The Chief Minister directed : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ਾ ਮੁਕਤੀ ਦੀ ਦਵਾਈ ਬਪਰੀਨੌਰਫਿਨ ਨੈਲੋਕਸਨ ਦੀਆਂ ਗਾਇਬ ਹੋਈਆਂ 5 ਕਰੋੜ ਦੀਆਂ ਗੋਲੀਆਂ ਸਬੰਧੀ ਜਾਂਚ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 29 ਜੂਨ ਨੂੰ ਗਠਿਤ ਕੀਤੀ ਗਈ ਇਸ ਕਮੇਟੀ ਵਿੱਚ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ, ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਕਮਿਸ਼ਨਰ ਕਾਹਨ ਸਿੰਘ ਪਨੂੰ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਵਨੀਤ ਕੌਰ ਸ਼ਾਮਲ ਹਨ।
ਵੀਡੀਓ ਕਾਨਫਰੰਸਿੰਗ ਜ਼ਰੀਏ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਟਾਸਕ ਫੋਰਸ ਨੂੰ ਨਸ਼ਿਆਂ ਦੇ ਆਦੀ ਵਿਅਕਤੀਆਂ ਦੇ ਢੁੱਕਵੇਂ ਤੇ ਸਮੇਂ ਸਿਰ ਇਲਾਜ਼ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਤੇ ਨਾਲ ਹੀ ਇਸ ਲਈ ਓ.ਓ.ਏ.ਟੀ ਕਲੀਨਕਾਂ ਦੀ ਪਹੁੰਚ ਹੋਰ ਵਿਆਪਕ ਕਰਨ ਲਈ ਖਿਆ ਗਿਆ। ਫਿਲਹਾਲ ਸੂਬੇ ਰਾਜ ਵਿੱਚ 190 ਸਰਕਾਰੀ ਓ.ਓ.ਏ.ਟੀ ਕੇਂਦਰਾਂ ਤੋਂ ਇਲਾਵਾ 119 ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰ ਅਤੇ ਜ਼ੇਲਾਂ ਵਿੱਚ 9 ਕੇਂਦਰ ਵੱਖਰੇ ਹਨ। ਇਨ੍ਹਾਂ ਕੇਂਦਰਾਂ ਵਿੱਚ 1ਜੁਲਾਈ 2019 ਤੋਂ 30 ਜੂਨ 2020 ਤੱਕ 5,50,907 ਵਿਅਕਤੀ ਇਲਾਜ ਲਈ ਭਰਤੀ ਹੋਏ। ਲੌਕਡਾਊਨ ਕਰਕੇ ਨਸ਼ਿਆਂ ਤੇ ਹੋਰ ਪਦਾਰਥਾਂ ਦੀ ਸਪਲਾਈ ਟੁੱਟਣ ਕਰਕੇ ਅਪ੍ਰੈਲ ਅਤੇ ਮਈ 2020 ਮਹੀਨਿਆਂ ਦੌਰਾਨ ਇਲਾਜ ਲਈ ਭਰਤੀ ਹੋਣ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦੇ ਸਮਗਲਰਾਂ ‘ਤੇ ਨਕੇਲ ਕੱਸੀ ਜਾ ਚੁੱਕੀ ਹੈ ਪਰ ਹੁਣ ਸਰਹੱਦ ਪਾਰ ਤੋਂ ਨਸ਼ੇ ਦੀ ਸਮਗਲਿੰਗ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਡੀ. ਜੀ. ਪੀ. ਦਿਨਕਰ ਗੁਪਤਾ ਵਲੋਂ ਨਸ਼ਾ ਸਮਗਲਿੰਗ ਵਿਚ ਸ਼ਾਮਲ ਵੱਡੇ-ਵੱਡੇ ਸਮਗਲਰਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਫਿਰ ਵੀ ਪੰਜਾਬ ਵਿਚ ਹੋਰਨਾਂ ਸੂਬਿਆਂ ਤੋਂ ਵੀ ਨਸ਼ੇ ਦੀ ਸਮਗਲਿੰਗ ਹੋ ਰਹੀ ਹੈ, ਜਿਸ ‘ਤੇ ਜਲਦ ਹੀ ਕਾਬੂ ਪਾ ਲਿਆ ਜਾਵੇਗਾ।