Terror spreads after : ਕੋਰੋਨਾ ਦੇ ਕਹਿਰ ਤੋਂ ਜਿਥੇ ਆਮ ਲੋਕਾਂ ਨਾਲ ਹੀ ਵਿਧਾਇਕ ਵੀ ਇਸ ਦੀ ਮਾਰ ਤੋਂ ਨਹੀਂ ਬਚ ਪਾ ਰਹੇ ਹਨ। ਅੱਜ ਸੂਬੇ ਵਿਚ ਕੋਰੋਨਾ ਧਮਾਕਾ ਹੋਇਆ ਜਿਸ ਵਿਚ 23 ਵਿਧਾਇਕ ਕੋਰੋਨਾ ਪਾਜੀਟਿਵ ਪਾਏ ਗਏ। ਪਾਜੀਟਿਵ ਪਾਏ ਗਏ ਵਿਧਾਇਕਾਂ ਵਿਚੋਂ ਕੁਝ ਆਮ ਆਦਮੀ ਪਾਰਟੀ ਦੇ ਹਨ, ਕੁਝ ਕਾਂਗਰਸੀ ਤੇ ਕੁਝ ਅਕਾਲੀ ਦਲ ਦੇ ਹਨ। ਵਿਧਾਨ ਸਭਾ ਸੈਸ਼ਨ 28 ਅਗਸਤ ਨੂੰ ਹੋਣਾ ਹੈ ਤੇ ਸਪੀਕਰ ਰਾਣਾ ਕੇ. ਪੀ. ਸਿੰਘ ਦਾ ਕਹਿਣਾ ਹੈ ਕਿ ਵਿਧਾਨ ਸਭਾ ਸੈਸ਼ਨ ਵਿਚ ਸਿਰਫ ਉਹ ਵਿਧਾਇਕ ਹੀ ਹਿੱਸਾ ਲੈ ਸਕਣਗੇ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਪਾਈ ਜਾਂਦੀ ਹੈ। ਅਜਿਹੀ ਸਥਿਤੀ ਵਿਚ ਵਿਰੋਧੀ ਧਿਰ ਦਾ ਵਿਧਾਨ ਸਭਾ ਸੈਸ਼ਨ ‘ਚ ਸ਼ਾਮਲ ਹੋਣਾ ਸ਼ੱਕ ਦੇ ਘੇਰੇ ‘ਚ ਹੈ।
117 ਐੱਮ. ਐੱਲ. ‘ਚੋਂ 23 ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ। ਅਜੇ ਕੁਝ ਵਿਧਾਇਕਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਲਾਵਾ ਅੱਜ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ, ਸ਼ਾਮ ਸੁੰਦਰ ਅਰੋੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਦਿਆਲ ਸਿੰਘ ਕੰਬੋਜ, ਗੁਰਪ੍ਰਤਾਪ ਸਿੰਘ ਵਡਾਲਾ ਦੀ ਰਿਪੋਰਟ ਵੀ ਕੋਰੋਨਾ ਪਾਜੀਟਿਵ ਆ ਚੁੱਕੀ ਹੈ। ਹੁਣ ਵਿਧਾਨ ਸਭਾ ਸੈਸ਼ਨ ਬਾਰੇ ਆਖਰੀ ਫੈਸਲਾ ਰਾਣਾ ਕੇ. ਪੀ. ਸਿੰਘ ਵਲੋਂ ਹੀ ਲਿਆ ਜਾਵੇਗਾ। ਇੰਨੀ ਵੱਡੀ ਗਿਣਤੀ ‘ਚ ਵਿਧਾਇਕਾਂ ਦੇ ਪਾਜੀਟਿਵ ਆਉਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।