The decision to : ਜਲੰਧਰ :ਇਸ ਸਾਲ ਕਰਵਾਏ ਜਾਣ ਵਾਲੇ ਓਲੰਪੀਅਨ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚ ਲੋਕਾਂ ਦੇ ਮਨੋਰੰਜਨ ਲਈ ਪੰਜਾਬੀ ਗਾਇਕ ਨੂੰ ਨਹੀਂ ਬੁਲਾਇਆ ਜਾਵੇਗਾ। ਇਸ ਸਾਲ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਲੋਕਾਂ ਦੀ ਭੀੜ ਇਕੱਠੀ ਨਹੀਂ ਹੋਵੇਗੀ। ਸਟੇਡੀਅਮ ਵਿਚ ਪੰਜਾਬੀ ਗੀਤਾਂ ‘ਤੇ ਲੋਕਾਂ ਦਾ ਭੰਗੜਾ ਨਹੀਂ ਦਿਖੇਗਾ। ਫਾਈਨਲ ਮੁਕਾਬਲੇ ‘ਚ ਸਟੇਡੀਅਮ ‘ਚ ਲੋਕਾਂ ਦੀ ਭੀੜ ਕਾਫੀ ਹੁੰਦੀ ਸੀ ਪਰ ਇਸ ਸਾਲ ਕੋਰੋਨਾ ਵਾਇਰਸ ਕਾਰਨ ਅਜਿਹਾ ਨਹੀਂ ਹੈ।
ਸੁਰਜੀਤ ਹਾਕੀ ਸੁਸਾਇਟੀ ਇਸ ਸਾਲ ਟੂਰਨਾਮੈਂਟ ਵਿਚ ਪੰਜਾਬੀ ਗਾਇਕ ਨੂੰ ਨਾ ਬੁਲਾਉਣ ਦੀ ਸੋਚ ਰਹੀ ਹੈ। ਕਮੇਟੀ ਮੈਂਬਰ 20 ਅਗਸਤ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ ਤੇ ਸਪੋਰਟਸ ਮਨਿਸਟਰੀ ਵਿਚ ਹੋਣ ਵਾਲੀ ਬੈਠਕ ‘ਚ ਜਾਰੀ ਹੋਣ ਵਾਲੀ ਗਾਈਡਲਾਈਜ਼ ਦਾ ਇੰਤਜ਼ਾਰ ਕਰ ਰਹੇ ਹਨ। ਕਮੇਟੀ ਗਾਈਡਲਾਈਨ ਦੇ ਮੁਤਾਬਕ ਹੀ ਟੂਰਨਾਮੈਂਟ ਕਰਵਾਏਗੀ। ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਕੋਵਿਡ-19 ਦੀ ਗੰਭੀਰਤਾ ਵਧੀ ਤਾਂ ਟੂਰਨਾਮੈਂਟ ਬਿਨਾਂ ਦਰਸ਼ਕਾਂ ਤੋਂ ਹੀ ਕਰਵਾਇਆ ਜਾਸਕੇਗਾ। ਹਾਕੀ ਪ੍ਰੇਮੀ ਘਰ ਬੈਠਕੇ ਹੀ ਮੈਚ ਨੂੰ ਦੇਖ ਸਕਣਗੇ। ਪਿਛਲੇ ਸਾਲ ਓਲੰਪੀਅਨ ਸੁਰਜੀਤ ਹਾਕੀ ਟੂਰਨਾਮੈਂਟ ‘ਚ ਸੀ. ਏ. ਜੀ., ਨਵੀਂ ਦਿੱਲੀ, ਸੀ. ਆਰ. ਪੀ. ਐੱਫ. ਦਿੱਲੀ, ਪੰਜਾਬ ਐਂਡ ਸਿੰਧ ਬੈਂਕ ਦਿੱਲੀ, ਪੀ.ਐੱਨ. ਬੀ. ਦਿੱਲੀ, ਪੰਜਾਬ ਪੁਲਿਸ ਆਰਮੀ ਇਲੈਵਨ ਦਿੱਲੀ ਤੇ ਏਅਰ ਇੰਡੀਆ ਦੀਆਂ ਟੀਮਾਂ ਸ਼ਾਮਲ ਸਨ।
ਟੂਰਨਾਮੈਂਟ ਵਿਚ ਸੁਸਾਇਟੀ ਵੀ ਦਰਸ਼ਕਾਂ ਨੂੰ ਬੁਲਾ ਕੇ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਹੈ। ਜਲੰਧਰ ‘ਚ ਰੋਜ਼ਾਨਾ ਕੋਵਿਡ-19 ਵਾਇਰਸ ਦੇ ਕੇਸ ਵਧ ਰਹੇ ਹਨ ਤੇ ਜੇਕਰ ਕੇਸ ਇੰਝ ਹੀ ਵਧਦੇ ਰਹੇ ਤਾਂ ਹੋ ਸਕਦਾ ਹੈ ਕਿ ਟੂਰਨਾਮੈਂਟ ਰੱਦ ਕਰ ਦਿੱਤਾ ਜਾਵੇ। ਫਿਲਹਾਲ ਅਜੇ 20 ਅਗਸਤ ਨੂੰ ਹੋਣ ਵਾਲੀ ਮਨਿਸਟਰੀ ਆਫ ਸਪੋਰਟਸ ਦੀ ਬੈਠਕ ਤੋਂ ਬਾਅਦ ਫੈਸਲਾ ਲਿਆ ਜਾਵੇਗਾ। ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਸੁਰਿੰਦਰ ਭਾਪਾ ਨੇ ਕਿਹਾ ਕਿ 20 ਅਗਸਤਨੂੰ ਸਪੋਰਟਸ ਆਫ ਇੰਡੀਆ ਤੇ ਸਪੋਰਟਸ ਮਨਿਸਟਰੀ ‘ਚ ਹੋਣ ਵਾਲੀ ਬੈਠਕ ‘ਚ ਜਾਰੀ ਗਾਈਡਲਾਈਨ ਮੁਤਾਬਕ ਟੂਰਨਾਮੈਂਟ ਹੋਵੇਗਾ।