Social media also : ਸੋਸ਼ਲ ਮੀਡੀਆ ‘ਤੇ ਲੋਕਾਂ ਵਿਚਾਲੇ ਲਾਈਵ ਹੋ ਕੇ ਕੰਮ ਕਰਨ ਵਾਲੇ ਲੋਕ ਇਨਸਾਫ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ ‘ਤੇ ਜਬਰ ਜਨਾਹ ਦੇ ਇਲਜ਼ਾਮ ਲਗਾਏ ਗਏ ਹਨ ਤੇ ਸੋਸ਼ਲ ਮੀਡੀਆ ਜਿਸ ਨੇ ਪਹਿਲਾਂ ਬੈਂਸ ਨੂੰ ਪਲਕਾਂ ‘ਤੇ ਬਿਠਾਇਆ ਹੋਇਆ ਸੀ, ਉਸੇ ਸੋਸ਼ਲ ਮੀਡੀਆ ਦਾ ਰੁਖ਼ ਹੁਣ ਸਿਮਰਜੀਤ ਬੈਂਸ ਖਿਲਾਫ ਹੋ ਗਿਆ ਹੈ। ਮਾਮਲਾ ਇੱਥੋਂ ਤੱਕ ਪੁੱਜ ਗਿਆ ਹੈ ਕਿ ਲੋਕ ਬੈਂਸ ਦੀ ਤੁਲਨਾ ਬਲਾਤਕਾਰੀ ਰਾਮ ਰਹੀਮ ਨਾਲ ਕਰਨ ਲੱਗੇ ਹਨ। ਲੁਧਿਆਣਾ ਦੀ ਔਰਤ ਗੁਰਦੀਪ ਕੌਰ ਵੱਲੋਂ ਸਿਮਰਜੀਤ ਸਿੰਘ ਬੈਂਸ ‘ਤੇ ਜਬਰ ਜਨਾਹ ਦੇ ਦੋਸ਼ ਲਗਾਏ ਗਏ ਹਨ।
ਪੀੜਤ ਔਰਤ ਦਾ ਕਹਿਣਾ ਹੈ ਕਿ ਜ਼ਮੀਨ ਵਿਵਾਦ ਨੂੰ ਲੈ ਕੇ ਉਹ ਇਨਸਾਫ ਲਈ ਬੈਂਸ ਕੋਲ ਗਈ ਸੀ ਪਰ ਬਦਲੇ ‘ਚ ਉਸ ਨੂੰ ਆਪਣੀ ਇੱਜ਼ਤ ਗੁਆਉਣੀ ਪਈ। ਪੀੜਤਾ ਨੇ ਅੱਜ ਪੁਲਿਸ ਕੋਲ ਬੈਂਸ ਖਿਲਾਫ ਆਪਣੇ ਬਿਆਨ ਦਰਜ ਕਰਵਾਏ ਅਤੇ ਵ੍ਹਟਸਐਪ ਚੈਟ ਵੀ ਪੁਲਿਸ ਹਵਾਲੇ ਕੀਤੀ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਿਸ ਤਰ੍ਹਾਂ ਬੈਂਸ ਨੇ ਉਕਤ ਔਰਤ ਦੀ ਗਰੀਬੀ ਦਾ ਫਾਇਦਾ ਚੁੱਕ ਕੇ ਉਸ ਨੂੰ ਇਨਸਾਫ ਬਦਲੇ ਆਪਣੀ ਇੱਜ਼ਤ ਨੂੰ ਦਾਅ ‘ਤੇ ਲਾਉਣ ਲਈ ਮਜਬੂਰ ਕਰ ਦਿੱਤਾ।
ਸੋਸ਼ਲ ਮੀਡੀਆ ‘ਤੇ ਬੈਂਸ ਖਿਲਾਫ ਪੋਸਟਰ ਵੀ ਲਗਾਏ ਜਾ ਰਹੇ ਹਨ ਜਿਸ ‘ਚ ਲਿਖਿਆ ਗਿਆ ਹੈ ਕਿ ਕ੍ਰਾਂਤੀਕਾਰੀ ਬੈਂਸ ਹੁਣ ਬਲਾਤਕਾਰੀ ਬੈਂਸ ਬਣ ਗਿਆ ਹੈ। ਦੂਜੀ ਫੋਟੋ ‘ਚ ਸਿਰਮਜੀਤ ਸਿੰਘ ਦੀ ਤੁਲਨਾ ਰਾਮ ਰਹੀਮ ਨਾਲ ਕੀਤੀ ਜਾ ਰਹੀ ਹੈ। ਬੈਂਸ ਦੀ ਫੋਟੋ ਫੋਟੋ ਹੇਠਾਂ ਲੀਡਰ ਲਿਖਿਆ ਗਿਆ ਹੈ ਤੇ ਰਾਮ ਰਹੀਮ ਦੀ ਫੋਟੋ ਹੇਠਾਂ ਸਾਧ ਲਿਖਿਆ ਗਿਆ ਹੈ ਤੇ ਇਸ ਪੋਸਟਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਨ੍ਹਾਂ ਦੋਹਾਂ ਦਾ ਬਾਈਕਾਟ ਕੀਤਾ ਜਾਵੇ।
