Siren blows at : ਬੀਤੀ ਰਾਤ ਐੱਸ ਬੀ ਆਈ ਜੈਤੋ ਬਿਸ਼ਨੰਦ ਬਾਜ਼ਾਰ ਦੀ ਬ੍ਰਾਂਚ ‘ਚ ਸਾਇਰਨ ਵੱਜਣ ਨਾਲ ਹੜਕੰਪ ਮੱਚ ਗਿਆ। ਸਾਇਰਨ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਉਥੇ ਇਕੱਠੇ ਹੋ ਗਏ। ਮੌਕੇ ਤੇ ਬੈਂਕ ਦੇ ਸਟਾਫ ਨੇ ਆ ਕੇ ਦੇਖਿਆ ਤਾਂ ਬੈਂਕ ਦਾ ਪਿਛਲਾ ਗੇਟ ਖੁੱਲਾ ਸੀ ਤੇ ਉਸ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਮੌਕੇ ਤੇ ਸਟਾਫ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲਿਸ ਨੇ ਆ ਕੇ ਘਟਨਾ ਦਾ ਜਾਇਜਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ।
ਬੈਂਕ ਮੈਨੇਜਰ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਈਰਨ ਵੱਜਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਬੈਂਕ ਮੈਨੇਜਰ ਪਰਮਜੀਤ ਲਿੰਘ ਤੇ ਸੀਨੀਅਰ ਅਧਿਕਾਰੀ ਨਵੀਨ ਕੁਮਾਰ ਦੇ ਮੋਬਾਈਲਾਂ ‘ਤੇ ਵੀ ਇਸ ਸਾਈਰਨ ਦੀ ਘੰਟੀ ਵੱਜ ਗੀ। ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਪਤਾ ਲੱਗ ਜਾਵੇਗਾ ਕਿ ਸਾਈਰਨ ਕਿਸ ਵਲੋਂ ਵਜਾਇਆ ਗਿਆ ਹੈ। ਉਂਝ ਬੈਂਕ ਮੈਨੇਜਰ ਨੇ ਦੱਸਿਆ ਕਿ ਕੋਈ ਮਾਲੀ ਜਾਂ ਜਾਨੀ ਨੁਕਸਾਨ ਨਹੀਂ ਹੋਇਆ ਜਦੋਂ ਇਸ ਮੌਕੇ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਪੁਲਿਸ ਦਾ ਕਹਿਣਾ ਸੀ ਕਿ ਬੈੱਕ ਵਿੱਚ ਲੱਗੇ ਸੀਸੀਵੀਟੀ ਕੈਮਰੇ ਦੁਆਰਾ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਕੈਮਰੇ ਵਿਚ ਕਿਸੇ ਵੀ ਵਿਅਕਤੀ ਦੀ ਫੋਟੋ ਨਹੀਂ ਆਈ ਹੈ।
ਪੁਲਿਸ ਨੇ ਜਾਂਚ ਦੌਰਾਨ ਦੇਖਿਆ ਕਿ ਲੋਕਰ ਰੂਮ ਦੇ ਬਾਹਰ ਲੱਗੀਆਂ ਸਾਈਰਨ ਦੀਆਂ ਤਾਰਾਂ ਟੁੱਟੀਆਂ ਹੋਈਆਂ ਸਨ ਤੇ ਨਾਲ ਹੀ ਉਥੇ ਪਈ ਅਲਮਾਰੀ ਵੀ ਖੁੱਲ੍ਹੀ ਪਈ ਸੀ। ਚੋਰਾਂ ਵਲੋਂ ਸਾਇਰਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਅਸਫਲ ਰਹੇ। ਪੁਲਿਸ ਨੂੰ ਮੌਕੇ ਤੋਂ ਕੋਈ ਟੁੱਟਿਆ ਹੋਇਆ ਤਾਲਾ ਵੀ ਬਰਾਮਦ ਨਹੀਂ ਹੋਇਆ ਹੈ ਜਦੋਂ ਕਿ ਬੈਂਕ ਕਰਮਚਾਰੀਆਂ ਦਾ ਕਹਿਣਾ ਹੈ ਕਿ ਚੋਰ ਤਾਲਾ ਤੋੜ ਕੇ ਅੰਦਰ ਦਾਖਲ ਹੋਏ ਸਨ। ਅਜੇ ਤਕ ਸਾਈਰਨ ਵੱਜਣ ਦਾ ਸੱਚ ਸਾਹਮਣੇ ਨਹੀਂ ਆ ਸਕਿਆ ਹੈ ਪਰ ਜਲਦ ਹੀ ਇਸ ਦਾ ਪਤਾ ਲਗਾ ਲਿਆ ਜਾਵੇਗਾ।