The Education Department’s : ਚੰਡੀਗੜ੍ਹ : ਕੋਰੋਨਾ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਸੋਮਵਾਰ ਤੇ ਮੰਗਲਵਾਰ ਲਈ ਸਿੱਖਿਆ ਵਿਭਾਗ ਦੇ ਦਫਤਰ ਸੈਕਟਰ 9 ਅਤੇ 19 ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਡੀ. ਈ. ਓ. ਹਰਬੀਰ ਆਨੰਦ ਦੀ ਮੌਤ ਤੋਂ ਬਾਅਦ ਸੈਕਟਰ-9 ਤੇ 19 ਦੇ ਦਫਤਰ ‘ਚ ਕੰਮ ਕਰਨ ਵਾਲੇ ਸਾਰੇ ਅਧਿਕਾਰੀਆਂ ਦਾ ਕੋਵਿਡ-19 ਟੈਸਟ ਕਰਵਾਉਣ ਦੇ ਨਿਰਦੇਸ਼ ਜਾਰੀ ਹੋਏ ਸਨ ਜਿਸ ‘ਚ ਪਹਿਲੇ ਹੀ ਦਿਨ ਰੈਪਿਡ ਐਂਟੀਜਨ ਟੈਸਟ ‘ਚ ਡਾਇਰੈਕਟਰ ਸਕੂਲ ਐਜੂਕੇਸ਼ਨ ਰਵਿੰਰਜੀਤ ਸਿੰਘ ਬਰਾੜ ਤੇ ਡਿਪਟੀ ਡਾਇਰੈਕਟਰ ਪਾਜੀਟਿਵ ਪਾਏ ਗਏ ਸਨ।
ਸੈਕਟਰ19 ‘ਚ ਹੁਣ ਤੱਕ 8 ਕੋਰੋਨਾ ਪਾਜੀਟਿਵ ਕੇਸ ਆ ਚੁੱਕੇ ਹਨ ਜਿਨ੍ਹਾਂ ‘ਚ ਸਭ ਤੋਂ ਵੱਧ ਕੇਸ ਅਕਾਊਂਟ ਬ੍ਰਾਂਚ ‘ਚ ਹਨ। ਇਸ ਨੂੰ ਦੇਖਦੇ ਹੋਏ ਸ਼ਹਿਰ ਦੇ ਸਕੂਲਾਂ ‘ਚ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ 11ਵੀਂ ਤੇ ਨਰਸਰੀ ਤੋਂ 8ਵੀਂ ਕਲਾਸ ਦੇ ਦਾਖਲੇ ਲਈ ਅਕਾਊਂਟ ਬ੍ਰਾਂਚ ਲਗਾਤਾਰ ਕੰਮ ਕਰ ਰਹੀ ਹੈ ਤੇ ਸਕੂਲ ਦੇ ਟੀਚਰ ਉਨ੍ਹਾਂ ਦੇ ਸੰਪਰਕ ‘ਚ ਆ ਰਹੇ ਹਨ। ਸਕੈਟਰ-19 ਦੇ ਦਫਤਰ ‘ਚ ਫੋਰਸ ਬ੍ਰਾਂਚ ਅਤੇ ਸਕਾਲਰਸ਼ਿਪ ਬ੍ਰਾਂਚ ਵੀ ਹੈ। ਇਨ੍ਹਾਂ ਸਾਰੇ ਦਫਤਰਾਂ ‘ਚ 60 ਤੋਂ 70 ਕਰਮਚਾਰੀ ਕੰਮ ਕਰ ਰਹੇ ਸਨ ਜੋ ਕਿ ਰੋਜ਼ ਦਫਤਰ ਵੀ ਆ ਰਹੇ ਹਨ।
ਐਤਵਾਰ ਨੂੰ ਚੰਡੀਗੜ੍ਹ ਵਿਖੇ 261 ਨਵੇਂ ਮਾਮਲੇ ਸਾਹਮਣੇ ਆਏ ਤੇ ਨਾਲ ਹੀ ਦੋ ਮਰੀਜ਼ਾਂ ਦੀ ਮੌਤ ਵੀ ਹੋ ਗਈ। ਮੋਹਾਲੀ ਵਿਖੇ ਸ਼ਨੀਵਾਰ ਨੂੰ 172 ਨਵੇਂ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਨਾਲ ਹੀ 5 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਵੀ ਹੋਈ ਹੈ। ਪੰਚਕੂਲਾ ‘ਚ 195 ਨਵੇਂ ਕੋਰੋਨਾ ਦੇ ਨਵੇਂ ਕੇਸ ਮਿਲੇ ਹਨ। ਇੰਨੀ ਵੱਡੀ ਗਿਣਤੀ ਵਿੱਚ ਕੋਰੋਨਾ ਪਾਜੀਟਿਵ ਕੇਸ ਆਉਣ ਕਾਰਨ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੀ ਅਹਿਤਿਆਤ ਵਰਤੀ ਜਾ ਰਹੀ ਹੈ।