The truth came to : ਜਲੰਧਰ ਕੈਂਟ ਵਿਖੇ ਬੁੱਧਵਾਰ ਰਾਤ ਨੂੰ ਫੌਜ ਦੀ ਇਕ ਯੂਨਿਟ ‘ਚ ਅਧਿਕਾਰੀ ਵਲੋਂ ਆਪਣੇ ਹੀ ਜਵਾਨ ਨੂੰ ਗੋਲੀ ਮਾਰਨ ਦਾ ਕਾਰਨ ਬਹਿਸ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇੰਜੀਨੀਅਰ ਰੈਜੀਮੈਂਟ ‘ਚ ਵੀਰਵਾਰ ਰਾਤ ਸਿਪਾਹੀ ਮਨਜੀਤ ਸਿੰਘ ਗੇਟ ‘ਤੇ ਬਤੌਰ ਸੰਤਰੀ ਡਿਊਟੀ ਦੇ ਰਿਹਾ ਸੀ। ਉਦੋਂ ਰਾਤ ਨੂੰ ਡੇਢ ਵਜੇ ਦੇ ਲਗਭਗ ਯੂਨਿਟ ਦੇ ਸੂਬੇਦਾਰ ਜਗਰਾਲ ਸਿੰਘ ਚੈੱਕ ਕਰਨ ਪੁੱਜੇ ਤਾਂ ਉਹ ਸੁੱਤਾ ਪਿਆ ਸੀ। ਸੂਬੇਦਾਰ ਨੇ ਉਸ ਨੂੰ ਸੌਂਦੇ ਹੋਏ ਉਠਾਇਆ ਅਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ‘ਚ ਬਹਿਸ ਹੋ ਗਈ।
ਇਸੇ ਦੌਰਾਨ ਸੂਬੇਦਾਰ ਨੇ ਸੰਤਰੀ ਮਨਜੀਤ ਸਿੰਘ (21) ਦੇ ਹੱਥ ਵਿਚ ਫੜੀ ਇੰਸਾਸ ਰਾਇਫਲ ਖੋਹ ਕੇ ਉਸ ‘ਤੇ ਦੋ ਗੋਲੀਆਂ ਚਲਾ ਦਿੱਤੀਆਂ ਜੋ ਉਸ ਦੇ ਪੇਟ ਵਿਚ ਲੱਗੀਆਂ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਗੇਟ ‘ਤੇ ਸੌਂ ਰਹੇ ਜਵਾਨ ਵੀ ਖੜ੍ਹੇ ਹੋ ਗਏ ਅਤੇ ਜ਼ਖਮੀ ਮਨਜੀਤ ਸਿੰਘ ਨੂੰ ਮਿਲਟਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪਤਾ ਲੱਗਾ ਹੈ ਕਿ ਮਨਜੀਤ ਦਾ ਵਿਆਹ ਅਜੇ ਇਕ ਸਾਲ ਪਹਿਲਾਂ ਹੀ ਹੋਇਆ ਸੀ ਅਤੇ ਉਸ ਦੀ ਪਤਨੀ ਕੈਨੇਡਾ ‘ਚ ਰਹਿ ਰਹੀ ਹੈ। ਸ਼ਨੀਵਾਰ ਨੂੰ ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਐੱਸ. ਪੀ. ਮੇਜਰ ਸਿੰਘ ਨੇ ਕਿਹਾ ਕਿ ਅਜੇ ਫਿਲਹਾਲ ਆਰਮੀ ਜਾਂਚ ਕਰ ਰਹੀ ਹੈ ਪਰ ਦੋਸ਼ੀ ਦੋਸ਼ੀ ਸੂਬੇਦਾਰ ਨੂੰ ਉਨ੍ਹਾਂ ਨੂੰ ਸੌਂਪਿਆ ਜਾਵੇਗਾ ਤਾਂ ਹੀ ਪੁਲਿਸ ਵਲੋਂ ਆਪਣੇ ਪੱਧਰ ‘ਤੇ ਕਾਰਵਾਈ ਕੀਤੀ ਜਾ ਸਕੇਗੀ।