Serious allegations of : ਪੰਜਾਬ ਖੇਤਰ ਵਿਚ ਸਿਰਸਾ ਦੇ ਹਿੱਸੇ ਦਾ ਪਾਣੀ ਚੋਰੀ ਹੋ ਰਿਹਾ ਹੈ। ਬਹੁਤ ਵੱਡੀ ਮਾਤਰਾ ਵਿਚ ਪਾਣੀ ਚੋਰੀ ਹੋ ਰਿਹਾ ਹੈ। 16 ਕਿਲੋਮੀਟਰ ਦੇ ਪੰਜਾਬ ਖੇਤਰ ਵਿਚ ਸੁਖਚੈਨ ਡਿਸਟ੍ਰੀਬਿਊਟਰੀ ਤੋਂ ਇਕ ਦਿਨ ਵਿਚ 50 ਕਿਊਸਿਕ ਪਾਣੀ ਦੀ ਚੋਰੀ ਹੋ ਰਹੀ ਹੈ। ਇਸ ਹਿਸਾਬ ਨਾਲ 12 ਕਰੋੜ 22 ਲੱਖ 99 ਹਜ਼ਾਰ ਲੀਟਰ ਪਾਣੀ ਹਰ ਰੋਜ਼ ਚੋਰੀ ਕੀਤਾ ਜਾ ਰਿਹਾ ਹੈ। ਪਾਣੀ ਦੀ ਚੋਰੀ ਨੂੰ ਲੈ ਕੇ ਸਿਰਸਾ ਦੇ ਅਧਿਕਾਰੀ ਪੰਜਾਬ ਨੂੰ ਵਾਰ-ਵਾਰ ਚੋਰੀ ਬਾਰੇ ਸੂਚਿਤ ਕਰ ਰਹੇ ਹਨ ਪਰ ਚੋਰੀ ਨਹੀਂ ਰੁਕ ਰਹੀ।
ਮੀਂਹ ਨਾ ਹੋਣ ਦੀ ਹਾਲਤ ‘ਚ ਤਾਂ ਨਹਿਰ ਦਾ ਪਾਣੀ ਅੱਧਾ ਰਹਿ ਗਿਆ ਹੈ ਤੇ 70 ਕਿਊਸਿਕ ਪਾਣੀ ਪੰਜਾਬ ਖੇਤਰ ਦੇ ਕਿਸਾਨ ਵਲੋਂ ਹੀ ਕੱਢ ਲਿਆ ਜਾਂਦਾ ਹੈ। ਹੁਣ ਨਹਿਰ ਵਿਭਾਗ ਨੇ ਫਿਰ ਤੋਂ ਪੰਜਾਬ ਨੂੰ ਪੂਰੇ ਹਾਲਾਤ ਬਾਰੇ ਜਾਣੂ ਕਰਵਾਉਂਦੇ ਹੋਏ ਤਤਕਾਲ ਹਿੱਸੇ ਦਾਪੂਰਾ ਪਾਣੀ ਉਪਲਬਧ ਕਰਵਾਉਣ ਲਈ ਕਿਹਾ ਹੈ।ਸੁਖਚੈਨ ਡਿਸਟ੍ਰੀਬਿਊਟਰ ਦਾ ਨਿਰਮਾਣ 1952-53 ਵਿਚ ਹੋਇਆ। ਫਤਿਹਾਬਾਦ ਤੋਂ ਨਹਿਰ ਪੰਜਾਬ ਖੇਤਰ ਵਿਚ ਦਾਖਲ ਹੁੰਦੀ ਹੈ ਤੇ ਇਸ ਤੋਂ ਬਾਅਦ ਸਿਰਸਾ ਪਹੁੰਚਦੀ ਹੈ।
ਇਸ ਨਹਿਰ ਤੋਂ ਪੰਜਾਬ ਨੂੰ ਪਾਣੀ ਨਹੀਂ ਦਿੱਤਾ ਜਾ ਸਕਦਾ। ਫਤਿਆਬਾਦ ਤੋਂ ਨਹਿਰ ਵਿਚ ਪੂਰਾ ਪਾਣੀ ਸਿਰਸਾ ਲਈ ਛੱਡਿਆ ਜਾਂਦਾ ਹੈ। 16 ਕਿ. ਮੀ. ਦੀ ਦੂਰੀ ਤੋਂ ਬਾਅਦ ਸਿਰਸਾ ‘ਚ ਨਹਿਰ ਪ੍ਰਵੇਸ਼ ਕਰਦੀ ਹੈ ਜਿਥੇ ਆਰ. ਡੀ.108 ‘ਤੇ ਪਾਣੀ ਦੀ ਮਾਤਰਾ ਮਾਪੀ ਜਾਂਦੀ ਹੈ। ਇਥੇ ਲਗਭਗ 50 ਤੋਂ 70 ਕਿਊਸਿਕ ਪਾਣੀ ਹਰ ਸਮੇਂ ਘੱਟ ਮਿਲਦਾ ਹੈ। 53 ਹਜ਼ਾਰ ਫੁੱਟ ਦੇ ਇਸ ਏਰੀਏ ‘ਚ ਪਾਣੀ ਰੋਕਣਾ ਸਿਰਸਾ ਲਈ ਆਸਾਨ ਨਹੀਂ ਹੈ। ਪਾਣੀ ਚੋਰੀ ਨਾਲ ਸਿਰਸਾ ਨਹਿਰ ‘ਤੇ ਪੈਣ ਵਾਲੇ 58 ਪਿੰਡਾਂ ਨੂੰ ਸਿੱਧਾ ਨੁਕਸਾਨ ਹੈ।