The captain termed : ਗਲਵਾਨ ਘਾਟੀ ‘ਚ ਹੋਈ ਭਾਰਤ-ਚੀਨ ਝੜੱਪ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੀ ਸਾਜਿਸ਼ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਇਸ ਘਟਨਾ ਨੂੰ ਹਲਕੇ ਵਿਚ ਨਾ ਲਵੇ, ਸਗੋਂ ਭਾਰਤ ਨੂੰ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਨੂੰ ਇਸ ਖੇਤਰ, ਜੋ ਕਿ ਰਣਨੀਤਕ ਪੱਖੋਂ ਦੋਵਾਂ ਧਿਰਾਂ ਲਈ ਵੱਡੀ ਮਹੱਤਤਾ ਰੱਖਦਾ ਹੈ, ਵਿੱਚ ਇਕ ਇੰਚ ਥਾਂ ਛੱਡਣਾ ਵੀ ਨਹੀਂ ਪੁੱਗਦਾ । ਉਨਾਂ ਜ਼ੋਰ ਦਿੰਦਿਆਂ ਕਿਹਾ, ‘‘ ਇਸ ਤੋਂ ਪਹਿਲਾਂ ਵੀ ਉਹ ਪਾਕਿਸਤਾਨ ਤੇ ਚੀਨ ਨਾਲ ਹੋਈਆਂ ਸਾਰੀਆਂ ਝੜਪਾਂ ਦੇਖ ਚੁੱਕੇ ਹਨ ਅਤੇ ਇਹ ਨਿਸ਼ਚਿਤ ਤੌਰ ‘ਤੇ ਗਸ਼ਤ ਦੌਰਾਨ ਹੋਈ ਝੜਪ ਨਹੀਂ ਲੱਗਦੀ।” ਪਾਰਟੀ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕਾਂਗਰਸ ਵਰਕਿੰਗ ਕਮੇਟੀ ਦੀ ਆਯੋਜਿਤ ਵੀਡੀਓ ਕਾਨਫਰੰਸ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਹੁਲ ਗਾਂਧੀ ਤੇ ਹੋਰ ਵੀ ਸ਼ਾਮਲ ਸਨ, ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਇਸ ‘ਤੇ ਸਖਤ ਸਟੈਂਡ ਲੈਣਾ ਹੋਵੇਗਾ ਅਤੇ ਸਾਨੂੰ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਜੇਕਰ ਅਸੀਂ ਇੱਕ ਇੰਚ ਥਾਂ ਵੀ ਗਵਾਉਦੇ ਹਾਂ ਤਾਂ ਉਹ ਜ਼ਿੰਮੇਵਾਰ ਹੋਣਗੇ।
ਮੀਟਿੰਗ ਵਿਚ ਮੁੱਖ ਮੰਤਰੀ ਵੱਲੋਂ ਸੂਬੇ ਦੀ ਕੋਵਿਡ ਨਾਲ ਲੜਾਈ ਵਿੱਚ ਕੇਂਦਰ ਵੱਲੋਂ ਸਹਾਇਤਾ ਨਾ ਦਿੱਤੇ ਜਾਣ ਦੀ ਵੀ ਆਲੋਚਨਾ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੇਂਦਰ ਪਾਸੋਂ ਸੂਬੇ ਦੇ ਆਪਣੇ ਜਨਵਰੀ ਤੋਂ ਮਾਰਚ ਦੇ ਸਮੇਂ ਦੇ 2800 ਕਰੋੜ ਅਤੇ ਥੋੜੀਆਂ ਹੋਰ ਗ੍ਰਾਂਟਾਂ ਹੀ ਪ੍ਰਾਪਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਅਪ੍ਰੈਲ ਤੋਂ ਜੂਨ ਮਹੀਨੇ ਦੇ ਜੀ.ਐਸ.ਟੀ ਦੇ ਬਕਾਏ ਵੀ ਹਾਲੇ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਵਾਰ-ਵਾਰ ਅਪੀਲਾਂ ਅਤੇ ਮੰਗ ਪੱਤਰਾਂ ਦੇ ਬਾਵਜੂਦ ਕੇਂਦਰ ਵੱਲੋਂ ਸੂਬੇ ਨੂੰ ਕੋਵਿਡ ਸੰਕਟ ਨਾਲ ਲੜਨ ਲਈ ਕੋਈ ਸਹਾਇਤਾ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਬਣਦੇ ਹਿੱਸੇ ਵੀ ਨਹੀਂ ਦਿੱਤੇ ਜਾ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਆਪਣੇ ਸਰੋਤਾਂ ਦੇ ਪ੍ਰਬੰਧ ਨਾਲ ਹੀ ਕੋਵਿਡ ਖਿਲਾਫ ਲੜਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਉਨਾਂ ਕੇਂਦਰ ਵੱਲੋਂ ਕੋਈ ਸੁਣਵਾਈ ਨਾ ਕੀਤੇ ਜਾਣ ‘ਤੇ ਨਮੋਸ਼ੀ ਜਾਹਿਰ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ 17 ਲੱਖ ਸਥਾਨਕ ਤੇ ਪ੍ਰਵਾਸੀ ਕਾਮੇ ਉਦਯੋਗਿਕ ਕੰਮਾਂ ਵਿੱਚ ਜੁਟੇ ਹੋਏ ਹਨ ਅਤੇ ਝੋਨਾ ਲਾਉਣ ਦੇ ਕਾਰਜਾਂ ਵਿੱਚ ਹੋਰ ਕਾਮੇ ਕਿਸਾਨਾਂ ਕੋਲ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਬਹੁਤੇ ਕਿਸਾਨ ਖੁਦ ਯੂ.ਪੀ., ਬਿਹਾਰ ਅਤੇ ਝਾਰਖੰਡ ਵਿਖੇ ਜਾ ਕੇ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਲੈ ਕੇ ਆਏ। ਮੁੱਖ ਮੰਤਰੀ ਨੇ ਦੱਸਿਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੇ ਰੁੱਕ ਗਏ ਸਨ ਅਤੇ ਉਨ੍ਹਾਂ ਕੋਲ ਰਾਸ਼ਨ ਕਾਰਡ ਆਦਿ ਨਹੀਂ ਸਨ, ਨੂੰ ਭੋਜਨ ਦੀ ਲੋੜ ਸੀ ਅਤੇ ਉਨ੍ਹਾਂ ਨੇ ਇਸ ਮੁੱਦੇ ’ਤੇ ਤਿੰਨ ਵਾਰ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਜਿਨਾਂ ਦਾ ਕੋਈ ਜਵਾਬ ਨਹੀਂ ਆਇਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੱਸਿਆ ਕਿ ਹਾਲਾਂਕਿ ਕੇਸਾਂ ਦੀ ਗਿਣਤੀ ਅਜੇ ਵੀ ਵੱਧ ਰਹੀ ਹੈ ਅਤੇ ਟੈਸਟਿੰਗ ਵਧਾਉਣ ਤੋਂ ਇਲਾਵਾ ਬਾਹਰੀ ਸੂਬਿਆਂ ਤੇ ਮੁਲਕਾਂ ਤੋਂ ਵੱਡੀ ਗਿਣਤੀ ਵਿੱਚ ਆ ਰਹੇ ਲੋਕਾਂ ਦੇ ਕਾਰਨ ਇਹ ਵਾਧਾ ਹੋ ਰਿਹਾ ਹੈ।ਦੀ ਸਰਕਾਰ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਪੂਰੀ ਤਰਾਂ ਤਿਆਰ ਹੈ ਅਤੇ ਬੈੱਡ, ਇਕਾਂਤਵਾਸ ਕੇਂਦਰਾਂ, ਟੈਸਟਿੰਗ ਲੈਬਸ, ਪੀ.ਪੀ.ਈ. ਕਿੱਟਾਂ, ਮਾਸਕ, ਵੈਂਟੀਲੇਟਰਾਂ ਅਤੇ ਆਕਸੀਜਨ ਕਿੱਟਾਂ ਆਦਿ ਦੇ ਰੂਪ ਵਿੱਚ ਆਪਣੀਆਂ ਤਿਆਰੀਆਂ ਨੂੰ ਲਗਾਤਾਰ ਵਧਾ ਰਹੀ ਹੈ। ਉਨਾਂ ਦੱਸਿਆ ਕਿ ਹਾਲਾਂਕਿ ਕੇਸਾਂ ਦੀ ਗਿਣਤੀ ਅਜੇ ਵੀ ਵੱਧ ਰਹੀ ਹੈ ਅਤੇ ਟੈਸਟਿੰਗ ਵਧਾਉਣ ਤੋਂ ਇਲਾਵਾ ਬਾਹਰੀ ਸੂਬਿਆਂ ਤੇ ਮੁਲਕਾਂ ਤੋਂ ਵੱਡੀ ਗਿਣਤੀ ਵਿੱਚ ਆ ਰਹੇ ਲੋਕਾਂ ਦੇ ਕਾਰਨ ਇਹ ਵਾਧਾ ਹੋ ਰਿਹਾ ਹੈ। ਦੱਸਿਆ ਕਿ ਹਾਲਾਂਕਿ ਕੇਸਾਂ ਦੀ ਗਿਣਤੀ ਅਜੇ ਵੀ ਵੱਧ ਰਹੀ ਹੈ ਅਤੇ ਟੈਸਟਿੰਗ ਵਧਾਉਣ ਤੋਂ ਇਲਾਵਾ ਬਾਹਰੀ ਸੂਬਿਆਂ ਤੇ ਮੁਲਕਾਂ ਤੋਂ ਵੱਡੀ ਗਿਣਤੀ ਵਿੱਚ ਆ ਰਹੇ ਲੋਕਾਂ ਦੇ ਕਾਰਨ ਇਹ ਵਾਧਾ ਹੋ ਰਿਹਾ ਹੈ।