Relief decision taken : ਸੀ. ਬੀ. ਐੱਸ. ਈ. ਵਲੋਂ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਵਿਦਿਆਰਥੀਆਂ ਨੇ ਦਸਵੀਂ ਕਲਾਸ ਵਿਚ ਸਟੈਂਡਰਡ ਮੈਥ ਨਹੀਂ ਚੁਣਿਆ ਸੀ ਇਸ ਦੇ ਬਾਵਜੂਦ ਉਹ 11ਵੀਂ ‘ਚ ਮੈਥ ਵਿਸ਼ੇ ਦਾ ਬਦਲ ਚੁਣ ਸਕਦੇ ਹਨ। ਬੋਰਡ ਵਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਛੋਟ ਸਿਰਫ ਇਸ ਸਾਲ ਦਿੱਤੀ ਜਾ ਰਹੀ ਹੈ। CBSE ਵਲੋਂ ਸਾਰੇ ਸਕੂਲ ਪ੍ਰਿੰਸੀਪਲਾਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਸ ਗੱਲ ਦੀ ਜਾਂਚ ਕਰਨ 11ਵੀਂ ਵਿਚ ਮੈਥ ਵਿਸ਼ੇ ਦਾ ਬਦਲ ਚੁਣਨ ਵਾਲੇ ਵਿਦਿਆਰਥੀ ‘ਚ ਵੀ ਉਸ ਨੂੰ ਅੱਗੇ ਵਧਾਉਣ ਦੀ ਯੋਗਤਾ ਹੋਵੇ। ਇਹ ਫੈਸਲਾ ਕੋਵਿਡ-19 ਦੌਰਾਨ ਪੈ ਰਹੇ ਪ੍ਰਭਾਵ ਦੀ ਵਜ੍ਹਾ ਤੋਂ ਲਿਆ ਗਿਆ ਹੈ।
ਹੁਣ ਤਕ ਸੀ. ਬੀ. ਐੱਸ. ਈ. ਦੇ ਨਿਯਮਾਂ ਮੁਤਾਬਕ 11ਵੀਂ ਤੇ 12ਵੀਂ ਵਿਚ ਉਹੀ ਵਿਦਿਆਰਥੀ ਮੈਥ ਦਾ ਵਿਸ਼ਾ ਲੈ ਸਕਦੇ ਸਨ ਜਿਨ੍ਹਾਂ ਨੇ 10ਵੀਂ ‘ਚ ਸਟੈਂਡਰਡ ਮੈਥ ਪੜ੍ਹਿਆ ਹੋਵੇ। ਇਹ ਨਿਯਮ ਸਾਲ 2019 ਵਿਚ ਜਾਰੀ ਕੀਤਾ ਗਿਆ ਸੀ ਜਿਸ ਨਾਲ ਉਹ ਵਿਦਿਆਰਥੀ ਜੋ ਗਣਿਤ ਦਾ ਵਿਸ਼ਾ ਨਹੀਂ ਪੜ੍ਹਨਾ ਚਾਹੁੰਦੇ ਉਨ੍ਹਾਂ ‘ਤੇ ਵਾਧੂ ਬੋਝ ਨਾ ਪਵੇ। ਨਾਲ ਹੀ ਜੇਕਰ 10ਵੀਂ ਤੋਂ ਬਾਅਦ ਵਿਦਿਆਰਥੀ ਦਾ ਮਨ ਬਦਲਦਾ ਹੈ ਤੇ ਉਹ 11ਵੀਂ ‘ਚ ਮੈਥ ਦੀ ਚੋਣ ਕਰਨਾ ਚਾਹੁੰਦਾ ਹੈ ਤਾਂ ਉਹ 10ਵੀਂ ‘ਚ ਕੰਪਾਰਟਮੈਂਟ ਪ੍ਰੀਖਿਆ ਦੇ ਕੇ 11ਵੀਂ ‘ਚ ਗਣਿਤ ਦਾ ਵਿਸ਼ਾ ਚੁਣ ਸਕਦਾ ਸੀ ਪਰ ਇਸ ਵਾਰ ਕੋਵਿਡ-19 ਕਾਰਨ ਪਹਿਲਾਂ ਹੀ ਪ੍ਰੀਖਿਆਵਾਂ ‘ਤੇ ਸੰਕਟ ਹੈ। ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਵਿਚ ਪੜ੍ਹਾਈ ਦੌਰਾਨ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਇਹ ਫੈਸਲਾ ਲਿਆ ਗਿਆ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਮਾਸਟਰਸ ਲੈਵਲ ਦੇ ਪ੍ਰੋਗਰਾਮ ‘ਚ 2020-21 ਸੈਸ਼ਨ ਲਈ Entrance ਐਗਜ਼ਾਮ ਦੀ ਤਰੀਖ ਐਲਾਨ ਦਿੱਤੀ ਹੈ। ਇਨ੍ਹਾਂ ਮੁਤਾਬਕ 19 ਅਗਸਤ ਤੋਂ ਮਾਸਟਰ ਐਂਟਰੈਂਸ ਪੇਪਰਾਂ ਦੀ ਸ਼ੁਰੂਆਤ ਹੋਵੇਗੀ। ਪੇਪਰਾਂ ਦੇ 3-4 ਦਿਨਾਂ ਬਾਅਦ ਆਨਲਾਈਨ ਕੌਂਸਲਿੰਗ ਵੀ ਲਈ ਜਾਵੇਗੀ। ਵਿਦਿਆਰਥੀਆਂ ਦੇ ਐਡਮਿਟ ਕਾਰਡ ਪੇਪਰਾਂ ਦੇ 7 ਦਿਨ ਪਹਿਲਾਂ ਯੂਨੀਵਰਿਸਟੀ ਦੀ ਵੈੱਬਸਾਈਟ ‘ਤੇ ਅਪਲੋਡ ਕੀਤੇ ਜਾਣਗੇ।