SDM Rahul Sindhu : ਜਲੰਧਰ : ਕੋਵਿਡ-19 ਕਾਰਨ ਹਰੇਕ ਕੰਮ ਪ੍ਰਭਾਵਿਤ ਹੋਇਆ ਹੈ। ਅਦਾਲਤਾਂ ਵਿਚ ਕੇਸਾਂ ਦੀ ਸੁਣਵਾਈ ‘ਤੇ ਵੀ ਇਸ ਦਾ ਅਸਰ ਪਿਆ ਹੈ। ਕੋਰੋਨਾ ਤੋਂ ਬਚਣ ਲਈ ਹਰ ਕੋਈ ਆਪਣੇ ਪੱਧਰ ‘ਤੇ ਕੋਸ਼ਿਸ਼ ਕਰ ਰਿਹਾ ਹੈ। ਇਸੇ ਅਧੀਨ SDM ਰਾਹੁਲ ਸਿੰਧੂ ਨੇ ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ ‘ਚ SDM-2 ਨੇ ਕੋਰੋਨਾ ਪਰੂਫ ਕੋਰਟ ਬਣਾਈ ਹੈ। ਇਸ ‘ਚ ਕੋਰੋਨਾ ਫੈਲਣ ਤੋਂ ਰੋਕਣ ਲਈ ਪਲਾਸਟਿਕ ਦੀ ਸ਼ੀਟ ਲਗਾ ਦਿੱਤੀ ਗਈ ਹੈ ਤਾਂ ਜੋ ਆਪਸ ‘ਚ ਸਿੱਧਾ ਸੰਪਰਕ ਨਾ ਰਹੇ।
ਕੋਰਟ ਵਿਚ ਪਲਾਸਟਿਕ ਸ਼ੀਟ ਦੇ ਇਕ ਪਾਸੇ ਐੱਸ. ਡੀ. ਐੱਮ. ਰਾਹੁਲ ਸਿੰਧੂ ਨੇ ਆਪਣੇ ਸਟਾਫ ਨਾਲ ਸਰੀਰਕ ਦੂਰੀ ਬਣਾ ਕੇ ਬੈਠਦੇ ਹਨ ਤਾਂ ਦੂਜੇ ਪਾਸੇ ਦੋਸ਼ੀ, ਵਕੀਲ, ਗਵਾਹ ਤੇ ਪੁਲਿਸ ਬੈਠਦੀ ਹੈ। ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ। ਕੋਰਟ ਦੇ ਅੰਦਰ ਸਿਰਫ ਉਨ੍ਹਾਂ ਲੋਕਾਂ ਨੂੰ ਆਉਣ ਦੀ ਇਜਾਜ਼ਤ ਹੈ ਜਿਹੜੇ ਕੇਸ ਨਾਲ ਸਬੰਧਤ ਹਨ। ਗੇਟ ‘ਤੇ ਹੀ ਉਨ੍ਹਾਂ ਦੇ ਹੱਥ ਸੈਨੇਟਾਈਜ ਕਰਵਾਏ ਜਾਂਦੇ ਹਨ। ਥਰਮਲ ਚੈਕਿੰਗ ਵੀ ਕੀਤੀ ਜਾਂਦੀ ਹੈ। ਮਾਸਕ ਵੀ ਸਾਰਿਆਂ ਲਈ ਜ਼ਰੂਰੀ ਹੈ। ਪਲਾਸਟਿਕ ਦੀ ਸ਼ੀਟ ਨਾਲ ਕੁਰਸੀ, ਟੇਬਲ ਤੇ ਹੋਰ ਸਾਮਾਨ ਨੂੰ ਵੀ ਰੋਜ਼ਾਨਾ ਸੈਨੇਟਾਈਜ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਤਰ੍ਹਾਂ ਦੇ ਇੰਫੈਕਸ਼ਨ ਦਾ ਡਰ ਨਾ ਰਹੇ।
ਇਥੇ ਇਹ ਵੀ ਦੱਸਣਯੋਗ ਹੈ ਕਿ ਜਲੰਧਰ ਦਿਹਾਤੀ ਪੁਲਿਸ ਦੇ ਸਾਬਕਾ ਐੱਸ. ਐੱਸ. ਪੀ. ਨਵਜੋਤ ਮਾਹਲ, ਆਰ. ਟੀ.ਏ. ਦੇ ਸੈਕ੍ਰੇਟਰੀ ਬਰਜਿੰਦਰ ਸਿੰਘ ਤੇ ਸ਼ਾਹਕੋਟ ਦੇ ਐੱਸ. ਡੀ. ਐੱਮ.ਡਾ. ਸੰਜੀਵ ਸ਼ਰਮਾ ਕੋਰੋਨਾ ਪਾਜੀਟਿਵ ਪਾਏ ਗਏ ਸਨ। ਇਨ੍ਹਾਂ ‘ਚੋਂ ਖਾਸ ਤੌਰ ‘ਤੇ ਸਾਬਕਾ ਐੱਸ. ਐੱਸ. ਪੀ. ਮਾਹਲ ਤੇ ਸ਼ਾਹਕੋਟ ਦੇ ਐੱਸ. ਡੀ. ਐੱਮ. ਡਾ. ਸੰਜੀਵ ਨੂੰ ਕੋਰੋਨਾ ਹੋਣ ਪਿੱਛੇ ਪਬਲਿਕ ਡੀਲਿੰਗ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ। ਇਸੇ ਲਈ ਪ੍ਰਸ਼ਾਸਕੀ ਅਧਿਕਾਰੀ ਰਾਹੁਲ ਸਿੰਧੂ ਵਲੋਂ ਇਹ ਕਦਮ ਚੁੱਕਿਆ ਗਿਆ ਹੈ।