Three killed in :ਜਲੰਧਰ ਹੁਸ਼ਿਆਰਪੁਰ ਹਾਈਵੇ ‘ਤੇ ਸੋਮਵਾਰ ਨੂੰ ਇਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਜਾਣ ਦਾ ਖਬਰ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਗਲਤ ਸਾਈਡ ਤੋਂ ਸੜਕ ‘ਤੇ ਦੌੜ ਰਹੀ ਇਕ ਇਨੋਵਾ ਕਾਰ ਨੇ ਇਕ-ਇਕ ਕਰਕੇ ਦੋ ਸਕੂਟਰਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਨ੍ਹਾਂ ‘ਚੋਂ ਇਕ ‘ਤੇ ਪਤੀ-ਪਤਨੀ ਤਾਂ ਦੂਜੇ ‘ਤੇ ਸਵਾਰ ਇਕ ਹੋਰ ਵਿਅਕਤੀ ਜ਼ਖਮੀ ਹੋ ਗਿਆ। ਬਾਅਦ ਵਿਚ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ।
ਇਹ ਘਟਨਾ ਐਤਵਾਰ ਨੂੰ ਉਦੇਸੀਆਂ ਸਥਿਤ ਪੈਟਰੋਲ ਪੰਪ ਦੇ ਨੇੜੇ ਘਟੀ। ਗਲਤ ਦਿਸ਼ਾ ਤੋਂ ਆ ਰਹੀ ਤੇਜ਼ ਰਫਤਾਰ ਇਨੋਵਾ ਨਾਲ ਇਕ ਤੋਂ ਬਾਅਦ ਇਕ ਦੋ ਸਕੂਟਰਾਂ ਦੀ ਲਪੇਟ ਵਿਚ ਲੈ ਲਿਆ। ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਤਾਂ ਪੁਲਿਸ ਮੌਕੇ ‘ਤੇ ਪੁੱਜੀ ਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ ਜਿਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ। ਇਨੋਵਾ ਚਾਲਕ ਧਰਮਿੰਦਰ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਪਤਾ ਲੱਗਾ ਹੈ ਕਿ ਇਨੋਵਾ ਚਲਾਉਣ ਵਾਲਾ ਗਲਤ ਦਿਸ਼ਾ ਤੋਂ ਤੇਜ਼ ਰਫਤਾਰ ‘ਚ ਆ ਰਿਹਾ ਸੀ। ਇਸੇ ਦਰਮਿਆਨ ਉਹ ਸਾਹਮਣੇ ਤੋਂ ਆ ਰਹੀ ਸਕੂਟੀ ਨੂੰ ਟੱਕਰ ਮਾਰ ਕੇ ਦੂਰ ਤਕ ਘਸੀਟਦੇ ਲੈ ਗਿਆ। ਉਸ ‘ਤੇ ਸਵਾਰ ਅਜੇ ਕੁਮਾਰ ਤੇ ਉਸ ਦੀ ਪਤਨੀ ਨੀਲਮ ਦੀ ਮੌਤ ਹੋ ਗਈ। ਇਸ ਤੋਂ ਬਾਅਦ ਇਨੋਵਾ ਨੇ ਦੂਜੀ ਸਕੂਟੀ ਨੂੰ ਵੀ ਟੱਕਰ ਮਾਰ ਦਿੱਤੀ ਜਿਸ ਵਿਚ ਸਕੂਟੀ ਸਵਾਰ ਅਸ਼ੋਕ ਕੁਮਾਰ ਨਿਵਾਸੀ ਪਿੰਡ ਜੌਹਲਾਂ (ਹੁਸ਼ਿਆਰਪੁਰ) ਦੀ ਮੌਤ ਹੋ ਗਈ। ਇਸ ਹਾਦਸੇ ‘ਚ ਪਰਮਿੰਦਰ ਸਿੰਘ ਤੇ ਇਕ ਹੋਰ ਵਿਅਕਤੀ ਜ਼ਖਮੀ ਹਾਲਤ ਵਿਚ ਅਜੇ ਵੀ ਹਸਪਤਾਲ ‘ਚ ਇਲਾਜ ਅਧੀਨ ਹੈ। ਥਾਣਾ ਮੁਖੀ ਗੁਰਿੰਦਰ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।