ ਗਈ। ਇਸ ਤੋਂ ਇਲਾਵਾ ਬਿਜਲੀ ਦੀ ਖਰਾਬੀ ਦੀਆਂ ਲਗਭਗ 2477 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ । ਗਰਮੀ ਕਾਰਨ ਸ਼ਿਕਾਇਤਾਂ ਵੀ ਬਹੁਤ ਆ ਰਹੀਆਂ ਹਨ ਤੇ ਆਉਣ ਵਾਲੇ ਦਿਨਾਂ ਵਿਚ ਸ਼ਿਕਾਇਤਾਂ ਦੇ ਹੋਰ ਵਧਣ ਦੀ ਉਮੀਦ ਹੈ ।