Travel agents from : ਪੰਜਾਬ ਵਿਚ ਟ੍ਰੈਵਲ ਏਜੰਟਾਂ ਨੇ ਕੋਰੋਨਾ ਕਾਲ ਵਿਚ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜੇਕਰ ਤੁਸੀਂ ਯੂ. ਕੇ. ਸਟੱਡੀ ਵੀਜ਼ੇ ਲਈ ਅਪਲਾਈ ਕਰਨ ਜਾ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਯੂ. ਕੇ. ਦਾ ਵੀਜ਼ਾ 20 ਲੱਖ ਰੁਪਏ ਵਿਚ ਦਿਵਾਉਣ ਦੇ ਨਾਂ ‘ਤੇ ਬਹੁਤ ਘਪਲੇ ਜੁੜ ਗਏ ਹਨ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਨੌਜਵਾਨਾਂ ਨੂੰ ਵੀਜ਼ਾ ਦਿਵਾਉਣ ਲਈ ਕਈ ਏਜੰਟਾਂ ਨੇ ਫਰਜ਼ੀ ਸਰਟੀਫਿਕੇਟ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਅੰਬੈਸੀ ਭੇਜਣਾ ਸ਼ੁਰੂ ਕਰ ਦਿੱਤਾ ਹੈ।
ਅੰਬੈਸੀ ਇਨ੍ਹਾਂ ਡਾਕੂਮੈਂਟਸ ਦੀ ਕ੍ਰਾਸ ਚੈਕਿੰਗ ਨਾ ਕਰਵਾ ਸਕੇ ਇਸ ਲਈ ਏਜੰਟ 24 ਘੰਟੇ ਵਿਚ ਵੀਜ਼ਾ ਅਪਲਾਈ ਦੀ ਫੀਸ ਸਵਾ ਲੱਖ ਰੁਪਏ ਜਮ੍ਹਾ ਕਰਵਾ ਰਹੇ ਹਨ। 24 ਘੰਟਿਆਂ ਵਿਚ ਸਾਰੇ ਦਸਤਾਵੇਜ਼ਾਂ ਦੀ ਜਾਂਚ ਕਰਵਾਉਣਾ ਨਾਮੁਮਕਿਨ ਹੈ।ਇਸ ਲਈ ਏਜੰਟ ਨੌਜਵਾਨਾਂ ਨੂੰ ਬਹੁਤ ਆਸਾਨੀ ਨਾਲ ਯੂ. ਕੇ. ਜਾਣ ਦਾ ਸੁਪਨਾ ਦਿਖਾ ਕੇ 20-20 ਲੱਖ ਰੁਪਏ ਦੀ ਰਕਮ ਮੰਗ ਰਹੇ ਹਨ। ਇਸ ਤੋਂ ਪਹਿਲਾਂ ਵੀ ਜਦੋਂ ਯੂ. ਕੇ. ਅੰਬੈਸੀ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਵੀਜ਼ਾ ਦੇਣਾ ਸ਼ੁਰੂ ਕੀਤਾ ਗਿਆ ਸੀ ਤਾਂ ਉਦੋਂ ਵੀ ਬਹੁਤ ਘਪਲਾ ਹੋਇਆ ਸੀ। ਯੂ. ਕੇ. ਵਲੋਂ 10 ਸਾਲ ਬਾਅਦ ਦੁਬਾਰਾ ਸਟੱਡੀ ਵੀਜ਼ਾ ਖੋਲ੍ਹਿਆ ਗਿਆ ਹੈ।
ਏਜੰਟ ਸਟੂਡੈਂਟ ਵੀਜ਼ੇ ਲਈ ਸਵਾ ਲੱਖ ਰੁਪਏ ਦੀ ਫੀਸਭਰਦੇ ਹਨ ਤੇ ਫਰਜ਼ੀ ਦਸਤਾਵੇਜ਼ਾਂ ਦਾ ਇਸਤੇਮਾਲ ਕਰਕੇ ਵੀਜ਼ੇ ਲਈ ਅਪਲਾਈ ਕਰਦੇ ਹਨ।ਯੂ.ਕੇ. ਸਰਕਾਰ ਦਾ ਹੁਕਮ ਹੈ ਕਿ ਜਿਸ ਵਿਦਿਆਰਥੀ ਨੇ ਯੂ. ਕੇ. ਜਾਣਾ ਹੈ ਉਸਦੇ ਖਾਤੇ ਵਿਚ 10 ਲੱਖ ਦੀ ਰਕਮ ਹੋਣੀ ਚਾਹੀਦੀ ਹੈ ਤੇ ਇਹ ਰਕਮ ਇਕ ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ। ਆਰ. ਟੀ. ਆਈ. ਐਕਟੀਵਿਸਟ ਅਤੇ ਵਕੀਲ ਮਨਿਤ ਮਲਹੋਤਰਾ ਨੇ ਕਿਹਾ ਕਿ ਸਾਰੇ ਏਜੰਟ ਜੋ ਨੌਜਵਾਨਾਂ ਤੋਂ 10-10 ਲੱਖ ਰੁਪਏ ਦੀ ਲੁੱਟ ਕਰ ਰਹੇ ਹਨ, ਉਨ੍ਹਾਂ ਖਿਲਾਫ ਜਲਦ ਹੀ ਕਾਰਵਾਈ ਕੀਤੀ ਜਾਵੇਗੀ ਤੇ ਇਸ ਦੀ ਜਾਣਕਾਰੀ ਅੰਬੈਸੀ ਨੂੰ ਜਲਦ ਹੀ ਦਿੱਤੀ ਜਾਵੇਗੀ।