suspected patient dies : ਜਿਲ੍ਹਾ ਅੰਮ੍ਰਿਤਸਰ ਤੋਂ ਅੱਜ ਸਵੇਰੇ 8 ਨਵੇਂ ਕੋਰੋਨਾ ਪਾਜੀਟਿਵ ਮਾਮਲੇ ਸਾਹਮਣੇ ਆਉਣ ਨਾਲ ਦਹਿਸ਼ਤ ਦਾ ਮਾਹੌਲ ਹੈ। ਇਸ ਤੋਂ ਇਲਾਵਾ ਇਕ ਕੋਰੋਨਾ ਦੇ ਸ਼ੱਕੀ ਮਰੀਜ਼ ਦੇ ਮੌਤ ਦੀ ਵੀ ਖਬਰ ਮਿਲੀ ਹੈ। ਅੰਮ੍ਰਿਤਸਰ ਵਿਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 781 ਹੋ ਗਈ ਹੈ ਤੇ 31 ਮਰੀਜ਼ਇਸ ਖਤਰਨਾਕ ਵਾਇਰਸ ਹੱਥੋਂ ਆਪਣੀ ਜਾਨ ਗੁਆ ਬੈਠੇ ਹਨ। ਰਾਹਤ ਵਾਲੀ ਗੱਲ ਇਹ ਵੀ ਹੈ ਕਿ 518 ਮਰੀਜ਼ ਕੋਰੋਨਾ ਵਿਰੁੱਧ ਆਪਣੀ ਜੰਗ ਜਿੱਤ ਵੀ ਚੁੱਕੇ ਹਨ। ਹੁਣ ਫਿਲਹਾਲ ਜਿਲ੍ਹੇ ਵਿਚ ਐਕਟਿਵ ਕੇਸਾਂ ਦੀ ਗਿਣਤੀ 232 ਹੈ। ਕੋਰੋਨਾ ਨਾਲ ਹੁਣ ਤਕ ਸੂਬੇ ਵਿਚ 101 ਮੌਤਾਂ ਹੋ ਚੁੱਕੀਆਂ ਹਨ।
ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ। ਐਤਵਾਰ ਨੂੰ ਕੋਰੋਨਾਵਾਇਰਸ ਦੇ 122 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 4074 ਹੋ ਗਈ ਹੈ। ਕਲ ਕੋਰੋਨਾਵਾਇਰਸ ਨਾਲ ਫਿਰੋਜ਼ਪੁਰ ਤੋਂ ਇੱਕ ਮੌਤ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ। ਐਤਵਾਰ ਨੂੰ 122 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 4, ਜਲੰਧਰ ਤੋਂ 6 , ਲੁਧਿਆਣਾ 54, ਪਠਾਨਕੋਟ 16, ਮੁਹਾਲੀ 4, ਸੰਗਰੂਰ 2, ਪਟਿਆਲਾ 3, ਫਰੀਦਕੋਟ, ਫਤਿਹਗੜ੍ਹ ਸਾਹਿਬ ਅਤੇ ਤਰਨਤਾਰਨ ਤੋਂ ਇੱਕ ਇੱਕ ਮਰੀਜ਼, ਮੁਕਤਸਰ 2, ਕਪੂਰਥਲਾ 3, ਹੁਸ਼ਿਆਰਪੁਰ 7, ਰੋਪੜ 5, ਨਵਾਂ ਸ਼ਹਿਰ 2 ਅਤੇ ਗੁਰਦਾਸਪੁਰ ਤੋਂ 5 ਮਰੀਜ਼ ਸਾਹਮਣੇ ਆਏ ਹਨ।
ਸੂਬੇ ‘ਚ ਕੁੱਲ 240803 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 4074 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 2700 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 1275 ਲੋਕ ਐਕਟਿਵ ਮਰੀਜ਼ ਹਨ।