Two blocks of NIT : ਕੋਰੋਨਾ ਦਾ ਕਹਿਰ ਜਿਲ੍ਹਾ ਜਲੰਧਰ ਵਿਚ ਲਗਾਤਾਰ ਵਧ ਰਿਹਾ ਹੈ। ਇਸੇ ਅਧੀਨ ਜਿਲ੍ਹਾ ਕਮਿਸ਼ਨਰ ਘਣਸ਼ਿਆਮ ਥੋਰੀ ਵਲੋਂ ਨੈਸ਼ਨਲ ਇੰਸਟੀਚਿਊਟ ਆਪ ਟੈਕਨਾਲੋਜੀ ਵਿਚ 3 ਮਹੀਨੇ ਲਈ ਕੋਵਿਡ ਕੇਅਰ ਸੈਂਟਰ ਬਣਾਇਆ ਗਿਆ ਹੈ। ਐੱਨ. ਆਈ. ਟੀ. ਦਾ ਬਲਾਕ ਏ ਤੇ ਐੱਫ. ਦਾ ਇਸਤੇਮਾਲ ਕੀਤਾ ਜਾਵੇਗਾ। ਇਸ ਵਿਚ 800 ਬੈੱਡ ਦੀ ਵਿਵਸਥਾ ਕੀਤੀ ਗਈ ਹੈ। ਮਰੀਜ਼ਾਂ ਦੇ ਆਉਣ ਜਾਣ ਲਈ ਗੇਟ ਨੰਬਰ ਦਾ ਇਕ ਰੱਖਿਆ ਜਾਵੇਗਾ। ਪ੍ਰਸ਼ਾਸਨਿਕ ਹੁਕਮਾਂ ਮੁਤਾਬਕ NIT ਦੋ ਬਲਾਕਾਂ ਨੂੰ ਕੋਵਿਡ ਕੇਅਰ ਸੈਂਟਰ ਵਿਚ ਤਬਦੀਲ ਕਰਨ ਤੋਂ ਇਲਾਵਾ ਇਥੇ ਮਰੀਜ਼ਾਂ ਨੂੰ ਬੇਹਤਰ ਵਿਵਸਥਾ ਦੇਣ ਲਈ ਕੋਵਿਡ ਕੇਅਰ ਮੈਨੇਜਮੈਂਟ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਉਥੇ ਵਿਦਿਆਰਥੀ ਤੇ ਸਟਾਫ ਨੂੰ ਇੰਸਟੀਚਿਊਟ ਦੇ ਗੇਟ ਨੰਬਰ ਦੋ ਦੀ ਵਰਤੋਂ ਕਰਨੀ ਹੋਵੇਗੀ।
ਡੀ. ਸੀ. ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੋਕਾਂ ਦੀ ਜ਼ਿੰਦਗੀ ਤੇ ਬਹੇਤਰ ਇਲਾਜ ਵਿਵਸਥਾ ਉਪਲਬਧ ਕਰਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਐੱਨ. ਆਈ. ਟੀ. ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਤਿੰਨ ਮਹੀਨੇ ਲਈ ਕੋਵਿਡ ਕੇਅਰ ਸੈਂਟਰ ਬਣਾ ਦਿੱਤਾ ਗਿਆ ਹੈ। ਜੇਕਰ ਮਹਾਮਾਰੀ ਇਸੇ ਤਰ੍ਹਾਂ ਰਹੀ ਤਾਂ ਇਸ ਨੂੰ ਹੋਰ ਵੀ ਅੱਗੇ ਵਧਾਇਆ ਜਾ ਸਕਦਾ ਹੈ। ਇਸ ਦਾ ਪ੍ਰਧਾਨ ਨਵਨੀਤ ਬਲ ਨੂੰ ਬਣਾਇਆ ਗਿਆ ਹੈ। ਜਿਲ੍ਹਾ ਸਿਹਤ ਅਧਿਕਾਰੀ ਡਾ. ਸੁਰਿੰਦਰ ਸਿੰਘ ਇਸ ਦੇ ਮੈਂਬਰ ਸੈਕ੍ਰੇਟਰੀ ਹੋਣਗੇ।
ਇਸ ਤੋਂ ਇਲਾਵਾ ਕਰਤਾਰਪੁਰ ਦੇ ਡੀ. ਐੱਸ. ਪੀ. ਸੁਰਿੰਦਰ ਪਾਲ ਸਿੰਘ, ਐੱਨ. ਆਈ. ਟੀ. ਦੇ ਰਜਿਸਟਰਾਰ ਐੱਸ. ਕੇ. ਮਿਸ਼ਰਾ, ਪੀ. ਡਬਲਯੂ. ਡੀ. ਦੇ ਐੱਸ. ਡੀ. ਓ. ਇਲੈਕਟ੍ਰੀਕਲ ਜਤਿੰਦਰ ਅਰੁਣ, ਪਾਵਰਕਾਮ ਦੇ ਸਹਾਇਕ ਐਕਸਈਐੱਨ. ਰਾਮ ਲਾਲ, ਜਲੰਧਰ ਵੈਸਟ ਬੀ. ਡੀ. ਪੀ.ਓ. ਦਫਤਰ ਦੇ ਜੇ. ਈ. ਅਸ਼ਵਨੀ ਗੇਰਾ ਤੇ ਕੰਸਟ੍ਰਕਸ਼ਨ ਡਵੀਜ਼ਨ ਟੂ ਦੇ ਐੱਸ. ਡੀ. ਓ. ਸੋਮਨਾਥ ਵਰਮਾ ਆਦਿ ਹਾਜ਼ਰ ਹੋਣਗੇ। ਅੱਜ ਜਿਲ੍ਹਾ ਜਲੰਧਰ ਵਿਚ ਅੱਜ ਕੋਰੋਨਾ ਦੇ 66 ਕੇਸ ਸਾਹਮਣੇ ਆਏ ਹਨ। ਜਿਲ੍ਹੇ ਵਿਚ ਹੁਣ ਤਕ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 1547 ਹੋ ਗਈ ਹੈ ਇਨ੍ਹਾਂ ਵਿਚੋਂ 33 ਲੋਕਾਂ ਦੀ ਮੌਤ ਹੋ ਚੁੱਕੀ ਹੈ।