The bar code system : ਪੰਜਾਬ ਦੇ ਨਿੱਜੀ ਤੇ ਸਰਕਾਰੀ ਹਸਪਤਾਲਾਂ ਵਿਚ ਬਾਇਓ ਮੈਡੀਕਲ ਵੇਸਟ ਦੇ ਪ੍ਰਬੰਧ ਲਈ ਬਾਰ ਕੋਡ ਪ੍ਰਣਾਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਬਾਇਓ ਮੈਡੀਕਲ ਵੇਸਟ ਨੂੰ ਬਹੁਤ ਖਤਰਨਾਕ ਅਤੇ ਇੰਫੈਕਟਿਡ ਮੰਨਦੇ ਹੋਏ ਸਾਰੇ ਹਸਪਤਾਲਾਂ ਵਿਚ ਬਾਰ ਕੋਡ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਲਾਗ ੂਕੀਤਾ ਜਾ ਰਿਹਾ ਹੈ। ਵੇਸਟ ਨੂੰ ਕਾਮਨ ਬਾਇਓ ਮੈਡੀਕਲ ਵੇਸਟ ਟ੍ਰੀਟਮੈਂਟ ਐਂਡ ਡਿਸਟੋਲ ਫੈਸਲਿਟੀ (ਸੀ. ਬੀ. ਡਬਲਯੂ. ਟੀ.ਐੱਫ.) ਤਕ ਲੈ ਜਾਣ ਵਾਲੇ ਵਾਹਨਾਂ ਵਿਚ ਟ੍ਰੈਕਿੰਗ ਜੀ. ਪੀ. ਐੱਸ. ਪ੍ਰਣਾਲੀਆਂ ਵੀ ਲਗਾਈਆਂ ਗਈਆਂ ਹਨ।
ਇਹ ਪ੍ਰਣਾਲੀ ਸੂਬੇ ਦੇ ਵਾਤਾਵਰਣ ਨੂੰ ਬਚਾਉਣ ਅਤੇ ਕੋਵਿਡ-19 ਅਤੇ ਹੈਪੇਟਾਈਟਸ ਵਰਗੀਆਂ ਛੂਤ ਦੀਆਂ ਬੀਮਾਰੀਆਂ ਨੂੰ ਫੈਲਮ ਤੋਂ ਰੋਕਣ ਲਈ ਮੀਲ ਦਾ ਪੱਥਰ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਭਰ ਵਿਚ ਬਾਇਓ ਮੈਡੀਕਲ ਵੇਸਟ ਦੇ ਵਿਗਿਆਨਕ ਢੰਗ ਨਾਲ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਸਾਰੇ ਜਿਲ੍ਹਿਆਂ ਵਿਚ ਸੂਬਾ ਸਲਾਹਕਾਰ ਕਮੇਟੀ ਤੇ ਜਿਲ੍ਹਾ ਪੱਧਰੀ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ਬਾਰੇ ਰੈਗੂਲਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਸਾਰੇ CBWTF ਆਪ੍ਰੇਟਰਾਂ ਨੂੰ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਰੂਲਜ਼ (ਬੀ. ਐੱਮ. ਡਬਲਯੂ. ਐੱਮ.)-2016 ਦੀਆਂ ਧਾਰਾਵਾਂ ਮੁਤਾਬਕ ਬਾਰ ਕੋਡ ਸਾਫਟਵੇਅਰ ਦਾ ਇਸਤੇਮਾਲ ਕਰਦੇ ਹੋਏ ਬਾਇਓ ਮੈਡੀਕਲ ਵੇਸਟ ਰੈਗੂਲਰ ਤੇ ਸਮੇਂ ‘ਤੇ ਇਕੱਠਾ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਵਿਭਾਗ ਵਲੋਂ ਰੋਜ਼ਾਨਾ ਦੇ ਬਾਇਓ ਮੈਡੀਕਲ ਵੇਸਟ ਸਬੰਧੀ ਸਾਰਾ ਵੇਰਵਾ ਤੇ ਰਿਪੋਰਟ ਸਾਫਟਵੇਅਰ ‘ਤੇ ਅਪਲੋਡ ਕੀਤੀ ਜਾਂਦੀ ਹੈ ਜਿਥੇ ਹਰ ਹਸਪਤਾਲ ਤੋਂ ਵੇਸਟ ਇਕੱਠਾ ਕਰਨ ਦਾ ਸਾਰਾ ਰਿਕਾਰਡ ਦਰਜ ਕੀਤਾ ਜਾਂਦਾ ਹੈ। ਹਸਪਤਾਲਾਂ ਵਿਚ ਜ਼ਮੀਨ ਦੇ ਹੇਠਾਂ ਕੁਝ ਵੀ ਨਹੀਂ ਦਬਾਇਆ ਜਾ ਰਿਹਾ ਹੈ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿਸ ਨੂੰ ਮਰਕਰੀ ਮੁਕਤ ਰਾਜ ਐਲਨਿਆ ਗਿਆ ਹੈ। ਇਸ ਤਰ੍ਹਾਂ ਹਸਪਤਾਲਾਂ ‘ਚ ਮਰਕਰੀ ਉਪਕਰਣਾਂ ਦੀ ਖਰੀਦ ਤੇ ਇਸਤੇਮਾਲ ਨਹੀਂ ਕੀਤਾ ਜਾਂਦਾ।