The world’s first :ਕੋਰੋਨਾ ਵਾਇਰਸ ਵੈਕਸੀਨ ਲਈ ਪੂਰੀ ਦੁਨੀਆ ਦਾ ਇੰਤਜ਼ਾਰ ਹੁਣ ਖਤਮ ਹੋਣ ਵਾਲਾ ਹੈ। ਰੂਸ ਦੇ ਸਿਹਤ ਮੰਤਰੀ ਮਿਖਾਈਲ ਮੁਰਾਸ਼ਕੋ ਨੇਕਿਹਾ ਕਿ ਰੂਸ ਦੀ ਵੈਕਸੀਨ ਟ੍ਰਾਇਲ ਵਿਚ ਸਫਲ ਰਹੀ ਹੈ ਅਤੇ ਹੁਣ ਅਕਤੂਬਰ ਮਹੀਨੇ ਤੋਂ ਦੇਸ਼ ਵਿਚ ਵੱਡੇ ਪੱਧਰ ‘ਤੇ ਲੋਕਾਂਦੇ ਟੀਕਾਕਰਨ ਦਾ ਕੰਮ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਵੈਕਸੀਨ ਨੂੰ ਲਗਾਉਣ ‘ਚ ਆਉਣ ਵਾਲਾ ਪੂਰਾ ਖਰਚਾ ਸਰਕਾਰ ਚੁੱਕੇਗੀ। ਉਪ ਸਿਹਤ ਮੰਤਰੀ ਓਲੇਗ ਗ੍ਰਿਦਨੇਵ ਨੇ ਕਿਹਾ ਕਿ ਰੂਸ 12 ਅਗਸਤ ਨੂੰ ਦੁਨੀਆ ਦੀ ਪਹਿਲੀ ਵੈਕਸੀਨ ਨੂੰ ਰਜਿਸਟਰ ਕਰਾਏਗਾ।
ਉਨ੍ਹਾਂ ਕਿਹਾ ਕਿ ਇਸ ਸਮੇਂ ਵੈਕਸੀਨਦਾ ਤੀਜਾ ਪੜਾਅ ਚੱਲ ਰਿਹਾ ਹੈ। ਇਹ ਪ੍ਰੀਖਣ ਬਹੁਤ ਮਹੱਤਵੂਪਨ ਹੈ। ਸਾਨੂੰ ਇਹ ਸਮਝਣਾ ਹੋਵੇਗਾ ਕਿ ਇਹ ਵੈਕਸੀਨ ਸੁਰੱਖਿਅਤ ਹੋਵੇ। ਮੈਡੀਕਲ ਪ੍ਰੋਫੈਸ਼ਨਲ ਅਤੇ ਸੀਨੀਅਰ ਨਾਗਰਿਕਾਂ ਨੂੰ ਸਭ ਤੋਂ ਪਹਿਲਾਂ ਕੋਰੋਨਾ ਵਾਇਰਸ ਦਾ ਟੀਕਾ ਲਗਾਇਆ ਜਾਵੇਗਾ। ਮੰਤਰੀ ਨੇ ਕਿਹਾ ਕਿ ਇਸਵੈਕਸੀਨ ਦੀ ਪ੍ਰਭਾਵਸ਼ੀਲਾ ਉਦੋਂ ਮਾਪੀ ਜਾਵੇਗੀ ਜਦੋਂ ਦੇਸ਼ ਦੀ ਜਨਸੰਖਿਆ ਅੰਦਰ ਰੋਗ ਰੋਕੂ ਸਮਰੱਥਾ ਵਿਕਸਿਤ ਹੋ ਜਾਵੇਗੀ। ਇਸ ਵੈਕਸੀਨ ਨੂੰ ਰੂਸ ਰੱਖਿਆ ਮੰਤਰਾਲੇ ਅਤੇ ਗਮਲੇਆ ਨੈਸ਼ਨਲ ਸੈਂਟਰ ਫਾਰ ਰਿਸਰਚ ਨੇ ਤਿਆਰ ਕੀਤਾ ਹੈ। ਇਹ ਟ੍ਰਾਇਲ 42 ਦਿਨ ਪਹਿਲਾਂ ਸ਼ੁਰੂ ਹੋਇਆ ਸੀ। ਮਾਸਕੋ ਦੇ ਬੁਰਦੇਂਕੋ ਫੌਜੀ ਹਸਪਤਾਲ ਵਿਚ ਕੋਰੋਨਾ ਵੈਕਸੀਨ ਲਗਾਈ ਗਈ ਸੀ ਤੇ ਚੰਗੇ ਨਤੀਜੇ ਸਾਹਮਣੇ ਆਏ। ਜਿਸ ਤੋਂ ਬਾਅਦ ਰੂਸੀ ਵੈਕਸੀਨ ਦੀ ਤਾਰੀਫ ਹੋਈ ਹੈ।
ਰੂਸ ਨੇ ਦਾਅਵਾ ਕੀਤਾ ਕਿ ਅਕਤੂਬਰ ਮਹੀਨੇ ਤੋਂ ਦੇਸ਼ ਭਰ ਵਿਚ ਟੀਕਾਕਰਨ ਸ਼ੁਰੂ ਕਰ ਦਿੱਤਾ ਜਾਵੇਗਾ। ਰੂਸ ਆਪਣੀ ਵੈਕਸੀਨ ਦੀ 3 ਕਰੋੜ ਡੋਜ਼ ਦੇਸ਼ ਵਿਚ ਬਣਾਉਣ ਦੀ ਤਿਆਰੀ ‘ਚ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੇ ਅੰਦਰ ਇਸ ਵੈਕਸੀਨ ਨਾਲ ਕੋਈ ਸਾਈਡ ਇਫੈਕਟ ਜਾਂ ਪ੍ਰੇਸ਼ਾਨੀ ਨਹੀਂ ਆਈ। ਕਲੀਨਿਕਲ ਟ੍ਰਾਇਲ ਵਿਚ ਸਫਲਤਾ ਤੋਂ ਬਾਅਦ ਹੁਣ ਰੂਸ ਵੈਕਸੀਨ ਦੀ ਪ੍ਰਭਾਵੀ ਸਮਰੱਥਾ ਨੂੰ ਪਰਖਣ ਲਈ ਤਿੰਨ ਵਿਆਪਕ ਪ੍ਰੀਖਣ ਕਰਨ ਜਾ ਰਿਹਾ ਹੈ।