The Captain spoke : ਚੰਡੀਗੜ੍ਹ :ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀਡੀਓ ਕਾਨਫਰਿਸੰਗ ਰਾਹੀਂ ਮੰਗ ਕੀਤੀ ਹੈ ਕਿ ਪੰਜਾਬ ਨੂੰ ਚੰਗਾ ਵਿੱਤ ਪੈਕੇਜ ਦਿੱਤਾ ਜਾਵੇ ਕਿਉਂਕਿ ਕੋਵਿਡ-19 ਕਾਰਨ ਪੰਜਾਬ ਵਿੱਤੀ ਨੁਕਸਾਨ 50 ਫੀਸਦੀ ਤੋਂ ਵਧ ਹੋਇਆ ਹੈ। ਸੂਬੇ ਦੇ ਡਿਜਾਸਟਰ ਫੰਡ ‘ਚੋਂ 35 ਹੀ ਕੋਰੋਨਾ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ, ਇਸ ਸ਼ਰਤ ਨੂੰ ਵੀ ਹਟਾਉਣ ਦੀ ਮੰਗ ਮੁੱਖ ਮੰਤਰੀ ਨੇ ਕੀਤੀ। ਯੂ. ਜੀ. ਸੀ. ਵਲੋਂ 30 ਸਤੰਬਰ ਨੂੰ ਪੇਪਰ ਲੈਣ ਦੀ ਤਰੀਕ ਰੱਖੀ ਗਈ ਹੈ ਜਿਸ ਨੂੰ ਮੁੱਖ ਮੰਤਰੀ ਵਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਯੂਨੀਵਰਿਸਟੀ ਦੇ ਪੇਪਰਾਂ ਨੂੰ ਅੱਗੇ ਵਧਾਉਣ ਲਈ ਕਿਹਾ ਗਿਆ ਹੈ ਤੇ ਬੱਚਿਆਂ ਨੂੰ ਇੰਟਰਨਲ ਅਸੈਸਮੈਂਟ ਤੇ ਪੁਰਾਣੀ ਯੋਗਤਾ ਦੇ ਆਧਾਰ ‘ਤੇ ਪਾਸ ਕਰਨ ਦੀ ਮੰਗ ਕੀਤੀ ਗਈ ਹੈ ।
ਮੁੱਖ ਮੰਤਰੀ ਨੇ ਦੱਸਿਆ ਕਿ ਕੋਵਿਡ-19 ਕਾਰਨ ਪਿਛਲੇ ਪੰਜ ਮਹੀਨਿਆਂ ਤੋਂ ਸਕੂਲ ਤੇ ਕਾਲਜ ਬੰਦ ਪਏ ਹਨ ਜਿਸ ਕਾਰਨ ਬੱਚਿਆਂ ਨੂੰ ਆਨਲਾਈਨ ਸਿੱਖਿਆ ਦਿੱਤੀ ਜਾ ਰਹੀ ਹੈ ਪਰ ਪੰਜਾਬ ‘ਚ ਬਹੁਤ ਸਾਰੇ ਬੱਚੇ ਅਜਿਹੇ ਹਨ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਹਨ ਅਤੇ ਉਨ੍ਹਾਂ ਕੋਲ ਕਲਾਸਾਂ ਲਗਾਉਣ ਵਾਸਤੇ ਸਮਾਰਟਫੋਨ ਨਹੀਂ ਹਨ। ਇਸ ਲਈ ਕੇਂਦਰ ਸਰਕਾਰ ਵਲੋਂ ਸੂਬਾ ਸਰਕਾਰ ਨੂੰ ਵਿੱਤੀ ਮਦਦ ਦੇਣੀ ਚਾਹੀਦੀ ਹੈ ਤਾਂ ਜੋ ਲੋੜਵੰਦ ਬੱਚਿਆਂ ਦੀ ਮਦਦ ਕੀਤੀ ਜਾ ਸਕੇ।
ਕੈਪਟਨ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਵਿਚ ਟੈਸਟਿੰਗ ਲੈਬ ਦੀ ਸਰਮੱਥਾ ਵੀ ਵਧਾਈ ਜਾਵੇ। ਉਨ੍ਹਾਂ ਦੱਸਿਆ ਕਿ ਏਮਸ ਬਠਿੰਡਾ ‘ਚ ਵੀ ਕੋਰੋਨਾ ਟੈਸਟਿੰਗ ਤੇ ਇਲਾਜ ਸ਼ੁਰੂ ਕੀਤਾ ਜਾਵੇ ਜਿਸ ਨਾਲ ਪੰਜਾਬ ਦੇ ਦੱਖਣੀ ਹਿੱਸੇ ਨੂੰ ਵੀ ਇਸ ਦਾ ਫਾਇਦਾ ਹੋ ਸਕੇ। ਉਨ੍ਹਾਂ ਨੇ ਸੰਗਰੂਰ ਦੇ PGI ਸੈਟੇਲਾਈਟ ਸੈਂਟਰ ਦੀ ਬੈੱਡ ਕਪੈਸਿਟੀ ਵਧਾਉਣ ਦੀ ਵੀ ਮੰਗ ਕੀਤੀ ਹੈ। ਉਥੇ ਨਾਲ ਹੀ ਉਨ੍ਹਾਂ ਨੇ ਪੰਜਾਬ ਵਿਚ ਮੈਡੀਕਲ ਕਾਲਜਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਗਈ ਹੈ। ਕੋਰੋਨਾ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 2 ਹਫਤੇ ਵਿਚ 500 ਤੋਂ 1000 ਕੇਸ ਸਾਹਮਣੇ ਆਏ ਹਨ ਜਿਸ ‘ਚ ਆਖਰੀ ਦਿਨਾਂ ਦੀ ਪਾਜੇਟਿਵ ਰੇਟ 8.73% ਰਹੀ ਹੈ ਜਿਸ ਵਿਚ ਜ਼ਿਆਦਾਤਰ ਮਾਮਲੇ ਜਲੰਧਰ, ਪਟਿਆਲਾ ਤੇ ਲੁਧਿਆਣੇ ਤੋਂ ਸਾਹਮਣੇ ਆਏ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿਚ 2 ਪਲਾਜ਼ਮਾ ਬੈਂਕ ਖੁੱਲ੍ਹ ਚੁੱਕੇ ਹਨ ਜੋ ਕਿ ਪਟਿਆਲਾ ਤੇ ਅੰਮ੍ਰਿਤਸਰ ‘ਚ ਹਨ ਤੇ ਤੀਜਾ ਫਰੀਦਕੋਟ ‘ਚ ਤਿਆਰ ਕੀਤਾ ਜਾ ਰਿਹਾ ਹੈ ਜੋ ਜਲਦ ਹੀ ਖੋਲ੍ਹ ਦਿੱਤਾ ਜਾਵੇਗਾ।