Steps are being taken : ਪੰਜਾਬ ਵਿਚ ਪ੍ਰਵਾਸੀ ਮਜ਼ਦੂਰਾਂ ਦੀ ਕਮੀ ਨਾਲ ਨਿਪਟਣ ਲਈ ਕਿਸਾਨ ਤੇ ਉਦਮੀ ਖੁਦ ਕਦਮ ਚੁੱਕ ਰਹੇ ਹਨ। ਦੂਜੇ ਸੂਬਿਆਂ ਵਿਚੋਂ ਮਜ਼ਦੂਰਾਂ ਨੂੰ ਮੰਗਵਾਉਣ ਲਈ ਬੱਸਾਂ ਭੇਜੀਆਂ ਜਾ ਰਹੀਆਂ ਹਨ। ਬਰਨਾਲਾ ਤੋਂ 14 ਟਰਾਂਸਪੋਰਟ ਕੰਪਨੀਆਂ ਦੀਆਂ 105 ਬੱਸਾਂ ਜ਼ਰੀਏ ਦੂਜੇ ਸੂਬਿਆਂ ਤੋਂ ਮਜ਼ਦੂਰਾਂ ਨੂੰ ਲਿਆਇਆ ਜਾ ਚੁੱਕਾ ਹੈ। ਝੋਨੇ ਦੀ ਵਾਢੀ ਲਈ ਮਜ਼ਦੂਰਾਂ ਦੀ ਕਮੀ ਨਾਲ ਜੂਝ ਰਹੇ ਕਿਸਾਨਾਂ ਨੇ ਆਪਣੇ ਪੱਧਰ ‘ਤੇ ਬੱਸਾਂ ਭੇਜ ਕੇ ਬਾਹਰੀ ਸੂਬਿਆਂ ਤੋਂ ਮਜ਼ਦੂਰਾਂ ਨੂੰ ਲਿਆਉਣਾ ਸ਼ੁਰੂ ਕਰ ਦਿੱਤਾ। ਪਿਛਲੇ 15 ਦਿਨਾਂ ਵਿਚ ਸਿਰਫ ਬਰਨਾਲਾ ਤੋਂ ਹੀ 14 ਟਰਾਂਸਪੋਰਟ ਕੰਪਨੀਆਂ ਦੀ 105 ਬੱਸਾਂ ਉੱਤਰ ਪ੍ਰਦੇਸ਼, ਬਿਹਾਰ, ਹਰਿਆਣਾ, ਆਂਧਰ ਪ੍ਰਦੇਸ਼ ਸਮੇਤ ਕਈ ਸੂਬਿਆਂ ਵਿਚ ਭੇਜੀਆਂ ਗਈਆਂ। ਪਿੰਡ ਤਪਾ, ਧਨੌਲਾ, ਮਹਿਲ ਕਲਾਂ, ਸ਼ਹਿਣਾ, ਭਦੌਰ, ਠੀਕਰੀਵਾਲਾ, ਸੰਘੇੜਾ, ਫਰਵਾਹੀ, ਕੈਰੇ, ਸੁਖਪੁਰਾ, ਖੁੱਡੀ ਤੇ ਹੰਡਿਆਇਆ ਪਿੰਡਾਂ ਤੋਂ ਗਈਆਂ ਇਨ੍ਹਾਂ ਬੱਸਾਂ ਵਿਚ ਲਗਭਗ 4000 ਮਜ਼ਦੂਰਾਂ ਨੂੰ ਲਿਆਇਆ ਗਿਆ। ਇਸ ਲਈ ਕਿਸਾਨਾਂ ਨੇ ਪਹਿਲਾਂ ਪ੍ਰਸ਼ਾਸਨ ਨਾਲ ਗੱਲ ਕੀਤੀ ਤੇ ਫਿਰ ਪਾਸ ਲਈ ਅਪਲਾਈ ਕੀਤਾ।
ਰਹਿਣ, ਖਾਣ-ਪੀਣ ਲਈ ਹਰ ਤਰ੍ਹਾਂ ਦੀ ਸਹੂਲਤ ਦੇਣ ਦਾ ਕਿਸਾਨਾਂ ਨੇ ਮਜ਼ਦੂਰਾਂ ਨਾਲ ਵਾਅਦਾ ਕੀਤਾ ਤੇ ਉਹ ਮੰਨ ਗਏ। ਕਿਸਾਨ ਬੱਸਾਂ ਲੈ ਕੇ ਖੁਦ ਗਏ ਤੇ ਮਜ਼ਦੂਰਾਂ ਨੂੰ ਲੈ ਕੇ ਆਏ। ਬਰਨਾਲਾ ਦੇ ਕਿਸਾਨ ਗੁਰਮੇਲ ਸਿੰਘ ਤੇ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ 100 ਏਕੜ ਜ਼ਮੀਨ ਹੈ। 31 ਮਈ ਨੂੰ ਉਹ ਬੱਸ ਲੈ ਕੇ ਬਰੇਲੀ ਰਵਾਨਾ ਹੋ ਗਏ ਅਤੇ ਉਥੋਂ ਉਹ 35 ਮਜ਼ਦੂਰ ਲੈ ਕੇ ਆਏ। ਇਕ ਬੱਸ ਦਾ ਖਰਚ ਲਗਭਗ 50 ਹਜ਼ਾਰ ਰੁਪਏ ਚੁਕਾਉਣਾ ਪੈ ਰਿਹਾ ਹੈ। ਪਿੰਡ ਅਤਰਗੜ੍ਹ ਦੇ ਕਿਸਾਨ ਜਗਵੀਰ ਸਿੰਘ, ਭਦਲਵੜ ਦੇ ਦੀਪਇੰਦਰ ਸਿੰਘ, ਨੰਗਲ ਦੇ ਬੱਗਾ ਸਿੰਘ, ਸੁਰਜੀਤ ਸਿੰਘ, ਮੱਖਣ ਸਿੰਘ, ਜਰਨੈਲ ਸਿੰਘ ਦਾ ਵੀ ਝੋਨੇ ਦੀ ਵਾਢੀ ਦਾ ਕੰਮ ਰੁਕਿਆ ਸੀ। ਉਹ ਕਿਸਾਨਾਂ ਨੂੰ ਪ੍ਰਤੀ ਏਕੜ 3000 ਰੁਪਏ ਤੇ ਭੋਜਨ ਨਾਲ ਲਿਆਉਣ ਤੇ ਜਾਣ ਦਾ ਖਰਚਾ ਅਦਾ ਕਰਨਗੇ।