Retired Indian Air : ਸ਼ਹਿਰ ਦੇ ਸੈਕਟਰ-51 ਸਥਿਤ ਸੋਸਾਇਟੀ ਦੇ ਅੰਦਰ ਮਕਾਨ ਵਿੱਚ ਰਹਿ ਰਹੇ ਇੰਡੀਅਨ ਏਅਰਫੋਰਸ ਦੇ ਰਿਟਾਇਰਡ ਪਾਇਲਟ ਨੇ ਸ਼ਨੀਵਾਰ ਸਵੇਰੇ ਖੁਦ ਨੂੰ ਗੋਲੀ ਮਾਰ ਲਈ। ਘਟਨਾ ਦੀ ਜਾਣਕਾਰੀ ਮ੍ਰਿਤਕ ਦੀ ਧੀ ਨੇ ਪੁਲਿਸ ਕੰਟਰੋਲ ਰੂਮ ਵਿੱਚ ਦਿੱਤੀ। ਸੂਚਨਾ ਮਿਲਦੇ ਹੀ ਸਬੰਧਤ ਥਾਣਾ ਪੁਲਿਸ ਨੇ ਜ਼ਖਮੀ ਹਾਲਤ ‘ਚ ਰਿਟਾਇਰਡ ਪਾਇਲਟ ਨੂੰ ਜੀਐਮਸੀਐਚ 32 ਵਿੱਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਸ਼ਿਵਾਜੀ ਅਹਲੂਵਾਲੀਆ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਸੀਆਰਪੀਸੀ ਦੀ ਧਾਰਾ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਸ਼ਿਵਾਜੀ ਆਹਲੂਵਾਲੀਆ ਸੈਕਟਰ-51 ਪੁਲਿਸ ਸੋਸਾਇਟੀ ਵਿੱਚ ਪਰਿਵਾਰ ਦੇ ਨਾਲ ਰਹਿੰਦੇ ਸਨ। ਹਰ ਰੋਜ਼ ਦੀ ਤਰ੍ਹਾਂ ਸਵੇਰੇ ਕਮਰੇ ਤੋਂ ਬਾਹਰ ਨਾਂ ਨਿਕਲਣ ‘ਤੇ ਧੀ ਨੇ ਜਾ ਕੇ ਕੇ ਦੇਖਿਆ ਤਾਂ ਰਿਟਾਇਰਡ ਪਾਇਲਟ ਜ਼ਮੀਨ ‘ਤੇ ਜ਼ਖਮੀ ਹਾਲਤ ‘ਚ ਪਏ ਸਨ ਤੇ ਉਨ੍ਹਾਂ ਦੇ ਨੇੜ੍ਹੇ ਹੀ ਰਿਵਾਲਵਰ ਪਈ ਹੋਈ ਸੀ। ਇਸ ਦੀ ਸੂਚਨਾ ਧੀ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਵਿੱਚ ਦਿੱਤੀ। ਪੁਲਿਸ ਦੀ ਮੁਢਲੀ ਜਾਂਚ ਵਿੱਚ ਮੌਕੇ ‘ਤੇ ਕਿਸੇ ਵੀ ਤਰ੍ਹਾਂ ਦਾ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਸਰਜਨ ਨੇ ਦੱਸਿਆ ਕਿ ਮ੍ਰਿਤਕ ਰਿਟਾਇਰਡ ਪਾਇਲਟ ਦੇ ਨਾਂ ‘ਤੇ 32 ਬੋਰ ਦੀ ਲਾਇਸੈਂਸ ਪਿਸਤੌਲ ਸੀ। ਰਿਟਾਇਰਡ ਪਾਇਲ ਨੇ ਉਸੇ ਪਿਸਤੌਲ ਨਾਲ ਖੁਦ ਨੂੰ ਗੋਲੀ ਮਾਰ ਲਈ। ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੈ ਕਿ ਪਾਇਲਟ ਨੇ ਖੁਦਕੁਸ਼ੀ ਕਿਉਂ ਕੀਤੀ। ਮਿਲੀ ਜਾਣਕਾਰੀ ਮੁਤਾਬਕ ਉਹ ਕਾਫੀ ਸਮੇਂ ਤੋਂ ਬੀਮਾਰੀ ਤੋਂ ਪ੍ਰੇਸ਼ਾਨ ਸਨ। ਸ਼ੱਕਾ ਦੱਸੀ ਜਾ ਰਹੀ ਹੈ ਕਿ ਇਸੇ ਕਾਰਨ ਉਨ੍ਹਾਂ ਨੇ ਇਹ ਕਦਮ ਚੁੱਕਿਆ ਹੈ। ਸਿਹਤ ਵਿਭਾਗ ਦੀ ਟੀਮ ਨੇ ਮ੍ਰਿਤਕ ਦੇ ਕੋਰੋਨਾ ਟੈਸਟ ਲਈ ਸੈਂਪਲ ਵੀ ਭਿਜਵਾ ਦਿੱਤਾ ਹੈ।