Two youngsters from Mohali : ਮੋਹਾਲੀ ਲਈ ਮਾਣ ਵਾਲੀ ਗੱਲ ਹੈ ਇਥੋਂ ਦੇ ਦੋ ਨੌਜਵਾਨ ਏ. ਐੱਫ. ਪੀ. ਆਈ. ਤੋਂ ਟ੍ਰੇਨਿੰਗ ਲੈ ਕੇ ਐੱਨ. ਡੀ. ਏ. ਅਤੇ ਫਿਰ ਆਈ. ਐੱਮ. ਏ. ਪਹੁੰਚੇ 2 ਕੈਡੇਟਸ ਸ਼ਨੀਵਾਰ ਨੂੰ ਪਾਸਿੰਗ ਆਊਟ ਪਰੇਡ ਤੋਂ ਬਾਅਦ ਭਾਰੀਤ ਫੌਜ ਵਿਚ ਬਤੌਰ ਅਧਿਕਾਰੀ ਸ਼ਾਮਲ ਹੋਣ ਹੋਏ। ਕੋਵਿਡ-19 ਕਾਰਨ ਇ. ਵਾਰ ਆਈ. ਐੱਮ. ਏ. ਪਾਸਿੰਗ ਆਊਟ ਪਰੇਡ ਵਿਚ ਪਰਿਵਾਰਕ ਮੈਂਬਰ ਆਪਣੇ ਪੁੱਤਰਾਂ ਨੂੰ ਰੈਂਕ ਪੈਡ ਨਹੀਂ ਲਗਾ ਸਕੇ। ਹਾਲਾਂਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਲਾਈਵ ਦਿਖਾਇਆ ਗਿਆ। ਪਰੇਡ ਵਿਚ 423 ਅਧਿਕਾਰੀ ਸ਼ਾਮਲ ਹੋਏ। ਮੋਹਾਲੀ ਦੇ ਦੋ ਨੌਜਵਾਨ 4 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਆਰਮਡ ਪ੍ਰਿਪੇਟਰੀ ਇੰਸਟੀਚਿਊਟ ਤੋਂ ਟ੍ਰੇਨਿੰਗ ਲੈ ਕੇ ਐੱਨ. ਡੀ. ਏ. ਲਈ ਚੁਣੇ ਗਏ ਸਨ। ਸ਼ਨੀਵਾਰ ਨੂੰ ਇੰਡੀਅਨ ਮਿਲਟਰੀ ਅਕਾਦਮੀ ਦੀ ਪਾਸਿੰਗ ਆਊਟ ਪਰੇਡ ਵਿਚ ਇਨ੍ਹਾਂ ਦੋਵਾਂ ਨਾਲ ਦੋ ਹੋਰ ਨੌਜਵਾਨ ਅਧਿਕਾਰੀ ਬਣੇ। ਮੋਹਾਲੀ ਦੇ ਸੈਕਟਰ-68 ਦਰਸ਼ਨ ਵਿਹਾਰ ਵਿਚ ਰਹਿਣ ਵਾਲੇ ਲੈ. ਕਰਨਲ ਡੀ. ਐੱਸ. ਚੀਮਾ ਦੇ ਬੇਟੇ ਲੈਫਟੀਨੈਂਟ ਕਰਨ ਸਿੰਘ ਚੀਮਾ ਨੂੰ ਆਪਣੇ ਪਿਤਾ ਦੀ ਹੀ ਅਸਮ ਰੈਜੀਮੈਂਟ ਵਿਚ ਕਮਿਸ਼ਨ ਮਿਲਿਆ ਹੈ।
ਮੋਹਾਲੀ ਦੇ ਫੇਜ਼ 3ਬੀ-2 ਵਿਚ ਰਹਿਣ ਵਾਲੇ ਬਲਵਿੰਦਰ ਸਿੰਘ ਦੇ ਬੇਟੇ ਲੈਫਟੀਨੈਂਟ ਸਹਗੁਰਬਾਜ ਸਿੰਘ ਨੂੰ ਆਰਟਰਲੀ ਕੋਰ ਦੀ ਮੀਡੀਅਮ ਰੈਜੀਮੈਂਟ 101 ਵਿਚ ਕਮਿਸ਼ਨ ਮਿਲਿਆ ਹੈ। ਇਸੇ ਤਰ੍ਹਾਂ ਮੁਕੇਰੀਆਂ ਜਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਲੈਫਟੀਨੈਂਟ ਸਿਮਰਨਜੀਤ ਸਿੰਘ ਨੂੰ ਵੀ ਆਪਣੇ ਪਿਤਾ ਦੀ ਹੀ ਫਸਟ ਹਾਰਸ ਰੈਜੀਮੈਂਟ ਵਿਚ ਕਮਿਸ਼ਨ ਮਿਲਿਆ ਹੈ। ਲੈ. ਸਿਮਰਨਜੀਤ ਸਿੰਘ ਦੇ ਪਿਤਾ ਇਸੇ ਰੈਜੀਮੈਂਟ ਵਿਚ ਬਤੌਰ ਜੇ. ਸੀ. ਓ. ਰਿਟਾਇਰ ਹੋਏ ਹਨ। ਇਹ ਦੋਵੇਂ ਰੈਜੀਮੈਂਟ ਆਰਡਮ ਕੋਰ ਦੀ ਹੈ। ਫਰੀਦਕੋਟ ਦੇ ਪਿੰਡ ਸਰਾਵਾ ਦੇ ਰਹਿਣ ਵਾਲੇ ਲੈਫਟੀਨੈਂਟ ਗੁਰਲਾਲ ਸਿੰਘ ਨੂੰ ਆਰਟਲਰੀ ਕੋਰ ਦੀ 12 ਫੀਲਡ ਰੈਜੀਮੈਂਡ ਵਿਚ ਕਮਿਸ਼ਨ ਮਿਲਿਆ ਹੈ। ਕੋਰੋਨਾ ਕਾਰਨ ਕਾਫੀ ਸਾਲਾਂ ਤੋਂ ਚੱਲੀ ਆ ਰਹੀ ਪ੍ਰੰਪਰਾ ਨੂੰ ਵੀਤੋੜ ਦਿੱਤਾ ਗਿਆ। ਹਰ ਵਾਰ ਨਵੇਂ ਫੌਜ ਅਧਿਕਾਰੀਆਂ ਦੀ ਵਰਦੀ ‘ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਰੈਂਕ ਪੈਡ ਲਗਾਉਂਦੇ ਹਨ ਪਰ ਇਸ ਵਾਰ ਅਜਿਹਾ ਨਹੀਂ ਹੋਇਆ।