Special CBI hearing : ਚੰਡੀਗੜ੍ਹ : ਜਿਲ੍ਹਾ ਅਦਾਲਤ ਦੀ ਸਪੈਸਲ ਸੀ. ਬੀ. ਆਈ. ਕੋਰਟ ਵਿਚ ਪੰਜਾਬ ਪੁਲਿਸ ਦੀ ਪਟੀਸ਼ਨ ‘ਤੇ ਅੱਜ ਸੁਣਵਾਈ ਹੋਵੇਗੀ। ਸੋਮਵਾਰ ਨੂੰ ਸੀ. ਬੀ. ਆਈ. ਨੇ ਅਦਾਲਤ ਤੋਂ ਇਕ ਦਿਨ ਦਾ ਸਮਾਂ ਹੋਰ ਦਿੱਤੇ ਜਾਣ ਦੀ ਗੁਹਾਰ ਲਗਾਈ ਸੀ। ਸੀ. ਬੀ. ਆਈ. ਨੇ ਕਿਹਾ ਕਿ ਕੋਵਿਡ-19 ਕਾਰਨ ਹੁਣ ਉਨ੍ਹਾਂ ਕੋਲ ਸਟਾਫ ਦੀ ਕਮੀ ਹੈ। ਉਨ੍ਹਾਂ ਦਾ ਸਿਰਫ ਇਕ-ਤਿਹਾਈ ਸਟਾਫ ਹੀ ਕੰਮ ਕਰ ਰਿਹਾ ਹੈ। ਪੰਜਾਬ ਪੁਲਿਸ ਵਲੋਂ ਜੋ ਜਾਂਚ ਰਿਪੋਰਟ ਦੀ ਮੰਗ ਕੀਤੀ ਜਾ ਰਹੀ ਹੈ, ਉਸ ਲਈ ਇਕ ਦਿਨ ਦਾ ਹੋਰ ਸਮਾਂ ਲੱਗ ਸਕਦਾ ਹੈ। ਇਸ ਲਈ ਇਸ ਕੇਸ ਦੀ ਸੁਣਵਾਈ ਅੱਜ ਹੋਵੇਗੀ।
ਸੀ. ਬੀ. ਆਈ. ਕੋਰਟ ਨੇ ਜੱਜ ਰਵਿਸ਼ ਕੌਸ਼ਿਕ ਨੇ ਮੰਗਲਵਾਰ ਨੂੰ ਆਪਣਾ ਜਵਾਬ ਦੇਣ ਲਈ ਕਿਹਾ। ਪੰਜਾਬ ਪੁਲਿਸ ਨੇ ਸੀ. ਬੀ. ਆਈ. ਤੋਂ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਖਿਲਾਫ 2008 ਵਿਚ ਕੀਤੀ ਗਈ ਜਾਂਚ ਦੇ ਦਸਤਾਵੇਜ਼ ਮੰਗੇ ਹਨ ਜੋ ਸੀ. ਬੀ. ਆਈ. ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਜਮ੍ਹਾ ਕਰਵਾਏ ਸਨ। ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ 1991 ਵਿਚ ਮੋਹਾਲੀ ਨਿਵਾਸੀ ਬਲਵੰਤ ਸਿੰਘ ਮੁਲਤਾਨੀ ਨੂੰ ਘਰ ਤੋਂ ਕਿਡਨੈਪ ਕਰਵਾਇਆ ਸੀ ਜੋ ਅੱਜ ਤਕ ਨਹੀਂ ਮਿਲਿਆ।
ਪੰਜਾਬ ਪੁਲਿਸ ਨੇ ਸੀ. ਬੀ. ਆਈ. ਤੋਂ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਖਿਲਾਫ 2008 ਵਿਚ ਕੀਤੀ ਗਈ ਜਾਂਚ ਦੇ ਦਸਤਾਵੇਜ਼ ਮੰਗੇ ਹਨ ਜੋ ਸੀ. ਬੀ. ਆਈ. ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਜਮ੍ਹਾ ਕਰਵਾਏ ਸਨ। ਬਾਅਦ ਵਿਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹਾਈਕੋਰਟ ਨੇ ਸੀ. ਬੀ. ਆਈ. ਨੂੰ ਉਹ ਰਿਪੋਰਟ ਵਾਪਸ ਕਰ ਦਿੱਤੀ ਸੀ। ਸੀ. ਬੀ. ਆਈ. ਨੇ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਖਇਲਾਫ ਸਾਲ 2007 ਵਿਚ ਜਾਂਚਸ਼ੁਰੂ ਕੀਤੀ ਸੀ। 1991 ਵਿਚ ਚੰਡੀਗੜ੍ਹ ਦੇ ਤਤਕਾਲੀ SSP ਸੁਮੇਧ ਸੈਣੀ ‘ਤੇ ਅੱਤਵਾਦੀ ਹਮਲਾ ਹੋਇਆ ਸੀ। DGP ਸੁਮੇਧ ਸਿੰਘ ਸੈਣੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਮੋਹਾਲੀ ਨਿਵਾਸੀ ਬਲਵੰਤ ਸਿੰਘ ਮੁਲਤਾਨੀ ਨੂੰ ਉਸ ਨੂੰ ਚੁਕਵਾ ਲਿਆ ਸੀ। ਪੁਲਿਸ ਕਸਟਡੀ ਦੌਰਾਨ ਉਸ ਦੀ ਮੌਤ ਹੋ ਗਈ ਸੀ। ਦੂਜੇ ਪਾਸੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਪੁਲਿਸ ਦਾ ਕਹਿਣਾ ਸੀ ਕਿ ਮੁਲਤਾਨੀ ਉਨ੍ਹਾਂ ਦੀ ਗ੍ਰਿਫਤ ‘ਚੋਂ ਭੱਜ ਗਿਆ ਸੀ।