The death toll : ਸੂਬੇ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਸੂਬੇ ‘ਚ ਪਿਛਲੇ 24 ਘੰਟਿਆਂ ਦੌਰਾਨ 13 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 12843 ਤਕ ਪੁੱਜ ਗਈ ਹੈ ਤੇ ਪਿਛਲੇ 24 ਘੰਟਿਆਂ ਦਰਮਿਆਨ 534 ਤੋਂ ਵਧ ਪਾਜੀਟਿਵ ਕੇਸ ਸਾਹਮਣੇ ਆਏ ਹਨ ਤੇ ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 301 ਤਕ ਪੁੱਜ ਗਈ ਹੈ। ਲੁਧਿਆਣਾ ਵਿਚ ਸਭ ਤੋਂ ਵਧ 5 ਕੋਰੋਨਾ ਮਰੀਜ਼ਾਂ ਦੀ ਜਾਨ ਗਈ। ਇਨ੍ਹਾਂ ‘ਚ 66 ਤੇ 69 ਸਾਲਾ ਦੋ ਔਰਤਾਂ ਸ਼ਾਮਲ ਹਨ। ਇਸ ਤੋਂ ਇਲਾਵਾ 58 ਤੇ 69 ਸਾਲਾ ਬਜ਼ੁਰਗ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ।
ਇਸੇ ਤਰ੍ਹਾਂ ਜਿਲ੍ਹਾ ਰੋਪੜ ਤੋਂ 3 ਲੋਕਾਂ ਨੇ ਆਪਣੀ ਜਾਨ ਗੁਆਈ। ਇਨ੍ਹਾਂ ‘ਚ 67 ਸਾਲ ਦੀ ਔਰਤ, 42 ਸਾਲਾ ਵਿਅਕਤੀ ਤੇ 65 ਸਾਲਾ ਵਿਅਕਤੀ ਸ਼ਾਮਲ ਹਨ। ਇਸੇ ਤਰ੍ਹਾਂ ਮੋਹਾਲੀ ਜਿਲ੍ਹੇ ਤੋਂ 62 ਸਾਲਾ, ਅੰਮ੍ਰਿਤਸਰ ਤੋਂ 49 ਸਾਲਾ ਔਰਤ, ਜਲੰਧਰ ‘ਚ 55 ਸਾਲਾ ਵਿਅਕਤੀ, ਫਿਰੋਜ਼ਪੁਰ ਤੋਂ 60 ਸਾਲਾ ਔਰਤ ਤੇ ਬਰਨਾਲਾ ‘ਚ 80 ਸਾਲਾ ਬਜ਼ੁਰਗ ਕੋਰੋਨਾ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ। ਇਸ ਤਰ੍ਹਾਂ ਸੂਬੇ ਵਿਚ ਕੋਰੋਨਾ ਕਾਰਨ ਦੋ ਦਿਨ ‘ਚ ਹੀ 20 ਲੋਕਾਂ ਦੀ ਮੌਤ ਹੋ ਗਈ।
24 ਘੰਟਿਆਂ ਵਿਚ ਲੁਧਿਆਣੇ ਤੋਂ ਸਭ ਤੋਂ ਜ਼ਿਆਦਾ ਪਾਜੀਟਿਵ ਕੇਸ ਸਾਹਮਣੇ ਆਏ। ਇਸ ਤੋਂ ਇਲਾਵਾ ਬਠਿੰਡਾ ‘ਚ 60, ਅੰਮ੍ਰਿਤਸਰ ‘ਚ 48, ਪਟਿਆਲੇ ਤੋਂ 47, ਗੁਰਦਾਸਪੁਰ ਤੋਂ 40, ਸੰਗਰੂਰ ਤੋਂ 32, ਜਲੰਧਰ ਤੋਂ 35 ਤੇ ਸੰਗਰੂਰ ਤੋਂ 32 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ। ਸੂਬੇ ‘ਚ ਕੁੱਲ 521906 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 12684 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 8297 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 4096 ਲੋਕ ਐਕਟਿਵ ਮਰੀਜ਼ ਹਨ।