Safety goggles to : ਕੋਰੋਨਾ ਜਿਸ ਨੇ ਪੂਰੀ ਦੁਨੀਆ ਵਿਚ ਕੋਹਰਾਮ ਮਚਾਇਆ ਹੋਇਆ ਹੈ। ਹੁਣ ਕੋਰੋਨਾ ਤੋਂ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਕੋਰੋਨਾ ਵਾਇਰਸ ਦੇ ਹਮਲੇ ਤੋਂ ਬਚਣ ਲਈ ਚੰਡੀਗੜ੍ਹ ਸਥਿਤ ਕੇਂਦਰੀ ਵਿਗਿਆਨਕ ਉਪਕਰਨ ਸੰਗਠਨ (ਸੀ. ਐੱਸ. ਆਈ. ਓ.) ਨੇ ਖਾਸ ਕਵਚ ਤਿਆਰ ਕੀਤਾ ਹੈ। ਸੀ. ਐੱਸ. ਆਈ. ਓ. ਦੇ ਵਿਗਿਆਨਕਾਂ ਨੇ ਖਾਸ ਸੇਫਟੀ ਗਾਗਲਸ ਤਿਆਰ ਕੀਤਾ ਹੈ। ਇਹ ਸੇਫਟੀ ਗਾਗਲਸ ਹੈਲਥ ਕੇਅਰ ਪ੍ਰੋਫੈਸ਼ਨਲ ਅਤੇ ਫਰੰਟ ਲਾਈਨ ਵਰਕਰ ਤੋਂ ਇਲਾਵਾ ਆਮ ਲੋਕਾਂ ਲਈ ਵੀ ਬੇਹੱਦ ਫਾਇਦੇਮੰਦ ਹੋਵੇਗਾ। ਦਰਅਸਲ ਨੱਕ ਅਤੇ ਮੂੰਹ ਦੀ ਤਰ੍ਹਾਂ ਅੱਖਾਂ ਤੋਂ ਵੀ ਕੋਰੋਨਾ ਵਾਇਰਸ ਦਾ ਖਤਰਾ ਰਹਿੰਦਾ ਹੈ।
ਦੇਸ ਵਿਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਲੋਕਾਂ ਵਿਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਡਾਕਟਰਾਂ ਮੁਤਾਬਕ ਕੋਵਿਡ-19 ਵਾਇਰਸ ਮੂੰਹ, ਨੱਕ ਦੇ ਨਾਲ-ਨਾਲ ਅੱਖਾਂ ਤੋਂ ਵੀ ਫੈਲਦਾ ਹੈ। ਲੋਕ ਮਾਸਕ ਨਾਲ ਮੂੰਹ ਤੇ ਨੱਕ ਤਾਂ ਢੱਕ ਲੈਂਦੇ ਹਨ ਪਰ ਅੱਖਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਸੁਰੱਖਿਆ ਕਵਚ ਨਹੀਂ ਹੈ। ਇਸੇ ਲਈ ਚੰਡੀਗੜ੍ਹ ਸਥਿਤ ਕੇਂਦਰੀ ਵਿਗਿਆਨਕ ਉਪਕਰਣ ਸੰਗਠਨ (ਸੀ. ਐੱਸ. ਆਈ. ਓ.) ਨੇ ਅੱਖਾਂ ਦੇ ਜ਼ਰੀਏ ਕੋਰੋਨਾ ਵਾਇਰਸ ਨੂੰ ਰੋਕਣ ਲਈ ਖਾਸ ਸੇਫਟੀ ਗਾਗਲਸ (ਚਸ਼ਮੇ) ਤਿਆਰ ਕੀਤੇ ਹਨ।
ਇਹ ਸੇਫਟੀ ਗਾਗਲਸ ਅੱਖਾਂ ਨੂੰ ਪੂਰੀ ਤਰ੍ਹਾਂ ਤੋਂ ਕਵਰ ਕਰਨ ਦੇ ਨਾਲ ਨਾਲ ਮੁਆਇਸਚਰ ਰਹਿਤ ਹਨ। ਇਸ ‘ਤੇ ਨਮੀ ਦਾ ਵੀ ਅਸਰ ਨਹੀਂ ਹੋਵੇਗਾ। ਦਰਅਸਲ ਸੀ. ਐੱਸ. ਆਈ.ਓ. ਦੇ ਵਿਗਿਆਨਕਾਂ ਨੇ ਕੋਵਿਡ-19 ਮਰੀਜ਼ਾਂ ਦੇ ਇਲਾਜ ਕਰਨ ਵਾਲੇ ਡਾਕਟਰ, ਨਰਸ ਤੇ ਕੋਵਿਡ ਫਰੰਟ ਲਾਈ ਨਨਾਲ ਜੁੜੇ ਲੋਕਾਂ ਦੀ ਸੁਰੱਖਿਆ ਨੂੰ ਧਿਆ ਨਵਿਚ ਰੱਖ ਕੇ ਇਸ ਸੇਫਟੀ ਗਾਗਲਸ ਨੂੰ ਬਣਾਇਆ ਹੈ ਪਰ ਇਹ ਆਮ ਲੋਕਾਂ ਲਈ ਵੀ ਬੇਹੱਦ ਉਪਯੋਗੀ ਸਾਬਤ ਹੋਵੇਗਾ। ਟ੍ਰਾਇਲ ਵਿਚ ਸੇਫਟੀ ਗਾਗਲਸ ਦਾ ਕਾਫੀ ਚੰਗਾ ਰਿਜ਼ਲਟ ਰਿਹਾ। ਚੰਡੀਗੜ੍ਹ ਬੇਸਡ ਸਾਰਕ ਇੰਡਸਟਰੀਜ਼ ਕੰਪਨੀ ਨੂੰ ਸੇਫਟੀ ਗਾਗਲਸ ਤਿਆਰ ਕਰਨ ਦੀ ਟੈਕਨਾਲੋਜੀ ਟਰਾਂਸਫਰ ਕੀਤੀ ਗਈ ਹੈ। ਜੁਲਾਈ ਦੇ ਪਹਿਲੇ ਹਫਤੇ ਵਿਚ ਸੇਫਟੀ ਗਾਗਲਸ ਬਾਜ਼ਾਰ ਵਿਚ ਉਪਲਬਧ ਹੋ ਜਾਣਗੇ। ਇਨ੍ਹਾਂ ਦੀ ਕੀਮਤ 350 ਤੋਂ 400 ਰੁਪਏ ਦੀ ਰੇਂਜ ਵਿਚ ਮਿਲਣਗੇ। ਇਸ ਸੇਫਟੀ ਗਾਗਲਸ ਵਿਚ ਸਿਲੀਕਾਨ ਲੇਅਰ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨਾਲ ਇਨ੍ਹਾਂ ਨੂੰ ਲਗਾਉਣ ਤੋਂ ਬਾਅਦ ਨਮੀ ਦੀ ਮੁਸ਼ਕਲ ਨਹੀਂ ਆਏਗੀ।