The body of a : ਭੋਗਪੁਰ ਸ਼ਹਿਰ ਵਿਚ ਉਸ ਸਮੇਂ ਸਨਸਨੀ ਫੈਲਗਈ ਜਦੋਂ ਰੱਖੜੀ ਦੇ ਤਿਓਹਾਰ ਮੌਕੇ ਆਪਣੀ ਮਾਂ ਨੂੰ ਮਿਲਣ ਆਈ ਉਸ ਦੀ ਬੇਟੀ ਨੇ ਕਮਰੇ ਵਿਚ ਉਸ ਦੀ ਮਾਂ ਦੀ ਲਾਸ਼ ਬੈੱਡ ‘ਤੇ ਪਈ ਦੇਖੀ। ਭੋਗਪੁਰ ਸਹਿਰ ਵਿਚ ਥਾਣੇ ਦੇ ਸਾਹਮਣੇ ਵਾਲੀ ਗਲੀ ਵਿਚ ਰਿਟਾਇਰਡ ਸਰਕਾਰੀ ਅਧਿਆਪਕਾ ਗੁਰਬਖਸ਼ ਕੌਰ ਪਤਨੀ ਸਵ. ਗੁਰਮੇਜ ਸਿੰਘ ਨਿਵਾਸੀ ਮੁਹੱਲਾ ਜਾਟੋ ਦਾ ਘਰ ਹੈ।ਗੁਰਬਖਸ਼ ਕੌਰ ਦੀਆਂ ਦੋ ਕੁੜੀਆਂ ਵਿਦੇਸ਼ ਵਿਚ ਹਨ ਅਤੇ ਇਕ ਬੇਟੀ ਪਰਮਜੀਤ ਕੌਰ ਭੋਗਪੁਰ ਵਿਚ ਹੀ ਵੱਖਰੇ ਮਕਾਨ ਵਿਚ ਰਹਿ ਰਹੀ ਹੈ। ਪਰਮਜੀਤ ਕੌਰ ਆਪਣੀ ਨਾਂ ਨੂੰ ਮਿਲਣ ਉਸ ਦੇ ਘਰ ਗਈ ਤਾਂ ਗੁਰਬਖਸ਼ ਕੌਰ ਦੀ ਲਾਸ਼ ਬੈੱਡ ‘ਤੇ ਦੇਖ ਕੇ ਉਸਦੇ ਪੈਰਾਂ ਦੇ ਹੇਠਿਓਂ ਜ਼ਮੀਨ ਖਿਸਕ ਗਈ।
ਰੋਣ ਦੀਆਂ ਆਵਾਜ਼ਾਂ ਸੁਣ ਕੇ ਸਾਰਾ ਮੁਹੱਲਾ ਇਕੱਠਾ ਹੋ ਗਿਆ ਅਤੇ ਇਸ ਦੀ ਸੂਚਨਾ ਥਾਣਾ ਭੋਗਪੁਰ ਦੀ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਇੰਚਾਰਜ ਜਰਨੈਲ ਸਿੰਘ ਪੁਲਿਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮ੍ਰਿਤਕਾ ਦੇ ਘਰ ਜਾਂ ਕਮਰੇ ਵਿਚ ਕੋਈ ਵੀ ਸਾਮਾਨ ਨਹੀਂ ਬਿਖਰਿਆ ਪਿਆ ਸੀ। ਪੁਲਿਸ ਵਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਮ੍ਰਿਤਕਾ ਦੇ ਘਰ ਦੇ ਨੇੜੇ ਗਲੀ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਖੰਗਾਲਣ ਲਈ ਟੀਮਾਂ ਬਣਾਈਆਂ ਗਈਆਂ ਹਨ।
ਪੁਲਿਸ ਵਲੋਂ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਥਾਣਾ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਮ੍ਰਿਤਕਾ ਦੇ ਸਰੀਰ ‘ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ ਨਾ ਹੀ ਘਰ ‘ਚ ਸਾਮਾਨ ਖਿਲਰਿਆ ਪਿਆ ਹੈ। ਸ਼ੰਕਾ ਹੈ ਕਿ ਹਤਿਆਰਿਆਂ ਨੇ ਸਿਰਹਾਣੇ ਨਾਲ ਉਸ ਦਾ ਸਾਹ ਰੋਕ ਕੇ ਉਸ ਦੀ ਹੱਤਿਆ ਕੀਤੀ ਹੈ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਤਲ ਕੀਤੇ ਨੂੰ 24 ਘੰਟੇ ਹੋ ਚੁੱਕੇ ਹਨ।