The NOC process : ਹੁਣ CBSE ਤੇ ICSE ਸਕੂਲਾਂ ਨੂੰ ਸਿੱਖਿਆ ਵਿਭਾਗ ਤੋਂ NOC ਲੈਣ ਲਈ ਫਾਈਲਾਂ ਲੈ ਕੇ ਦਫਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਕਿਉਂਕਿ ਸਿੱਖਿਆ ਵਿਭਾਗ ਵਲੋਂ ਇਹ ਸਾਰੀ ਪ੍ਰਕਿਰਿਆ ਹੁਣ ਆਨਲਾਈਨ ਕਰ ਦਿੱਤੀ ਗਈ ਹੈ ਜਿਸ ਤਹਿਤ ਸਕੂਲਾਂ ਨੂੰ ਐੱਨ.ਓ. ਸੀ. ਲੈਣ ਲਈ ਸਿੱਖਿਆ ਵਿਭਾਗ ਦੇ ਪੋਰਟਲ e-punjab ‘ਤੇ ਐਪਲੀਕੇਸ਼ਨ ਫਾਰ ਸੀ. ਬੀ. ਐੱਸ. ਈ. ਤੇ ਆਈ. ਸੀ. ਐੱਸ. ਈ. ਐੱਨ.ਓ. ਸੀ. ਲਿੰਕ ‘ਤੇ ਅਪਲਾਈ ਕਰਕੇ ਅਪਲਾਈ ਕਰਨਾ ਹੋਵੇਗਾ।
ਸਕੂਲਾਂ ਵਲੋਂ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਉਨ੍ਹਾਂ ਦੀ ਫਾਈਲ ਸਿੱਧੇ ਜਿਲ੍ਹਾ ਸਿੱਖਿਆ ਅਧਿਕਾਰੀ ਕੋਲ ਪੁੱਜੇਗੀ। ਇਸ ਨੂੰ ਲੈ ਕੇ ਸਕੂਲਾਂ ਨੂੰ ਆਨਲਾਈਨ ਪੀ ਪੇਮੈਂਟ ਜਮ੍ਹਾ ਕਰਵਾਉਣੀ ਹੋਵੇਗੀ। ਆਰ. ਟੀ. ਆਈ. ਤਹਿਤ ਸਕੂਲ ਦੀ ਬੁਨਿਆਦੀ ਸਹੂਲਤਾਂ ਸਮੇਤ ਜਾਂਚ ਕਰਨ ਲਈ ਅੱਗੇ ਕਮੇਟੀ ਨੂੰ ਭੇਜਣਗੇ। ਕਮੇਟੀ ਆਪਣੀ ਰਿਪੋਰਟ ਵੀ ਆਨਲਾਈਨ ਵਾਪਸ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਦੇਣਗੇ। ਜੇਕਰ ਸਕੂਲ ‘ਚ ਕਿਸੇ ਤਰ੍ਹਾਂ ਦੀ ਕੋਈ ਕਮੀ ਜਾਂ ਸੁਧਾਰ ਦੀ ਲੋੜ ਹੁੰਦੀ ਹੈ ਤਾਂ ਫਾਈਲ ਵਾਪਸ ਆਨਲਾਈਨ ਹੀ ਸਕੂਲ ਨੂੰ ਭੇਜ ਦਿੱਤੀ ਜਾਵੇਗੀ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਸਬੰਧ ਵਿਚ ਸਕੂਲ ਮੁਖੀ ਤੇ ਸਾਰੇ ਜਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਜਾਰੀ ਕਰਕੇ ਹਦਾਇਤਾਂ ਦਿੱਤੀਆਂ ਹਨ ਤਾਂਜੋ ਨਵੇਂ ਬਦਲਾਅ ਤਹਿਤ ਵਿਭਾਗ ਦੇ ਕੰਮਾਂ ‘ਚ ਪਾਰਦਰਸ਼ਤਾ ਲਿਆਈ ਜਾ ਸਕੇ। ਪਹਿਲਾਂ ਜਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਫਾਈਲਾਂ ਮੁੱਖ ਦਫਤਰ ਡੀ. ਪੀ. ਆਈ. ਨੂੰ ਭੇਜੀਆਂ ਜਾਂਦੀਆਂ ਸਨ ਜਿਸ ਤੋਂ ਬਾਅਦ ਐੱਨ. ਓ. ਸੀ. ਜਾਰੀ ਕਰਨ ਦਾ ਪ੍ਰੋਸੈਸ ਸ਼ੁਰੂ ਹੁੰਦਾ ਸੀ। ਜੇਕਰ ਸਕੂਲ ਲੈਵਲ ‘ਤੇ ਕੋਈ ਸੁਧਾਰ ਨੂੰ ਠੀਕ ਕੀਤਾ ਜਾਣਾ ਹੁੰਦਾ ਸੀ ਤਾਂ ਫਾਈਲ ਨੂੰ ਵਾਪਸ ਭੇਜ ਦਿੱਤਾ ਜਾਂਦਾ ਸੀ। ਇਸ ‘ਚ ਬਹੁਤ ਸਮਾਂ ਬਰਬਾਦ ਹੁੰਦਾ ਸੀ ਤੇ ਪ੍ਰਕਿਰਿਆ ਵੀ ਬਹੁਤ ਲੰਬੀ ਹੁੰਦੀ ਸੀ।