Two cars overturned : ਤਪਾ ਮੰਡੀ ਦੇ ਬਰਨਾਲਾ/ਬਠਿੰਡਾ ਨੈਸ਼ਨਲ ਹਾਈਵੇ ਤੇ ਸੜਕ ਤੇ ਮੀਂਹ ਦਾ ਪਾਣੀ ਖੜ੍ਹਨ ਕਾਰਨ ਦੋ ਕਾਰਾਂ ਪਲਟ ਗਈਆਂ ਪਰ ਗਨੀਮਤ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੀੜਤ ਕਾਰ ਸਵਾਰਾਂ ਨੇ ਸਰਕਾਰਾਂ ਅਤੇ ਨੈਸ਼ਨਲ ਸੜਕੀ ਅਥਾਰਿਟੀ ਤੋਂ ਸੜਕ ਤੇ ਖੜ੍ਹੇ ਪਾਣੀ ਦੇ ਨੂੰ ਸਾਫ ਕਰਾਉਣ ਦੀ ਅਪੀਲ ਕੀਤੀ ਤੇ ਇਸ ਤੋਂ ਪਹਿਲਾਂ ਵੀ ਮੀਂਹ ਦੇ ਪਾਣੀ ਖੜ੍ਹਨ ਕਾਰਨ ਸੜਕੀ ਹਾਦਸੇ ਹੋ ਚੁੱਕੇ ਹਨ ਅਤੇ ਕਈ ਜਾਨਾਂ ਵੀ ਜਾ ਚੁੱਕੀਆਂ ਹਨ।
ਜਾਣਕਾਰੀ ਦਿੰਦਿਆਂ ਕਾਰ ਸਵਾਰ ਨੇ ਦੱਸਿਆ ਕਿ ਉਹ ਆਪਣੇ ਦੋ ਹੋਰ ਸਾਥੀਆਂ ਸਮੇਤ ਬਰਨਾਲਾ ਤੋਂ ਬਠਿੰਡਾ ਜਾ ਰਹੇ ਸਨ ਕਿ ਉਹ ਆਪਣੀ ਤਪਾ ਮੰਡੀ ਦੇ ਸ਼ੈੱਡ ਪੁਲ ਤੋਂ ਹੇਠਾਂ ਉੱਤਰ ਰਹੇ ਸਨ ਕਿ ਸੜਕ ਤੇ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਪਲਟੀਆਂ ਖਾਂਦੀ ਹੋਈ ਡਿਵਾਈਡਰ ਨਾਲ ਜਾ ਟਕਰਾਈ, ਜਿਸ ਨਾਲ ਕਾਰ ਤਾਂ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ। ਇਸੇ ਤਰ੍ਹਾਂ ਦੂਜੇ ਕਾਰ ਸਵਾਰ ਨੇ ਦੱਸਿਆ ਕਿ ਡਬਵਾਲੀ ਦੇ ਰਹਿਣ ਵਾਲੇ ਦਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਗੱਡੀ ਰਾਹੀਂ ਚੰਡੀਗੜ੍ਹ ਜਾ ਰਹੇ ਸਨ .ਤਾਂ ਜਦ ਤਪਾ ਮੰਡੀ ਕੋਲ ਪੁੱਜੇ ਤਾਂ ਸੜਕ ਤੇ ਪਾਣੀ ਜ਼ਿਆਦਾ ਇਕੱਠਾ ਹੋਣ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਸਲਿੱਪ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ।
ਇਸ ਮੌਕੇ ਪੀੜਤ ਕਾਰ ਸਵਾਰ ਦਵਿੰਦਰ ਕੁਮਾਰ ਨੇ ਕਿਹਾ ਕਿ ਸਰਕਾਰ ਵੱਲੋਂ ਵੱਡੇ ਪੱਧਰ ਤੇ ਟੋਲ ਟੈਕਸ ਭਰਵਾਏ ਜਾਂਦੇ ਹਨ ਪਰ ਉਨ੍ਹਾਂ ਨੂੰ ਆਪਣੀ ਜਾਨ ਜੋਖਮ ਵਿੱਚ ਪਾ ਕੇ ਨੈਸ਼ਨਲ ਹਾਈਵੇ ਰਾਹੀਂ ਆਪਣੇ ਸਥਾਨਾਂ ਤੇ ਜਾਣਾ ਪੈਂਦਾ ਹੈ। ਸੜਕਾਂ ਤੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਕਈ ਕੀਮਤੀ ਜਾਨਾਂ ਜਾਣ ਤੋਂ ਇਲਾਵਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਪਰ ਸਰਕਾਰ ਅਤੇ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕਰਦੇ ਕਿਹਾ ਕਿ ਜਲਦ ਤੋਂ ਜਲਦ ਤਪਾ ਮੰਡੀ ਦੇ ਬਰਨਾਲਾ ਬਠਿੰਡਾ ਨੈਸ਼ਨਲ ਹਾਈਵੇ ਤੇ ਮੀਂਹ ਦੇ ਪਾਣੀ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੋਈ ਵੀ ਕੀਮਤੀ ਜਾਨ ਨਾ ਜਾ ਸਕੇ।