Two killed by : ਅੱਜ ਦਿਨ ਚੜ੍ਹਦੇ ਹੀ ਜਿਲ੍ਹਾ ਸੰਗਰੂਰ ਤੋਂ ਕੋਰੋਨਾ ਨਾਲ 2 ਮੌਤਾਂ ਹੋ ਗਈਆਂ। ਇਨ੍ਹਾਂ ਵਿਚੋਂ ਇਕ ਸੰਗਰੂਰ ਦੇ ਲਹਿਰਾਗਾਗਾ ਵਿਚ ਰਹਿਣ ਵਾਲਾ 77 ਸਾਲਾ ਬਜ਼ੁਰਗ ਹੈ ਤੇ ਤੇ ਇਕ ਸੰਗਰੂਰ ਦੇ ਧੂਰੀ ਦੀ ਰਹਿਣ ਵਾਲੀ 55 ਸਾਲਾ ਬੀਬੀ ਹੈ। ਸੰਗੂਰਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 25 ਤਕ ਪੁੱਜ ਗਈ ਹੈ ਤੇ ਕੁੱਲ ਐਕਟਿਵ ਕੇਸ 241 ਹਨ।
ਸਿਹਤ ਵਿਭਾਗ ਮੁਤਾਬਕ ਸੂਬੇ ਵਿਚ 531336 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਹਨ। ਇਸ ਸਮੇਂ ਸੂਬੇ ਦੇ ਵੱਖ-ਵੱਕ ਹਸਪਤਾਲਾਂ ਵਿਚ 4102 ਮਰੀਜ਼ ਆਈਸੋਲੇਸ਼ਨ ਵਾਰਡ ਵਿਚ ਭਰਤੀ ਹੈ। ਐਤਵਾਰ ਨੂੰ 13 ਮਰੀਜ਼ਾਂ ਨੂੰ ਸਿਹਤਮੰਦ ਹੋਣ ‘ਤੇ ਛੁੱਟੀ ਦਿੱਤੀ ਗਈ। ਇਨ੍ਹਾਂ ਵਿਚੋਂ ਲੁਧਿਆਣਾ ਦੇ 182, ਅੰਮ੍ਰਿਤਸਰ ਦੇ 31, ਪਟਿਆਲਾ ਦੇ 225, ਮੋਹਾਲੀਦੇ 11, ਗੁਰਦਾਸਪੁਰ, ਮੋਗਾ, ਬਠਿੰਡਾ ਤੇ ਮੁਕਤਸਰ ਦੇ 2-2, ਪਠਾਨਕੋਟ ਦੇ 7, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ ਤੇ ਫਿਰੋਜ਼ਪੁਰ ਦੇ 22, ਹੁਸ਼ਿਆਰਪੁਰ ਤੇ ਤਰਨਤਾਰਨ ਦੇ 1-1, ਫਰੀਦਕੋਟ ਦੇ 29, ਫਾਜ਼ਿਲਕਾ ਦੇ 6 ਮਰੀਜ਼ ਸ਼ਾਮਲ ਹਨ। ਇਸ ਨਾਲ ਸੂਬੇ ਵਿਚ ਕੋਰੋਨਾ ਵਿਰੁੱਧ ਜੰਗ ਜਿੱਤਣ ਵਾਲਿਆਂ ਦੀ ਗਿਣਤੀ 8810 ਤਕ ਪੁੱਜ ਗਈ ਹੈ।
ਕੋਰੋਨਾਵਾਇਰਸ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ। ਜਿੱਥੇ ਇੱਕ ਪਾਸੇ ਕੇਸਾਂ ਦੀ ਗਿਣਤੀ ਵਧ ਰਹੀ ਹੈ, ਉੱਥੇ ਹੀ ਮੌਤਾਂ ਦਾ ਅੰਕੜਾ ਦੀ ਲਗਾਤਾਰ ਵਧਦਾ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ 12 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋ ਗਈ। ਸੂਬੇ ਵਿੱਚ ਮਹਾਂਮਾਰੀ ਨਾਲ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਦਾ ਅੰਕੜਾ 318 ਤੱਕ ਪਹੁੰਚ ਗਿਆ ਹੈ। ਲੁਧਿਆਣਾ ਵਿੱਚ 5, ਪਟਿਆਲਾ ਵਿੱਚ 2, ਅੰਮ੍ਰਿਤਸਰ, ਜਲੰਧਰ, ਮੋਗਾ, ਗੁਰਦਾਸਪੁਰ, ਤਰਨਤਾਰਨ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।