The fourth death : ਸੂਬੇ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ ਲਗਾਤਰ ਵਧ ਰਿਹਾ ਹੈ। ਅੱਜ ਸੰਗਰੂਰ ਵਿਖੇ ਇਕ ਹੋਰ ਵਿਅਕਤੀ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਮ੍ਰਿਤਕ ਵਿਅਕਤੀ ਦੀ ਪਛਾਣ ਰਿਜਵਾਨ ਫਾਰਕੂ (60 ਸਾਲਾ) ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਸ਼ੂਗਰ ਤੇ ਹੋਰ ਬੀਮਾਰੀਆਂ ਤੋਂ ਵੀ ਪੀੜਤ ਸੀ। ਰਿਜਵਾਨ ਦੀ ਰਿਪੋਰਟ 10 ਜੂਨ ਨੂੰ ਕੋਰੋਨਾ ਪਾਜੀਟਿਵ ਪਾਈ ਗਈ ਸੀ। ਸੰਗਰੂਰ ਵਿਚ ਕੋਰੋਨਾ ਨਾਲ ਹੋਣ ਵਾਲੀ ਇਹ ਚੌਥੀ ਮੌਤ ਹੈ ਤੇ ਚਾਰੇ ਵਿਅਕਤੀ ਮਾਲੇਰਕੋਟਲਾ ਨਾਲ ਸਬੰਧਤ ਹਨ। ਅੱਜ ਸਵੇਰੇ ਇਲਾਜ ਦੌਰਾਨ ਉਕਤ ਵਿਅਕਤੀ ਦੀ ਮੌਤ ਹੋ ਗਈ । ਰਿਜਵਾਨ ਦਾ ਇਲਾਜ ਕੋਵਿਡ ਸੈਂਟਰ ਘਾਬਦਾ ਵਿਖੇ ਚੱਲ ਰਿਹਾ ਸੀ।
ਕੋਰੋਨਾ ਮਹਾਮਾਰੀ ਦਾ ਕਹਿਰ ਬਰਕਰਾਰ ਹੈ। ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ਤੇ ਮੌਤਾਂ ਦੀ ਗਿਣਤੀ ‘ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ‘ ਕੋਰੋਨਾ ਪੀੜਤਾਂ ਦਾ ਅੰਕੜਾ 81 ਲੱਖ ਤੋਂ ਪਾਰ ਜਾ ਚੁੱਕਾ ਹੈ। ਉੱਥੇ ਦੀ ਸਵਾ ਚਾਰ ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ। ਵਰਲਡੋਮੀਟਰ ਮੁਤਾਬਕ ਹੁਣ ਤਕ 81,08,666 ਲੋਕ ਕੋਰੋਨਾ ਲਾਗ ਤੋਂ ਪੀੜਤ ਹਨ ਤੇ ਇਨ੍ਹਾਂ ‘ਚ 4,38,596 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਇਸ ਦੌਰਾਨ 41,96,614 ਲੋਕ ਠੀਕ ਵੀ ਹੋਏ ਹਨ।
ਅੰਮ੍ਰਿਤਸਰ ਵਿੱਚ ਵਾਇਰਸ ਤੋਂ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਜ਼ਿਲ੍ਹੇ ਵਿੱਚ ਵਾਇਰਸ ਕਾਰਨ ਹੁਣ ਤੱਕ 21 ਵਿਅਕਤੀ ਦਮ ਤੋੜ ਚੁੱਕੇ ਹਨ। ਬੀਤੇ 24 ਘੰਟਿਆਂ ਦੌਰਾਨ ਲੁਧਿਆਣਾ ਵਿੱਚ 33, ਜਲੰਧਰ ਵਿੱਚ 23, ਅੰਮ੍ਰਿਤਸਰ ਵਿੱਚ 20, ਸੰਗਰੂਰ ਵਿੱਚ 15, ਪਟਿਆਲਾ ਵਿੱਚ 10, ਮੁਹਾਲੀ ਵਿੱਚ 11, ਪਠਾਨਕੋਟ, ਕਪੂਰਥਲਾ, ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਵਿੱਚ 2-2, ਮੋਗਾ, ਰੋਪੜ, ਗੁਰਦਾਸਪੁਰ, ਫਰੀਦਕੋਟ, ਤਰਨ ਤਾਰਨ, ਫਤਿਹਗੜ੍ਹ ਸਾਹਿਬ ਅਤੇ ਨਵਾਂਸ਼ਹਿਰ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ।