Sitco issues tender : ਸੁਖਨਾ ਝੀਲ ਸੈਲਾਨੀਆਂ ਲਈ ਬਹੁਤ ਹੀ ਮਨਪਸੰਦ ਥਾਂ ਹੈ। ਖਾਸ ਕਰਕੇ ਬੱਚਿਆਂ ਲਈ ਇਥੇ ਮਸਤੀ ਕਰਨ ਦਾ ਚੰਗਾ ਮੌਕਾ ਹੋਵੇਗਾ। ਲੇਕ ‘ਤੇ ਸ਼ੈੱਫ ਲੇਕ ਵਿਊ ਰੈਸਟੋਰੈਂਟ ਨਾਲ ਇਮਊਜ਼ਮੈਂਟ ਪਾਰਕ ਵੀ ਬਣੇਗਾ, ਜਿਸ ਵਿੱਚ ਅਡਵੈਂਚਰ ਗੇਮ ਨਾਲ ਝੂਲੇ ਅਤੇ ਹੋਰ ਕਈ ਆਕਰਸ਼ਕ ਐਕਟੀਵਿਟੀ ਵੀ ਸ਼ੁਰੂ ਹੋਣਗੀਆਂ। ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰੋਰੇਸ਼ਨ (ਸਿਟਕੋ) ਨੇ ਇਸ ਲਈ 3.90 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਹੈ। ਸਿਟਕੋ ਲਾਇਸੈਂਸ ਬੇਸ ‘ਤੇ 4000 ਸੁਕੇਅਰ ਫੁੱਟ ਏਰੀਆ Amusement ਪਾਰਕ ਬਣਾਉਣ ਲਈ ਦੇਵੇਗਾ। ਇਸ ਲਈ ਕੰਪਨੀਆਂ ਤੋਂ ਈ-ਬਿਡ ਮੰਗੀ ਗਈ ਹੈ। 6 ਅਕਤੂਬਰ ਨੂੰ ਇਸ ਦੀ ਬਿਡ ਓਪਨ ਹੋਵੇਗੀ। ਮਿਨੀ ਟ੍ਰੇਨ, ਡ੍ਰੀਮ ਬੋਟ, ਬੰਪਰ ਕਾਰ, ਕ੍ਰੇਜੀ ਬੁਲ, ਕੋਇਨ ਆਪ੍ਰੇਟਿਡ ਮਸ਼ੀਨ ਆਦਿ ਸੈਟਅੱਪ ਕਰ ਸਕਦੇ ਹਨ।
ਸੁਖਨਾ ਝੀਲ ਸੈਲਾਨੀਆਂ ਲਈ ਬਹੁਤ ਹੀ ਮਨਪਸੰਦ ਥਾਂ ਹੈ। ਖਾਸ ਕਰਕੇ ਬੱਚਿਆਂ ਲਈ ਇਥੇ ਮਸਤੀ ਕਰਨ ਦਾ ਚੰਗਾ ਮੌਕਾ ਹੋਵੇਗਾ। ਲੇਕ ‘ਤੇ ਸ਼ੈੱਫ ਲੇਕ ਵਿਊ ਰੈਸਟੋਰੈਂਟ ਨਾਲ ਇਮਊਜ਼ਮੈਂਟ ਪਾਰਕ ਵੀ ਬਣੇਗਾ, ਜਿਸ ਵਿੱਚ ਅਡਵੈਂਚਰ ਗੇਮ ਨਾਲ ਝੂਲੇ ਅਤੇ ਹੋਰ ਕਈ ਆਕਰਸ਼ਕ ਐਕਟੀਵਿਟੀ ਵੀ ਸ਼ੁਰੂ ਹੋਣਗੀਆਂ। ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰੋਰੇਸ਼ਨ (ਸਿਟਕੋ) ਨੇ ਇਸ ਲਈ 3.90 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਹੈ। ਸਿਟਕੋ ਲਾਇਸੈਂਸ ਬੇਸ ‘ਤੇ 4000 ਸੁਕੇਅਰ ਫੁੱਟ ਏਰੀਆ Amusement ਪਾਰਕ ਬਣਾਉਣ ਲਈ ਦੇਵੇਗਾ। ਇਸ ਲਈ ਕੰਪਨੀਆਂ ਤੋਂ ਈ-ਬਿਡ ਮੰਗੀ ਗਈ ਹੈ। 6 ਅਕਤੂਬਰ ਨੂੰ ਇਸ ਦੀ ਬਿਡ ਓਪਨ ਹੋਵੇਗੀ। ਮਿਨੀ ਟ੍ਰੇਨ, ਡ੍ਰੀਮ ਬੋਟ, ਬੰਪਰ ਕਾਰ, ਕ੍ਰੇਜੀ ਬੁਲ, ਕੋਇਨ ਆਪ੍ਰੇਟਿਡ ਮਸ਼ੀਨ ਆਦਿ ਸੈਟਅੱਪ ਕਰ ਸਕਦੇ ਹਨ।
ਸ਼ੈਫ ਲੇਕ ਵਿਊ ਨੂੰ ਪਬਲਿਕ ਲਈ ਸ਼ੁਰੂ ਕਰਨ ਤੋਂ ਬਾਅਦ ਇਥੇ ਲਗਾਤਾਰ ਆਵਾਜਾਈ ਵਧੀ ਹੈ। ਇਮਿਊਜਮੈਂਟ ਪਾਰਕ ਬਣਨ ਨਾਲ ਲੋਕ ਆਪਣੇ ਪਰਿਵਾਰ ਨਾਲ ਪਿਕਨਿਕ ਲਈ ਇਥੇ ਆ ਸਕਣਗੇ। ਇਸ ਨਾਲ ਸਿਟਕੋ ਦਾ ਰੈਵੇਨਿਊ ਸ਼ੇਅਰ ਵਧੇਗਾ। ਦੋ ਸਾਲ ਤੋਂ ਸਿਟਕੋ ਦਾ ਰੈਵੇਨਿਊ ਵਧਣ ਲੱਗਾ ਹੈ। ਇਸ ਨਵੇਂ ਪ੍ਰਾਜੈਕਟ ਤੋਂ ਰੈਵੇਨਿਊ ‘ਚ ਹੋਰ ਵਾਧਾ ਹੋਵੇਗਾ। ਕੋਰੋਨਾ ਕਾਰਨ ਸਿਟਕੋ ਹੋਟਲ ਦਾ ਰੈਵੇਨਿਊ ਸਿਫਰ ਸੀ ਜਿਸ ਨਾਲ ਤਨਖਾਹ ਤੱਕ ਦੇਣ ਵਿੱਚ ਮੁਸ਼ਕਲ ਆ ਰਹੀ ਸੀ ਪਰ ਹੁਣ ਇਮਿਊਜ਼ਮੈਂਟ ਪਾਰਕ ਬਣਨ ਨਾਲ ਸਿਟਕੋ ਨੂੰ ਫਾਇਦਾ ਹੋਵੇਗਾ।