The wife of AG :ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਰਮੀਜਾ ਹਕੀਮ ਨੇ ਤਿੰਨ ਸਾਲ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਇਸ ਲਈ ਨਿੱਜੀ ਅਤੇ ਮੌਜੂਦਾ ਹਾਲਾਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਹ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਪਤਨੀ ਹੈ। ਅਤੁਲ ਨੰਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਨੇੜੇ ਹਨ ਅਤੇ ਉਨ੍ਹਾਂ ਦੀ ਪਤਨੀ ਦਾ ਅਸਤੀਫਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਐਤਵਾਰ ਨੂੰ ਆਪਣੇ ਸਹਿ-ਕਰਮਚਾਰੀਆਂ ਨੂੰ ਦਿੱਤੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਟੀ. ਏ. ਜੀ. (ਟੀਮ ਐਡਵੋਕੇਟ ਜਨਰਲ) ਦਾ ਇਕ ਹਿੱਸਾ ਹੋਣ ਕਾਰਨ ਅਤੇ ਏ. ਜੀ. ਪੰਜਾਬ ਦੀ ਅਗਵਾਈ ਵਿਚ ਸਾਰਿਆਂ ਨਾਲ 3 ਸਾਲਾਂ ਤਕ ਕੰਮ ਕਰਨਾ ਮੇਰੇ ਜੀਵਨ ਲਈ ਚੰਗਾ ਸਬਕ ਹੋਵੇਗਾ। ਰਮੀਜਾ ਹਕੀਮ ਨੇ ਲਿਖਿਆ ਕਿ ਮੈਂ ਮੌਜੂਦਾ ਹਾਲਾਤਾਂ ਅਤੇ ਵਿਅਕਤੀਗਤ ਕਾਰਨਾਂ ਕਾਰਨ ਖੁਦ ਨੂੰ ਪੰਜਾਬ ਸਰਕਾਰ ਦੀ ਸੇਵਾਵਾਂ ਨੂੰ ਜਾਰੀ ਰੱਖਣ ਵਿਚ ਅਸਮਰਥ ਹਾਂ। ਇਸ ਲਈ ਮੈਂ ਆਪਣਾ ਅਸਤੀਫਾ ਦੇ ਦਿੱਤਾ ਹੈ।