students studying in : ਜਲੰਧਰ : ਕੋਵਿਡ-19 ਵਾਇਰਸ ਕਾਰਨ ਕੌਮਾਂਤਰੀ ਫਲਾਈਟਾਂ ਬੰਦ ਹਨ। ਵੀਜ਼ਾ ਅਪਲਾਈ ਕੇਂਦਰਾਂ ‘ਚ ਵੀ ਤਾਲੇ ਲੱਗੇ ਹੋਏ ਹਨ। ਪਰ ਵਿਦਿਆਰਥੀਆਂ ਦਾ ਕੈਨੇਡਾ ‘ਚ ਪੜ੍ਹਨ ਦਾ ਕਰੇਜ਼ ਘਟਿਆ ਨਹੀਂ ਹੈ। ਪੰਜਾਬ ਦੇ ਵਿਦਿਆਰਥੀਆਂ ਦਾ ਕੈਨੇਡਾ ‘ਚ ਪੜ੍ਹਨ ਦੇ ਮੋਹ ਨੂੰ ਦੇਖਦੇ ਹੋਏ ਆਨਲਾਈਨ ਫਾਈਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਵਿਦਿਆਰਥੀ ਕੈਨੇਡਾ ਦੇ ਕਾਲਜਾਂ ‘ਚ ਆਨਲਾਈਨ ਫੀਸ ਭਰ ਰਹੇ ਹਨ।
ਫੀਸ ਜਮ੍ਹਾ ਕਰਵਾਉਣ ਵਾਲੇ ਵਿਦਿਆਰਥੀ ਨੂੰ ਅੰਬੈਸੀ ਵਲੋਂ ਏ. ਆਈ. ਪੀ. ਲੈਟਰ ਜਾਰੀ ਕੀਤੀ ਜਾ ਰਹੀ ਹੈ। ਆਈਲੈਟਸ ਸੈਂਟਰ ‘ਚ ਵਿਦਿਆਰਥੀ ਨਹੀਂ ਆ ਰਹੇ ਹਨ। ਵਿਦਿਆਰਥੀ ਆਨਲਾਈਨ ਕਲਾਸਾਂ ਲਗਾ ਰਹੇ ਹਨ। ਆਈਲੈਟਸ ਦੇ ਟੈਸਟ ਵੀ ਕਾਫੀ ਘੱਟ ਹੋ ਰਹੇ ਹਨ। ਸੂਬੇ ‘ਚ ਹਰ ਮਹੀਨੇ 12000 ਵਿਦਿਆਰਥੀ ਆਈਲੈਟਸ ਦੀ ਪ੍ਰੀਖਿਆ ਦਿੰਦੇ ਹਨ। ਪ੍ਰੀਖਿਆ ਲਈ ਪ੍ਰਤੀ ਵਿਦਿਆਰਥੀ ਆਈਲੈਟਸ ਕੰਪਨੀਆਂ ਨੂੰ 15000 ਰੁਪਏ ਫੀਸ ਦਿੰਦੇ ਸਨ। ਹੁਣ ਸੂਬੇ ਦਾ 18 ਕਰੋੜ ਰੁਪਏ ਆਈਲੈਟਸ ਕੰਪਨੀਆਂ ਕੋਲ ਰੁਕ ਗਿਆ ਹੈ। ਵਿਦਿਆਰਥੀ ਆਈਲੈਟਸ ਕਰਨ ਤੋਂ ਬਾਅਦ ਹੀ ਵੀਜ਼ੇ ਲਈ ਅਪਲਾਈ ਕਰ ਸਕਦੇ ਹਨ।
ਐਸੋਸੀਏਸ਼ਨ ਆਫ ਕੰਸਲਟੈਂਟ ਫਾਰ ਓਵਰਸੀਜ ਸਟੱਡੀ ਦੇ ਸਕੱਤਰ ਸੁਖਵਿੰਦਰ ਨੰਦਾ ਨੇ ਕਿਹਾ ਕਿ ਕੈਨੇਡਾ ਅੰਬੈਸੀ ਨੇ ਆਨਲਾਈਨ ਫਾਈਲਾਂ ਸ਼ੁਰੂ ਕਰ ਦਿੱਤੀਆਂ ਹਨ। ਆਰ. ਐੱਸ.ਗਲੋਬਲ ਇਮੀਗ੍ਰੇਸ਼ਨ ਦੇ ਐੱਮ. ਡੀ.ਸੁਖਚੈਨ ਸਿੰਘ ਰਾਹੀ ਨੇ ਦੱਸਿਆ ਕਿ ਆਈਲੈਟਸ ਸੈਂਟਰ ਵਿਦਿਆਰਥੀਆਂ ਨੂੰ ਆਲਨਲਾਈਨ ਕੋਚਿੰਗ ਦੇ ਰਹੇ ਹਨ। ਫਿਲਹਾਲ ਕੈਨੇਡਾ ਨੇ ਆਨਲਾਈਨ ਫਾਈਲਾਂ ਸ਼ੁਰੂ ਕਰ ਦਿੱਤੀਆਂ ਹਨ।