Three masked youths : ਮੋਹਾਲੀ : ਮੰਗਲਵਾਰ ਦੇਰ ਰਾਤ ਪਿੰਡ ਸੋਹਾਣਾ ‘ਚ ਹਾਰਡਵੇਅਰ ਦੁਕਾਨ ਦੇ ਮਾਲਕ ਤੋਂ ਤਿੰਨ ਨਕਾਬਪੋਸ਼ ਨੌਜਵਾਨ ਗਨ ਪੁਆਇੰਟ ‘ਤੇ 2.5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਦੌਰਾਨ ਲੁਟੇਰਿਆਂ ਨੇ ਕਾਊਂਟਰ ‘ਤੇ ਬੈਠੇ ਦੁਕਾਨ ਮਾਲਕ ਦੇ ਗਲੇ ਤੋਂ ਸੋਨੇ ਦੀ ਚੇਨ ਖੋਹਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਲੁੱਟ ਦੀ ਸਾਰੀ ਵਾਰਦਾਤ ਦੁਕਾਨ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ। ਦੁਕਾਨ ਮਾਲਕ ਅਸ਼ੀਸ਼ ਅਗਰਵਾਲ ਨੇ ਲੁੱਟ ਦੀ ਸੂਚਨਾ ਪੁਲਿਸ ਕੰਟਰੋਲ ਰੂਮ ‘ਚ ਦੇ ਦਿੱਤੀ ਹੈ। ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਦੀਪ ਕਮਲ, SHO ਸੋਹਾਣਾ ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਸੀ. ਸੀ. ਟੀ. ਵੀ. ਫੁਟੇਜ ਕਬਜ਼ੇ ‘ਚ ਲੈਣ ਤੋਂ ਬਾਅਦ ਸ਼ਹਿਰ ‘ਚ ਨਾਕਾਬੰਦੀ ਕਰਵਾ ਦਿੱਤੀ ਸੀ। ਸੋਹਾਣਾ ਪੁਲਿਸ ਨੇ ਅਸ਼ੀਸ਼ ਅਗਰਵਾਲ ਦੇ ਬਿਆਨ ‘ਤੇ ਤਿੰਨ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਅਸ਼ੀਸ਼ ਅਗਰਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਸੋਹਾਣਾ ‘ਚ ਪੀ. ਕੇ. ਅਗਰਵਾਲ ਐਂਡ ਕੰਪਨੀ ਦੇ ਨਾਂ ਤੋਂ ਹਾਰਡਵੇਅਰ ਦੀ ਦੁਕਾਨ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਰਾਤ ਲਗਭਗ 7.30 ਵਜੇ ਦੋ ਨੌਜਵਾਨ ਉਨ੍ਹਾਂ ਦੀ ਦੁਕਾਨ ‘ਤੇ ਆਏ ਜਿਨ੍ਹਾਂ ਨੇ ਮਾਸਕ ਨਾਲ ਆਪਣੇ ਮੂੰਹ ਢਕੇ ਹੋਏ ਸਨ ਤੇ ਨੀਲੇ ਰੰਗ ਦਾ ਪਰਨਾ ਲਪੇਟਿਆ ਹੋਇਆ ਸੀ। ਆਸ਼ੀਸ਼ ਮੁਤਾਬਕ ਉਨ੍ਹਾਂ ਦੀ ਦੁਕਾਨ ‘ਤੇ ਦੋ ਨੌਕਰਾਂ ਨੇ ਸਾਮਾਨ ਕੱਢਿਆ ਅਤੇ ਜਦੋੰ ਪੈਸੇ ਦੇਣ ਦੀ ਗੱਲ ਆਈ ਤਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦਾ ਤੀਜਾ ਸਾਥੀ ਪੈਸੇ ਲੈ ਕੇ ਆ ਰਿਹਾ ਹੈ। ਜਦੋਂ ਆਸ਼ੀਸ਼ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਦੁਕਾਨ ਬੰਦ ਕਰਨ ਲੱਗੇ ਹਨ ਤਾਂ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਉਨ੍ਹਾਂ ‘ਤੇ ਤਾਨ ਦਿੱਤੀ।
ਆਸ਼ੀਸ਼ ਨੇ ਦੱਸਿਆ ਕਿ ਲੁਟੇਰੇ ਆਈ-20 ਕਾਰ ‘ਚ ਆਏ ਸਨ ਜਿਨ੍ਹਾਂ ਦਾ ਤੀਜਾ ਸਾਥੀ ਮੋੜ ‘ਤੇ ਗੱਡੀ ਸ਼ੁਰੂ ਕਰਕੇ ਬੈਠਾ ਸੀ। ਸਾਰੇ ਦੋਸ਼ੀ ਵਾਰਦਾਤ ਤੋਂ ਬਾਅਦ ਉਸ ‘ਚ ਫਰਾਰ ਹੋ ਗਿਆ। ਆਸ਼ੀਸ਼ ਅਗਰਵਾਲ ਨੇ ਦੱਸਿਆ ਕਿ ਉਸ ਨੇ ਡਰਾਈਵਰ ਦਾ ਸਾਮਾਨ ਮੰਗਾਇਆ ਸੀ ਜਿਸ ਦੀ ਪੇਮੈਂਟ ਲਈ ਉਨ੍ਹਾਂ ਨੇ ਬੈਂਕ ਤੋਂ 2.5 ਲੱਖ ਰੁਪਏ ਕਢਵਾਏ ਸਨ ਪਰ ਪੇਮੈਂਟ ਵਾਲਾ ਵਿਅਕਤੀ ਨਾ ਆਉਣ ‘ਤੇ ਉਹ ਪੈਸਿਆੰ ਨਾਲ ਭਰਿਆ ਬੈਗ ਘਰ ਲੈ ਜਾ ਰਹੇ ਸਨ ਪਰ ਲੁਟੇਰੇ ਬੈਗ ਲੈ ਕੇ ਫਰਾਰ ਹੋ ਗਏ।