The unattended car : ਮੋਗਾ : ਮੋਗਾ ਵਿਖੇ ਮੰਗਲਵਾਰ ਸਵੇਰੇ ਇੱਕ ਸੜਕ ਹਾਦਸੇ ਦੌਰਾਨ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਦੋ ਲੋਕ ਪੈਟਰੋਲ ਪੰਪ ਕੋਲ ਖੜ੍ਹੇ ਸਨ। ਇਸੇ ਦੌਰਾਨ ਇੱਕ ਕਾਰ ਬੇਕਾਬੂ ਹੋ ਗਈ ਅਤੇ ਇਨ੍ਹਾਂ ਨੂੰ ਆਪਣੀ ਚਪੇਟ ‘ਚ ਲੈਂਦੇ ਹੋਏ ਇੱਕ ਖੰਭੇ ਨਾਲ ਟਕਰਾ ਕੇ ਪਲਟ ਗਈ। ਫਿਲਹਾਲ ਦੋਵੇਂ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ ਜਿਥੇ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਜਗਰਾਓਂ ਤੋਂ ਇੱਕ ਨੌਜਵਾਨ ਦਿੱਲੀ ਹਾਰਟ ਹਸਪਤਾਲ ‘ਚ ਭਰਤੀ ਆਪਣੇ ਚਾਚੇ ਨੂੰ ਮਿਲਣ ਜਾ ਰਿਹਾ ਸੀ। ਅਚਾਨਕ ਉਸ ਦਾ ਕਾਰ ਤੋਂ ਕੰਟਰੋਲ ਵਿਗੜ ਗਿਆ ਤੇ ਕਾਰ ਨੇ ਪੈਟਰੋਲ ਪੰਪ ਕੋਲ ਸਾਈਕਲ ਦੇ ਨਾਲ ਖੜ੍ਹੇ ਦੇ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਾਰ ਬੇਕਾਬੂ ਹੋ ਕੇ ਦੋ ਵਿਅਕਤੀਆਂ ਨਾਲ ਟਕਰਾਈ ਅਤੇ ਉਹ ਖਿਡੌਣਿਆਂ ਦੀ ਤਰ੍ਹਾਂ ਦੂਰ-ਦੂਰ ਜਾ ਕੇ ਡਿੱਗੇ, ਦੂਜੇ ਪਾਸੇ ਕਾਰ ਵੀ ਬੁਰੀ ਤਰ੍ਹਾਂ ਪਲਟੀਆਂ ਖਾਂਧੀ ਹੋਈ ਦਿਖਾਈ ਦਿੱਤੀ।
ਹਾਦਸੇ ‘ਚ ਜ਼ਖਮੀ ਦੋਵਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਦੂਜੇ ਪਾਸੇ ਕਾਰ ਚਾਲਕ ਨੂੰ ਹਿਰਾਸਤ ‘ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਰ ਦੇ ਚਾਲਕ ਨੇ ਦੱਸਿਆ ਕਿ ਇੱਕ ਤਾਂ ਉਹ ਟੈਨਸ਼ਨ ‘ਚ ਹੋਣ ਕਾਰਨ ਕੰਟਰੋਲ ਨਹੀਂ ਕਰ ਸਕਿਆ ਦੂਜਾ ਸੜਕ ਦੀ ਹਾਲਤ ਖਸਤਾ ਹੈ। ਇਸੇ ਕਾਰਨ ਹਾਦਸਾ ਹੋਇਆ ਹੈ। ਉਸ ਨੂੰ ਇਸ ਦਾ ਬਹੁਤ ਅਫਸੋਸ ਵੀ ਹੈ।