ਇੱਕ ਹੋਰ ਪੋਸਟਰ ਜਿਸ ‘ਚ ਬੌਬੀ ਦਿਓਲ ਦੀ ਵੈੱਬ ਸੀਰੀਜ ‘ਆਸ਼ਰਮ’ ‘ਚ ਉਸ ਦੀ ਫੋਟੋ ਹਟਾ ਕੇ ਬੈਂਸ ਦੀ ਫੋਟੋ ਲਗਾ ਦਿੱਤੀ ਗਈ ਹੈ। ਇੱਕ ਹੋਰ ਪੋਸਟਰ ਸੋਸ਼ਲ ਮੀਡੀਆ ‘ਤੇ ਵੀ ਵਾਇਰਸ ਹੋ ਰਿਹਾ ਹੈ ਜਿਸ ‘ਚ ਲਿਖਿਆ ਗਿਆ ਹੈ ਕਿ ‘ਸਿਮਰਜੀਤ ਸਿੰਘ ਬੈਂਸ ਬਣਿਆ ਦਰਿੰਦਾ। ਹਵਸ ਦੇ ਲਾਲਚੀ ਨੇ ਔਰਤ ਨਾਲ ਕੀਤਾ ਬਲਾਤਕਾਰ ਤੇ ਦਰਜ ਹੋਇਆ ਪਰਚਾ। ਔਰਤ ਦੀ ਇੱਜ਼ਤ ਨੂੰ ਪੈਰਾਂ ਹੇਠਾਂ ਮਸਲਣ ਵਾਲੇ ਦਰਿੰਦੇ ਨੂੰ ਸਲਾਖਾਂ ਪਿੱਛੇ ਸੁੱਟੋ। ਇਸ ਦੇ ਨਾਲ ਹੀ FIR ਦੀ ਫੋਟੋ ਵੀ ਲਗਾਈ ਗਈ ਹੈ ਜੋ ਲੁਧਿਆਣਾ ਦੀ ਪੀੜਤ ਔਰਤ ਵੱਲੋਂ ਦਰਜ ਕਰਵਾਈ ਗਈ ਹੈ।
ਅਜਿਹਾ ਇੱਕ ਹੋਰ ਪੋਸਟਰ ਵਾਇਰਲ ਹੋਇਆ ਹੈ ਜਿਸ ‘ਚ ਲਿਖਇਆ ਗਿਆ ਹੈ ‘ਗੱਲਾਂ ਇਨਕਲਾਬ ਦੀਆਂ, ਕਾਰਨਾਮੇ ਬਲਾਤਕਾਰ ਦੇ’, ਇਨਕਲਾਬ ਦੇ ਨਾਂ ‘ਤੇ ਡਰਾਮੇ ਕਰਦਾ ਸਿਮਰਜੀਤ ਬੈਂਸ ਨੇ ਔਰਤ ਨਾਲ ਕੀਤਾ ਬਲਾਤਕਾਰ। ਪਰਚਾ ਹੋਇਆ ਦਰਜ। ਇੱਕ ਹੋਰ ਫੋਟੋ ‘ਚ ਲਿਖਿਆ ਗਿਆ ਹੈ ਕਿ ‘ਹੋਰਨਾਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਉਣ ਦੇ ਡਰਾਮੇ ਕਰਨ ਵਾਲੇ ਸਿਮਰਜੀਤ ਬੈਂਸ ਵੀ ਨਿਕਲਿਆ ਬਲਾਤਕਾਰੀ’, ਵਿਧਵਾ ਔਰਤ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਬਣਾਇਆ ਹਵਸ ਦਾ ਸ਼ਿਕਾਰ।
ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ‘ਤੇ ਲਗਾਏ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਤੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ‘ਤੇ ਕਾਫੀ ਇਲਜ਼ਾਮ ਲਗਾਏ ਗਏ ਸਨ। ਇਸ ਤੋਂ ਪਹਿਲਾਂ ਚਿੱਟੇ ਵੇਚਣ, ਫਿਰ ਟੈਕਸ ਚੋਰੀ ਦੇ ਮਾਮਲੇ ‘ਚ ਉਨ੍ਹਾਂ ਦੇ ਘਰ ਦਾ ਘੇਰਾਓ ਕੀਤਾ ਗਿਆ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਲੋਕਪ੍ਰਿਯਤਾ ਵਿਰੋਧੀ ਧਿਰਾਂ ਕੋਲ ਬਰਦਾਸ਼ਤ ਨਹੀਂ ਹੋ ਰਹੀ ਜਿਸ ਕਾਰਨ ਉਨ੍ਹਾਂ ‘ਤੇ ਗਲਤ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੈਂਸ ਦਾ ਚਰਿੱਤਰ ਜੱਗ ਜ਼ਾਹਿਰ ਹੈ। ਉਨ੍ਹਾਂ ਨੂੰ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀਂ ਹੈ। ਬੈਂਸ ਨੇ ਕਿਹਾ ਕਿ ਸੱਚਾਈ ਸਾਰਿਆਂ ਦੇ ਸਾਹਮਣੇ ਆਏਗੀ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਇਹ ਵੀ ਪੜ੍ਹੋ :ਚੋਣ ਕਮਿਸ਼ਨ ਨੇ ਸੋਨੂੰ ਸੂਦ ਨੂੰ ਪੰਜਾਬ ਦੇ ਸਟੇਟ ਆਈਕਨ ਵਜੋਂ ਕੀਤਾ ਨਿਯੁਕਤ