Suresh Kumar resumed : ਚੀਫ ਪ੍ਰਿੰਸੀਪਲ ਸੈਕ੍ਰੇਟਰੀ ਸੁਰੇਸ਼ ਕੁਮਾਰ ਲੰਬੇ ਸਮੇਂ ਬਾਅਦ ਸਿਵਲ ਸਕੱਤਰੇਤ ਸਥਿਤ ਆਪਣੇ ਦਫਤਰ ਪਹੁੰਚੇ। ਉਨ੍ਹਾਂ ਨੇ ਅੱਜ ਆਪਣਾ ਦਫਤਰ ਖੁਲ੍ਹਵਾ ਕੇ ਆਪਣਾ ਕੰਮਕਾਜ ਸ਼ੁਰੂ ਕੀਤਾ। ਸੁਰੇਸ਼ ਕੁਮਾਰ ਨੇ ਆਖਰੀ ਵਾਰ ਸਤੰਬਰ 2019 ਵਿਚ ਦਫਤਰ ਵਿਚ ਕੰਮ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤਕ ਉਹ ਆਪਣੇ ਘਰ ਜਾਂ ਪੰਜਾਬ ਭਵਨ ਤੋਂ ਹੀ ਕੰਮ ਕਰ ਰਹੇ ਸਨ।
20 ਜੁਲਾਈ ਨੂੰ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ ਤੇ ਆਪਣੇ ਕਰਮਚਾਰੀਆਂ ਨੂੰ ਪੰਜਾਬ ਭਵਨ ਸਥਿਤ ਆਪਣੇ ਦਫਤਰ ਤੋਂ ਘਰ ਭੇਜ ਦਿੱਤਾ ਸੀ ਫਿਰ 21 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਅਸਤੀਫਾ ਨਾ ਦੇਣ ਅਤੇ ਸੀ. ਪੀ. ਐੱਸ. ਦੇ ਰੂਪ ਵਿਚ ਕੰਮ ਨੂੰ ਜਾਰੀ ਰੱਖਣ ਲਈ ਮਨ੍ਹਾ ਲਿਆ ਸੀ। ਜਿਵੇਂ ਹੀ ਸੁਰੇਸ਼ ਕੁਮਾਰ ਨੇ ਆਪਣਾ ਕਾਰਜਭਾਰ ਸੰਭਾਲਿਆ ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ।
ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ ਬਰਗਾੜੀ ਮਾਮਲੇ ਦੀ ਜਾਂਚ ਸਬੰਧੀ ਅਹਿਮ ਮੁੱਦਿਆਂ ਸਬੰਧੀ ਜਾਣਕਾਰੀ ਦੇਣ ਲਈ ਅਧਿਕਾਰੀ ਨਿਯੁਕਤ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਲੋਕਾਂ ਤਕ ਸਹੀ ਜਾਣਕਾਰੀ ਉਪਲਬਧ ਕਰਵਾਈ ਜਾ ਸਕੇ। ਕੈਪਟਨ ਵਲੋਂ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ SSP’s ਨੂੰ ਵੀ ਸੂਬੇ ਵਿਚ ਚੱਲ ਰਹੀਆਂ ਸਮੱਸਿਆਵਾਂ ਦੇ ਫੌਰੀ ਹੱਲ ਲਈ ਨਿਰਦੇਸ਼ ਦਿੱਤੇ ਗਏ ਹਨ।