The first batch: ਭਾਰਤੀ ਹਵਾਈ ਫੌਜ ਦੀ ਤਾਕਤ ਵਿਚ ਵਾਧਾ ਹੋਣ ਵਾਲਾ ਹੈ। ਫਰਾਂਸ ਦੇ ਮੇਰੀਨੇਕ ਏਅਰਬੇਸ ਤੋਂ 5 ਰਾਫੇਲ ਫਾਈਟਰ ਜਹਾਜ਼ਾਂ ਦਾ ਪਹਿਲਾ ਬੈਚ ਭਾਰਤ ਲਈ ਰਵਾਨਾ ਹੋ ਚੁੱਕਾ ਹੈ। ਆਰਾਮ ਕਰਨ ਲਈ ਪਾਇਲਟ ਯੂ. ਏ. ਈ. ਵਿਚ ਰੁਕੇ ਹਨ। ਲਗਭਗ 7 ਘੰਟੇ ਤੋਂ ਬਾਅਦ ਸਾਰੇ 5 ਰਾਫੇਲ ਯੂ. ਈ. ਦੇ ਅਲਦਫਰਾ ਏਅਰਬੇਸ ‘ਤੇ ਸੇਫ ਲੈਂਡ ਕਰ ਚੁੱਕੇ ਹਨ। 7 ਹਜ਼ਾਰ ਕਿ. ਮੀ. ਦੀ ਦੂਰੀ ਤੈਅ ਕਰਕੇ ਇਹ ਬੈਚ ਬੁੱਧਵਾਰ 29 ਜੁਲਾਈ ਨੂੰ ਭਾਰਤ ਪੁੱਜੇਗਾ। ਇਨ੍ਹਾਂ ਮਲਟੀ ਰੋਲ ਫਾਈਟਰ ਜੈਟਸ ਦੇ ਸ਼ਾਮਲ ਹੋਣ ਨਾਲ ਭਾਰਤੀ ਹਵਾਈ ਫੌਜ ਦੀ ਤਾਕਤ ਕਈ ਗੁਣਾ ਵਧ ਜਾਵੇਗੀ। ਕੋਰੋਨਾ ਕਾਰਨ ਰਾਫੇਲ ਜਹਾਜ਼ਾਂ ਦੀ ਡਲਿਵਰੀ ਲੇਟ ਹੋਈ ਹੈ।
ਰਾਫੇਲ ਲੜਾਕੂ ਜਹਾਜ਼ਾਂ ਦੀ ਰਵਾਨਗੀ ਦੌਰਾਨ ਭਾਰਤੀ ਰਾਜਦੂਤ ਜਾਵੇਦ ਅਸ਼ਰਫ ਵੀ ਮੇਰੀਨੇਕ ਏਅਰਬੇਸ ‘ਤੇ ਮੌਜੂਦ ਸਨ। ਉਨ੍ਹਾਂ ਨੇ ਫ੍ਰੈਂਚ ਏਅਰਫੋਰਸ ਅਤੇ ਰਾਫੇਲ ਬਣਾਉਣ ਵਾਲੀ ਕੰਪਨੀ ਦਸਾਲਟ ਐਵੀਏਸ਼ਨ ਦਾ ਵੀ ਧੰਨਵਾਦ ਕੀਤਾ। ਇਹ ਪੰਜ ਰਾਫੇਲਾਂ ਦੀ ਤਾਇਨਾਤੀ ਅੰਬਾਲਾ ‘ਚ ਹੋਵੇਗੀ। ਇਥੇ ਤਾਇਨਾਤੀ ਤੋਂ ਪੱਛਮੀ ਸਰਹੱਦ ‘ਤੇ ਪਾਕਿਸਤਾਨ ਖਿਲਾਫ ਤੇਜ਼ੀ ਨਾਲ ਐਕਸ਼ਨ ਲਿਆ ਜਾ ਸਕੇਗਾ। ਅੰਬਾਲਾ ‘ਚ 17ਵੀਂ ਸਕਵਾਡ੍ਰਨ ਗੋਲਡਨ ਏਰੋਜ ਰਾਫੇਲ ਦੀ ਪਹਿਲੀ ਸਕਵਾਰਡਨ ਹੋਵੇਗੀ। ਇਸ ਫਾਈਟਰ ਜੈੱਟ ਨੂੰ ਰਡਾਰ ਕ੍ਰਾਸ ਸੈਕਸ਼ਨ ਅਤੇ ਇੰਫ੍ਰਾ ਰੈੱਡ ਸਿਗਨੇਚਰ ਨਾਲ ਡਿਜ਼ਾਈਨ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਇਕ ਕੰਪਿਊਟਰ ਸਿਸਟਮ ਵੀ ਹੈ ਜੋ ਪਾਇਲਟ ਨੂੰ ਕਮਾਂਟ ਤੇ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।
ਰਾਫੇਲ ਸਿੰਥੈਟਿਕ ਅਪਰਚਰ ਰਡਾਰ (SAR) ਵੀ ਹੈ ਜੋ ਆਸਾਨੀ ਨਾਲ ਜਾਮ ਨਹੀਂ ਹੋ ਸਕਦਾ। ਇਥੇ ਇਹ ਵੀ ਦੱਸਣਯੋਗ ਹੈ ਕਿ ਖਤਰੇ ਦੀ ਸਥਿਤੀ ਵਿਚ ਇਸ ‘ਚ ਲੱਗਾ ਰਾਡਾਰ ਵਾਰਨਿੰਗ ਰਿਸੀਵਰ, ਲੇਜਰ ਵਾਰਨਿੰਗ ਤੇ ਮਿਸਾਈਲ ਅਪ੍ਰੋਚ ਵਾਰਨਿੰਗ ਅਲਰਟ ਹੋ ਜਾਂਦਾ ਹੈ ਤੇ ਰਡਾਰ ਨੂੰ ਜਾਮ ਕਰਨ ਤੋਂ ਬਚਾਉਂਦਾ ਹੈ। ਇਹ ਇਕ ਵਾਰ ‘ਚ ਸਾਢੇ 9 ਹਜ਼ਾਰ ਕਿਲੋ ਦਾ ਸਾਮਾਨ ਵੀ ਲੈ ਜਾ ਸਕਦਾ ਹੈ। ਰਾਫੇਲ ਜੈੱਟਸ ਮੀਟੀਅਰ ਅਤੇ ਸਕਾਲਪ ਵਰਗੀਆਂ ਮਿਜ਼ਾਈਲਾਂ ਨਾਲ ਵੀ ਲੈਸ ਹੈ ਤੇ ਆਪਣਾ ਟਾਰਗੈੱਟ ਹਿਟ ਕਰਨ ਵਾਲੀ ਅਤਿ ਆਧੁਨਿਕ ਮਿਜ਼ਾਈਲ ਹੈ। ਮੀਟੀਅਰ ਦੀ ਰੇਂਜ 150 ਕਿ. ਮੀ. ਹੈ। ਭਾਰਤ ਨੇ ਫਰਾਂਸ ਨਾਲ 2016 ‘ਚ 58 ਹਜ਼ਾਰ ਕਰੋੜ ‘ਚ 36 ਰਾਫੇਲ ਫਾਈਟਰ ਜੈੱਟ ਦੀ ਡੀਲ ਕੀਤੀ ਸੀ। 36 ‘ਚੋਂ 30 ਫਾਈਟਰ ਜੈੱਟਸ ਹੋਣਗੇ ਤੇ 6 ਟ੍ਰੇਨਿੰਗ ਏਅਰਕ੍ਰਾਫਟ ਹੋਣਗੇ। ਟ੍ਰੇਨਰ ਜੈੱਟਸ ਟੂ ਸੀਟਰ ਹੋਣਗੇ।