Special light weight : ਕਪੂਰਥਲਾ ਰੇਲ ਕੋਚ ਫੈਕਟਰੀ ਹੁਣ ਘੱਟ ਵਜ਼ਨ ਵਾਲੇ ਖਾਸ LHB ਡੱਬਿਆਂ ਦਾ ਨਿਰਮਾਣ ਕਰਨ ਜਾ ਰਿਹਾ ਹੈ। ਹੁਣ ਦੇਸ਼ ਦੇ ਸਾਰੇ ਟ੍ਰੇਨਾਂ ਦੀ ਸਪੀਡ ਵਧੇਗੀ ਅਤੇ ਇਨ੍ਹਾਂ ਵਿਚ ਵਧ ਯਾਤਰੀ ਸਫਰ ਕਰ ਸਕਣਗੇ। ਦੁਨੀਆ ਵਿਚ ਚੱਲ ਰਹੇ ਰੇਲ ਦੇ ਡੱਬਿਆਂ ‘ਚ ਐੱਲ.ਐੱਚ. ਬੀ. ਕਿਸਮ ਦੇ ਡੱਬੇ ਸਭ ਤੋਂ ਹਲਕੇ ਮੰਨੇ ਜਾਂਦੇ ਹਨ ਅਤੇ ਇਨ੍ਹਾਂ ‘ਚੋਂ ਕਪੂਰਥਲਾ ਰੇਲ ਦੀ ਕਟੌਤੀ ਕੀਤੀ ਜਾਵੇਗੀ।
ਆਰ.ਸੀ. ਐੱਫ. ਵਲੋਂ ਘੱਟ ਭਾਰ ਵਾਲੇ ਬਣਾਏ ਜਾ ਰਹੇ ਐੱਲ. ਐੱਚ. ਬੀ. ਕੋਚਾਂ ‘ਚੋਂ ਨਾ ਸਿਰਫ ਇਨ੍ਹਾਂ ਡੱਬਿਆਂ ਨੂੰ ਖਿੱਚਣ ਦੀ ਲਾਗਤ ‘ਚ ਕਮੀ ਆਏਗੀ ਸਗੋਂ ਹਲਕੇ ਡੱਬੇ ਰੇਕ ਵਿਚ ਲੱਗਣ ਨਾਲ ਟ੍ਰੇਨਾਂ ‘ਚ ਕੋਚਾਂ ਦੀ ਗਿਣਤੀ ਵੀ ਵਧਾਈ ਜਾ ਸਕੇਗੀ। ਇਸ ਤੋਂ ਇਲਾਵਾ ਡੱਬਿਆਂ ਦੀ ਕੁਸ਼ਲਤਾ ਵਿਚ ਵੀ ਸੁਧਾਰ ਹੋਵੇਗਾ ਅਤੇ ਇਨ੍ਹਾਂ ਦੀ ਇੰਟੀਰੀਅਲ ਲੁਕ ਦੀ ਖੂਬਸੂਰਤੀ ਵਿਚ ਵੀ ਵਾਧਾ ਹੋਵੇਗਾ ਅਤੇ ਭਾਰਤੀ ਰੇਲ ਗੱਡੀਆਂ ਦੀ ਰਫਤਾਰ ਵਧਾਉਣ ਦਾ ਟੀਚਾ ਵੀ ਪ੍ਰਾਪਤ ਕਰ ਸਕੇਗੀ। ਆਮ ਤੌਰ ‘ਤੇ LHB ਡੱਬਿਆਂ ਦਾ ਭਾਰ46 ਟਨ ਦੇ ਕਰੀਬ ਹੁੰਦਾ ਹੈ ਅਤੇ ਹੁਣ ਇਨ੍ਹਾਂ ਦਾ ਭਾਰ ਹੋਰ ਘੱਟ ਕਰਨ ਲਈ ਕੋਚ ਦੀ ਸ਼ੈੱਲ, ਫਰਨੀਸ਼ਿੰਗ ਅਤੇ ਇਲੈਕਟ੍ਰੀਕਲ ਫਿਟਿੰਗਸ ‘ਚ ਕਈ ਡਿਜ਼ਾਈਨਰਾਂ ਵਿਚ ਸੁਧਾਰ ਕੀਤੇ ਜਾ ਰਹੇ ਹਨ। ਇਨ੍ਹਾਂ ਸੁਧਾਰਾਂ ‘ਚ ਏ.ਸੀ. ਫਸਟਕਲਾਸ, ਏ.ਸੀ. 2 ਟੀਅਰ, ਏ.ਯਸੀ. 3 ਟੀਅਰ, ਸਲੀਪਰ ਡੱਬੇ ਆਦਿ ਸ਼ਾਮਲ ਹਨ।
ਆਰ. ਸੀ. ਐੱਫ. ਦੇ ਮਹਾਪ੍ਰਬੰਧਕ ਰਵਿੰਦਰ ਗੁਪਤਾ ਦਾ ਕਹਿਣਾ ਹੈ ਕਿ ਆਰ. ਸੀ. ਐੱਫ. ਨੇਇਸ ਸਾਲ ਤੋਂ ਉੱਚ ਸਮਰੱਥਾ ਵਾਲੀ ਪਾਰਸਲ ਵੈਨ ਦਾ ਨਿਰਮਾਣ ਵਿਆਪਕ ਪੱਧਰ ‘ਤੇ ਸ਼ੁਰੂ ਕੀਤਾ ਹੈ। ਇਹ ਡੱਬੇ ਲੰਬੀ ਦੂਰੀ ਦੀਆਂ ਗੱਡੀਆਂ ਵਿਚ ਲਗਾਏ ਜਾ ਰਹੇ ਜਿਸ ਨਾਲ ਸਾਮਾਨ ਦੀ ਲੋੜੀਂਦੀ ਮਾਤਰਾ ‘ਚ ਤੇਜ਼ੀ ਹੋਵੇਗੀ। ਸਟੇਨਲੈੱਸ ਸਟੀਲ ਨਾਲ ਬਣੇ ਇਨ੍ਹਾਂ ਡੱਬਿਆਂ ਦੀ ਸਾਮਾਨ ਵਾਹਨ ਸਮਰੱਥਾ 24 ਟਨ ਹੈ। ਇਨ੍ਹਾਂ ਡੱਬਿਆਂ ਦੇ ਲਗੇਜ ਰੈਕ, ਪੈਨਲ ਤੇ ਫਲੋਰਿੰਗ ਦਾ ਸਾਮਾਨ ਵਿਚ ਤਬਦੀਲੀ ਲਿਆ ਕੇ ਲਗਭਗ 1.5 ਟਨ ਭਾਰ ਘੱਟ ਕੀਤਾ ਜਾਵੇਗਾ।