The state government : ਪੰਜਾਬ ‘ਚ 1 ਸਤੰਬਰ ਤੋਂ ਸ਼ੁਰੂ ਹੋ ਰਹੇ ਅਨਲਾਕ 4.0 ‘ਚ ਵੱਡੀ ਰਾਹਤ ਮਿਲਣ ਦੇ ਆਸਾਰ ਹਨ ਤੇ ਸੂਬਾ ਸਰਕਾਰ ਵੀਕੈਂਡ ਲੌਕਡਾਊਨ ਨੂੰ ਖਤਮ ਕਰ ਸਕਦੀ ਹੈ। ਇਸ ਸਬੰਧ ‘ਚ ਪੰਜਾਬ ਸਰਕਾਰ ਦੇਰ ਸ਼ਾਮ ਤਕ ਐਲਾਨ ਕਰ ਸਕਦੀ ਹੈ। ਪੰਜਾਬ ‘ਚ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਪੂਰਨ ਤੌਰ ਤੋਂ ਲੌਕਡਾਊਨ ਲਾਗੂ ਹੋ ਰਿਹਾ ਹੈ। ਉਂਝ ਸ਼ਾਮ ਨੂੰ 7 ਵਜੇ ਤੋਂ ਬਾਅਦ ਕਰਫਿਊ ਲਗਾਇਆ ਜਾ ਸਕਦਾ ਹੈ।
ਲੌਕਡਾਊਨ ਨੂੰ ਖਤਮ ਕਰਨ ਨੂੰ ਲੈ ਕੇ ਵਪਾਰੀ ਵਰਕ ਦਾ ਖਾਸ ਦਬਾਅ ਵੀ ਸੂਬਾ ਸਰਕਾਰ ‘ਤੇ ਹੈ। ਕੋਰੋਨਾ ਵਾਇਰਸ ਕਾਰਨ ਪਹਿਲਾਂ ਹੀ ਕੰਮ-ਧੰਦੇ ਬੁਰੀ ਤਰ੍ਹਾਂ ਤੋਂ ਪ੍ਰਭਾਵਿਤ ਹਨ। ਅਜਿਹੇ ‘ਚ ਵੀਕੈਂਡ ਲੌਕਡਾਊਨ ਅਤੇ ਮੁੜ ਹੋਰ ਮੁਸ਼ਕਲ ਖੜ੍ਹੀ ਕਰ ਰਿਹਾ ਹੈ। ਉਥੇ 14 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਹ ਆਪਣੇ ਫੈਸਲੇ ਦਾ ਰਿਵਿਊ 31 ਅਗਸਤ ਤਕ ਕਰਨਗੇ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਜੇਕਰ ਸੂਬੇ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ‘ਚ ਸੁਧਾਰ ਨਹੀਂ ਹੁੰਦਾ ਹੈ ਤਾਂ ਉਹ ਕੁਝ ਹੋਰ ਵੀ ਸਖਤੀ ਕਰਨਗੇ।
ਪੰਜਾਬ ‘ਚ 15 ਦਿਨ ਤੋਂ ਬਾਅਦ ਕੋਰੋਨਾ ਵਾਇਰਸ ਨੂੰ ਲੈ ਕੇ ਕੋਈ ਵੱਡਾ ਸੁਧਾਰ ਦੇਖਣ ਨੂੰ ਸਾਹਮਣੇ ਨਹੀਂ ਆਇਆ। ਸੂਬੇ ‘ਚ ਔਸਤਨ 1500 ਮਰੀਜ਼ ਰੋਜ਼ਾਨਾ ਸਾਹਮਣੇ ਆ ਰਹੇ ਹਨ। ਨਵੇਂ ਮਰੀਜ਼ ਆਉਣ ਨਾਲ ਸੂਬਾ ਸਰਕਾਰ ਲਈ ਚਿੰਤਾਵਾਂ ਹੋਰ ਵਧ ਗਈਆਂ ਹਨ ਪਰ ਸੂਬਾ ਸਰਕਾਰ ਲੌਕਡਾਊਨ ਨੂੰ ਖਤਮ ਕਰਨ ਨੂੰ ਲੈ ਕੇ ਦਬਾਅ ਵੀ ਵਧ ਰਿਹਾ ਹੈ। ਚੰਡੀਗੜ੍ਹ ਤੇ ਹਰਿਆਣਾ ਨੇ ਲੌਕਡਾਊਨ ਨੂੰ ਖਤਮ ਕਰ ਦਿੱਤਾ ਹੈ। ਇਸ ਵਜ੍ਹਾ ਨਾਲ ਚੰਡੀਗੜ੍ਹ ਨਾਲ ਲੱਗਦੇ ਮੋਹਾਲੀ, ਜ਼ੀਰਕਪੁਰ, ਖਰੜ ਆਦਿ ਦੇ ਵਪਾਸੀ ਖਾਸ ਤੌਰ ‘ਤੇ ਲੌਕਡਾਊਨ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਲੌਕਡਾਊਨ ਦਾ ਵਿਰੋਧ ਪੂਰੇ ਸੂਬੇ ‘ਚ ਹੀ ਹੋ ਰਿਹਾ ਹੈ। ਕੇਂਦਰ ਸਰਕਾਰ ਨੇ ਵੀ ਲੌਕਡਾਊਨ-4 ਤਹਿਤ ਸੂਬੇ ਨੂੰ ਇਹ ਹੁਕਮ ਦਿੱਤੇ ਹਨ ਕਿ ਉਹ ਆਪਣੀ ਮਰਜ਼ੀ ਨਾਲ ਲੋਕਾਂ ‘ਤੇ ਲੌਕਡਾਊਨ ਨਹੀਂ ਲਗਾ ਸਕਦੇ।