The accused who : ਕੁਝ ਦਿਨ ਪਹਿਲਾਂ ਕਾਰ ਚਾਲਕ ਵਲੋਂ ਇਕ ਕੁੱਤੇ ‘ਤੇ ਗੱਡੀ ਚੜ੍ਹਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ ਤੇ ਕੁਝ ਦੇਰ ਬਾਅਦ ਕੁੱਤੇ ਦੀ ਮੌਤ ਵੀ ਹੋ ਗਈ ਸੀ। ਇਸ ਵਾਰਦਾਤ ਦਾ ਕਈ ਸਮਾਜਿਕ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ ਸੀ। ਇਥੋਂ ਤਕ ਕਿ ਕੇਂਦਰੀ ਮੰਤਰੀ ਮੇਨਕਾ ਗਾਂਧੀ ਨੇ ਵੀ ਇਸ ‘ਤੇ ਟਵੀਟ ਕੀਤਾ ਸੀ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਦੋਸ਼ੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਵਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ।
ਅੰਮ੍ਰਿਤਸਰ ਵਿਖੇ ਇਕ ਸਮਾਜਿਕ ਜਥੇਬੰਦੀ ਜਿਸ ਨੇ ਕਿ ਇਹ ਵੀਡੀਓ ਦੇਖੀ ਸੀ, ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਆਖਿਰ ਉਸ ਨੂੰ ਲੱਭ ਲਿਆ ਤੇ ਉਸ ਦੇ ਘਰ ‘ਤੇ ਛਾਪਾ ਮਾਰਿਆ ਪਰ ਉਥੇ ਜਾ ਕੇ ਉਨ੍ਹਾਂ ਨੇ ਜੋ ਦੇਖਿਆ ਉਸ ਨੂੰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਹੀ ਰਹਿ ਗਈਆਂ। ਉਨ੍ਹਾਂ ਦੇਖਿਆ ਕਿ ਘਰ ‘ਚ ਉਸ ਨੇ ਬਹੁਤ ਸਾਰੇ ਕੁੱਤਿਆਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਤੇ ਉਨ੍ਹਾਂ ‘ਤੇ ਬਹੁਤ ਜ਼ੁਲਮ ਵੀ ਕਰਦਾ ਸੀ। ਹੁਣ ਸਾਰੇ ਕੁੱਤਿਆਂ ਨੂੰ ਅੰਮ੍ਰਿਤਸਰ ਵਿਖੇ ਲਿਆਂਦਾ ਗਿਆ ਹੈ ਜਿਥੇ ਇਨ੍ਹਾਂ ਦਾ ਚੰਗੀ ਤਰ੍ਹਾਂ ਦੇਖਭਾਲ ਕੀਤੀ ਜਾਵੇਗੀ ਤੇ ਉਨ੍ਹਾਂ ਦਾ ਸਹੀ ਇਲਾਜ ਕੀਤਾ ਜਾਵੇਗਾ।
ਸਮਾਜਸੇਵੀ ਸੰਸਥਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵੀਡੀਓ ‘ਚ ਅਸੀਂ ਕਾਰ ਚਾਲਕ ਦੀ ਗੱਡੀ ਦਾ ਨੰਬਰ ਦੇ ਆਧਾਰ ‘ਤੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਤੇ ਆਖਿਰ ਉਨ੍ਹਾਂ ਨੂੰ ਇਸ ‘ਚ ਸਫਲਤਾ ਮਿਲ ਹੀ ਗਈ ਅਤੇ ਪੁਲਿਸ ਨਾਲ ਮਿਲ ਕੇ ਸੰਸਥਾ ਨੇ ਦੋਸ਼ੀ ਵਿਅਕਤੀ ਦੇ ਘਰ ਛਾਪਾ ਮਾਰਿਆ ਜਿਥੋਂ ਉਨ੍ਹਾਂ ਨੂੰ 12 ਕੁੱਤੇ ਬਰਾਮਦ ਹੋਏ। ਉਨ੍ਹਾਂ ‘ਚ ਕਈ ਕੁੱਤੇ ਅਜਿਹੇ ਸਨ ਜਿਨ੍ਹਾਂ ਨੂੰ ਗੰਭੀਰ ਬੀਮਾਰੀਆਂ ਲੱਗ ਚੁੱਕੀਆਂ ਸਨ। ਦੋਸ਼ੀ ਨੂੰ ਛਾਪੇ ਦਾ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ ਜਿਸ ਕਰਕੇ ਉਸ ਨੇ ਕੁਝ ਕੁੱਤਿਆਂ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ ਜਿਨ੍ਹਾਂ ਦੀ ਮੌਤ ਹੋ ਗਈ ਤੇ 3 ਕੁੱਤੇ ਉਹ ਲੈ ਕੇ ਫਰਾਰ ਹੋ ਗਿਆ। 12 ਕੁੱਤਿਆਂ ਨੂੰ ਰੈਸਕਿਊ ਕਰਕੇ ਅੰਮ੍ਰਿਤਸਰ ਲਿਆਂਦਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਕੁੱਤਿਆਂ ਦਾ ਧੰਦਾ ਕਰਦਾ ਸੀ ਤੇ ਉਨ੍ਹਾਂ ਦੇ ਬੱਚੇ ਵੇਚਦਾ ਸੀ ਤੇ ਪੈਸਿਆਂ ਵਾਸਤੇ ਉਨ੍ਹਾਂ ‘ਤੇ ਜ਼ੁਲਮ ਕਰਦਾ ਸੀ। ਸਮਾਜਸੇਵੀ ਸੰਸਥਾ ਨੇ ਉਕਤ ਦੋਸ਼ੀ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।