Two sisters’s brother : ਸੋਮਵਾਰ ਨੂੰ ਰੱਖੜੀ ਵਾਲੇ ਦਿਨ ਸਵੇਰੇ-ਸਵੇਰੇ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਉਕਤ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਮਿਲੀ ਜਾਣਕਾਰੀ ਮੁਤਾਬਕ ਉਹ ਫਗਵੜਾ ਵਿਚ ਰਾਤ ਦੀ ਡਿਊਟੀ ਕਰਕੇ ਸਵੇਰੇ ਘਰ ਪਰਤ ਰਿਹਾ ਸੀ। ਨੈਸ਼ਨਲ ਹਾਈਵੇ ‘ਤੇ ਫਗਵਾੜਾ ਤੇ ਗੁਰਾਇਆ ਵਿਚ ਪਿੰਡ ਚਚਰਾੜੀ ਦੇ ਫਲਾਈਓਵਰ ‘ਤੇ ਅਚਾਨਕ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇਕ ਬੱਸ ਨਾਲ ਉਸਦੀ ਮੋਟਰਸਾਈਕਲ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਦੀ ਲਾਸ਼ ਤੇ ਬਾਈਕ ਨੂੰ ਬੱਸ ਦੇ ਹੇਠਾਂ ਲਗਭਗ ਇਕ ਘੰਟੇ ਦੀ ਮਿਹਨਤ ਤੋਂ ਬਾਅਦ ਕੱਢਿਆ ਗਿਆ।
ਮ੍ਰਿਤਕ ਦੀ ਪਛਾਣ ਫਿਲੌਰ ਇਲਾਕੇ ਦੇ ਪਿੰਡ ਆਹਲੋਵਾਲ ਦੇ ਰਹਿਣ ਵਾਲੇ ਵਿਨੀਤ ਕੁਮਾਰ ਪੁੱਤਰ ਸੁਸ਼ੀਲ ਕੁਮਾਰ ਦੇ ਤੌਰ ‘ਤੇ ਹੋਈ ਹੈ। ਉਹ ਫਗਵਾੜਾ ‘ਚ ਪ੍ਰਾਈਵੇਟ ਨੌਕਰੀ ਕਰਦਾ ਸੀ ਤੇ ਐਤਵਾਰ ਰਾਤ ਦੀ ਡਿਊਟੀ ਕਰਨ ਤੋਂ ਬਾਅਦ ਸੋਮਵਾਰ ਸਵੇਰੇ ਬਾਈਕ ‘ਤੇ ਆਪਣੇ ਘਰ ਪਰਤ ਰਿਹਾ ਸੀ।ਇਸ ਦੌਰਾਨ ਜਲੰਧਰ ਤੋਂ ਇਕ ਨਿੱਜੀ ਕੰਪਨੀ ਦੀ ਬੱਸ ਕਾਨਪੁਰ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਸੀ। ਬੱਸ ਦੇ ਕੰਡਕਟਰ ਨੇ ਕਿਹਾ ਕਿ ਬਾਈਕ ਸਵਾਰ ਗਲਤ ਦਿਸ਼ਾ ਵਿਚ ਆਰਿਹਾ ਸੀ। ਇਸੇ ਕਾਰਨ ਆਹਮੋ-ਸਾਹਮਣੇ ਟੱਕਰ ਤੋਂ ਬਾਅਦ ਉਹ ਬੱਸਦੇ ਹੇਠਾਂ ਫਸ ਗਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਛ ਹਾਦਸੇ ਤੋਂ ਬਾਅਦ ਬੱਸ ਦਾ ਡਰਾਈਵਰ ਉਥੋਂ ਦੌੜ ਗਿਆ। ਬਸ ਪੁਲ ਤੋਂ ਨੇੜੇ 100 ਮੀਟਰ ਪਿੱਛੇ ਚਲੀ ਗਈ। ਮ੍ਰਿਤਕ ਨੌਜਵਾਨ ਤੇ ਉਸਦੀ ਮੋਟਰਸਾਈਕਲ ਬੱਸ ਵਿਚ ਫਸੇ ਹੋਣ ਕਾਰਨ ਸੜਕ ‘ਤੇ ਘਸੀਟਦੇ ਹੋਏ ਚਲੇ ਗਏ।
ਜਲੰਧਰ ਦਿਹਾਤੀ ਦੀ ਹਾਈਵੇ ਪੁਲਿਸ, ਪੀ. ਸੀ. ਆਰ ਫਗਵਾੜਾ ਤੋਂ ਇਲਾਵਾ ਫਗਵਾੜਾ ਦੇ SHO ਵੀ ਮੌਕੇ ‘ਤੇ ਪੁੱਜੇ। ਇਸ ਤੋਂ ਬਾਅਦ ਇਕ ਘੰਟੇ ਦੀ ਮਿਹਨਤ ਅਤੇ ਕਰੇਨ ਦੀ ਮਦਦ ਨਾਲ ਬੱਸ ਨੂੰ ਹਟਾ ਕੇ ਲਾਸ਼ ਨੂੰ ਕੱਢਿਆ ਗਿਆ। ਮ੍ਰਿਤਕ ਦੇਹ ਨੂੰ ਐਂਬੂਲੈਂਸ ਦੀ ਮਦਦ ਨਾਲਸਿਵਲ ਹਸਪਤਾਲ ਫਗਵਾੜਾ ਵਿਚ ਭੇਜ ਦਿੱਤਾ ਹੈ। ਦਸਤਾਵੇਜ਼ਾਂ ਤੋਂ ਉਸ ਦੀ ਪਛਾਣ ਹੋ ਸਕੀ। ਡਰਾਈਵਰ ਦੀ ਭਾਲ ਜਾਰੀ ਹੈ ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।