The shots fired : ਖਜ਼ਾਨਾ ਦਫਤਰ ਵਿਚ ਡਿਊਟੀ ਦੇਣ ਨੂੰ ਲੈ ਕੇ ਦੋ ASI ਵਿਚ ਪੈਦਾ ਹੋਏ ਵਿਵਾਦ ਤੋਂ ਬਾਅਦ ਇਕ ਨੇ ਦੂਜੇ ‘ਤੇ ਕੰਬਾਈਨ ਨਾਲ 8 ਗੋਲੀਆਂ ਚਲਾ ਦਿੱਤੀਆਂ। ਕਮਰੇ ਵਿਚ ਮੌਜੂਦਾ ਦੋ ਪੁਲਿਸ ਕਰਮਚਾਰੀ ਇਸ ਘਟਨਾ ਵਿਚ ਵਾਲ-ਵਾਲ ਬਚ ਗਏ। ਸੂਚਨਾ ਮਿਲਦੇ ਹੀ ਵੱਡੇ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕਰਕੇ ਉਸਖਿਲਾਫ ਕਾਤਲਾਨਾ ਹਮਲਾ ਕਰਕੇ ਤੇ ਅਸਲਾ ਐਕਟ ਤਹਿਤ ਕੇਸਦਰਜ ਕੀਤਾ ਹੈ। ਨਾਲ ਹੀ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਗਾਰਡ ਇੰਚਾਰਜ ਕ੍ਰਿਪਾਲ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ ਲਕਸ਼ਮਣ ਸਿੰਘ ਹੌਲਦਾਰ ਤੇ ਏ.ਐੱਸ. ਆਈ.ਸੁਖਰਾਜ ਸਿੰਘ ਨੂੰ ਵੀਰਵਾਰ ਦੱਸ ਰਿਹਾ ਸੀ ਕਿ ਡਿਊਟੀ ਦੌਰਾਨ ਕੋਈ ਵੀ ਤਾਇਨਾਤੀ ਵਾਲੀ ਜਗ੍ਹਾ ਛਡ ਕੇ ਕਮਰੇ ਵਿਚ ਨਹੀਂ ਆਏਗਾ ਉਦੋਂ ਹੀ ਸੁਖਰਾਜ ਸਿੰਘ ਨੇ ਦਿਨ ਵਿਚ ਡਿਊਟੀ ਕਰਨ ਦੀ ਗੱਲ ਕਹੀ ਤੇ ਰਾਤ ਨੂੰ ਡਿਊਟੀ ਨਾ ਕਰਨ ਨੂੰ ਲੈ ਕੇ ਬਹਿਸ ਕਰ ਰਿਹਾ ਸੀ। ਕ੍ਰਿਪਾਲ ਸਿੰਘ ਨੇ ਦੱਸਿਆ ਕਿਇਸ ਤੋਂ ਬਾਅਦ ਸੁਖਰਾਜ ਸਿੰਘ ਨੇ ਕਮਰੇ ਦੇ ਬਾਹਰ ਮੇਰੇ ‘ਤੇ ਗੋਲੀਆਂ ਚਲਾ ਦਿੱਤੀਆਂ ਪਰ ਉਹ ਹੇਠਾਂ ਝੁਕ ਗਿਆ ਤੇ ਗੋਲੀਆਂ ਦੀਵਾਰ ‘ਤੇ ਲੱਗ ਗਈਆਂ। ਪੁਲਿਸ ਨੇ ਸੁਖਰਾਜ ਸਿੰਘ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਹੈ।