Sukhbir and Harsimrat : ਅਮਰੀਕਾ ਦੀ ਕਿੰਗੜ ਨਹਿਰ ਵਿਚ ਡੁੱਬ ਰਹੇ ਮੈਕਸੀਕਨ ਮੂਲ ਦੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਗੁਰਦਾਸਪੁਰ ਦੇ ਛੀਨਾ ਰੇਲਵਾਲਾ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਮਨਜੀਤ ਦੀ ਇਸ ਬਹਾਦੁਰੀ ਲਈ ਸ. ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਉਸ ਦੀ ਬਹਾਦੁਰੀ ਨੂੰ ਸਲਾਮ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਵੀ ਪ੍ਰਗਟਾਈ ਹੈ। ਪੂਰਾ ਪੰਜਾਬ ਮਨਜੀਤ ਦੀ ਇਸ ਬਹਾਦੁਰੀ ਲਈ ਸਲਾਮ ਕਰ ਰਿਹਾ ਹੈ।
ਸ. ਬਾਦਲ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਿਖਿਆ ਕਿ ਮਨਜੀਤ ਸਿੰਘ ਨੇ ਅਮਰੀਕਾ ਦੇ ਕੈਲੀਫੋਰਨੀਆ ਵਿਖੇ 3 ਬੱਚਿਆਂ ਨੂੰ ਡੁੱਬਣ ਤੋਂ ਬਚਾਇਆ ਸੀ। ਮੈਂ ਉਸ ਦੇ ਹੌਸਲੇ ਤੇ ਜਜ਼ਬੇ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਜਿਸ ਬਹਾਦੁਰੀ ਨਾਲ ਉਨ੍ਹਾਂ ਨੇ ਬੱਚਿਆਂ ਦੀ ਜਾਨ ਬਚਾਈ, ਉਹ ਸੱਚਮੁੱਚ ਬਹੁਤ ਪ੍ਰਸ਼ੰਸਾਯੋਗ ਹੈ ਪਰ ਬਦਕਿਸਮਤੀ ਰਹੀ ਕਿ ਇਸ ਦੌਰਾਨ ਉਨ੍ਹਾਂ ਦੀ ਆਪਣੀ ਮੌਤ ਹੋ ਗਈ। ਮੈਂ ਮਨਜੀਤ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ।
ਇਸੇ ਤਰ੍ਹਾਂ ਸ. ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੇ ਵੀ ਮਨਜੀਤ ਦੀ ਬਹਾਦੁਰੀ ਦੀ ਪੋਸਟ ਫੇਰਬੁੱਕ ‘ਤੇ ਪਾ ਕੇ ਉਸ ਨੂੰ ਸਲਾਮ ਕੀਤਾ ਤੇ ਕਿਹਾ ਕਿ ਬੱਚਿਆਂ ਨੂੰ ਨਦੀ ਵਿਚ ਡੁੱਬਣ ਤੋਂ ਬਚਾਉਣ ਦੌਰਾਨ ਮਨਜੀਤ ਨੇ ਆਪਣੀ ਜਾਨ ਦੀ ਪ੍ਰਵਾਹ ਤਕ ਨਹੀਂ ਕੀਤੀ। ਮੈਨੂੰ ਮਨਜੀਤ ਦੇ ਪਰਿਵਾਰ ਨਾਲ ਸੱਚੀ ਹਮਦਰਦੀ ਹੈ ਤੇ ਪੂਰਾ ਪੰਜਾਬ ਉਨ੍ਹਾਂਦੀ ਬਹਾਦੁਰੀ ਨੂੰ ਸਲਾਮ ਕਰ ਰਿਹਾ ਹੈ।